ਸੀਆਰਪੀਐਫ਼ 'ਤੇ ਵੀ ਕੋਰੋਨਾ 'ਅਟੈਕ', ਹੈੱਡਕੁਆਰਟਰ ਪੂਰੀ ਤਰ੍ਹਾਂ ਸੀਲ
ਹੈੱਡਕੁਆਰਟਰ 'ਚ ਪੌਜ਼ੇਟਿਵ ਕਰਮਚਾਰੀ ਦੇ ਸੰਪਰਕ 'ਚ ਆਏ ਸਾਰੇ ਕਰਮੀਆਂ ਦੀ ਪਛਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ: ਦਿੱਲੀ 'ਚ ਸੀਆਰਪੀਐਫ਼ ਹੈੱਡਕੁਆਰਟਰ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਇੱਕ ਡਰਾਇਵਰ ਦੇ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਇਹ ਕਦਮ ਚੁੱਕਿਆ ਗਿਆ। ਸੈਨੇਟੀਇਜ਼ੇਸ਼ਨ ਮੁਕੰਮਲ ਹੋਣ ਤਕ ਇਹ ਹੈੱਡਕੁਆਰਟਰ ਪੂਰੀ ਤਰ੍ਹਾਂ ਬੰਦ ਰਹੇਗਾ।
ਇਮਾਰਤ 'ਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਹੁਣ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਹੈੱਡਕੁਆਰਟਰ 'ਚ ਪੌਜ਼ੇਟਿਵ ਕਰਮਚਾਰੀ ਦੇ ਸੰਪਰਕ 'ਚ ਆਏ ਸਾਰੇ ਕਰਮੀਆਂ ਦੀ ਪਛਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਿੱਥੇ-ਕਿੱਥੇ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਕੀ ਹੋਣਗੇ ਨਿਯਮ? ਜਾਣੋਂ ਹਰ ਸਵਾਲ ਦਾ ਜਵਾਬ
ਅਰਧ ਸੈਨਿਕ ਬਲ ਸੀਆਰਪੀਐਫ਼ ਦੇ 136 ਤੇ ਬੀਐਸਐਫ਼ ਦੇ 17 ਜਵਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਸੀਆਰਪੀਐਫ ਦੇ 135 ਜਵਾਨ ਦਿੱਲੀ ਦੇ ਮਯੂਰ ਵਿਹਾਰ ਫੇਸ-3 ਇਲਾਕੇ 'ਚ ਸਥਿਤ ਆਰਧਸੈਨਿਕ ਬਲ ਦੀ 31ਵੀਂ ਬਟਾਲੀਅਨ ਦੇ ਹਨ ਜਦਕਿ ਇਕ ਜਵਾਨ ਦਿੱਲੀ 'ਚ ਸੀਐਰਪੀਐਫ ਦੀ 246ਵੀਂ ਬਟਾਲੀਅਨ ਦਾ ਹੈ।
ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਉਣ ਮਗਰੋਂ 31ਵੀਂ ਬਟਾਲੀਅਨ ਦੇ ਬਾਹਰੀ ਇਲਾਕੇ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।