ਪੰਜਾਬ ‘ਚ ਡੇਂਗੂ ਦਾ ਕਹਿਰ, ਸੂਬਾ ਸਰਕਾਰ ਦੀ ਨੀਂਦ ਉੱਡੀ, 16,129 ਕੇਸਾਂ ਦੇ ਨਾਲ 60 ਤੋਂ ਵੱਧ ਮੌਤਾਂ
ਪੰਜਾਬ ‘ਚ ਡੇਂਗੂ ਦਾ ਕਹਿਰ, ਸੂਬਾ ਸਰਕਾਰ ਦੀ ਨੀਂਦ ਉੱਡੀ, 16,129 ਕੇਸਾਂ ਦੇ ਨਾਲ 60 ਤੋਂ ਵੱਧ ਮੌਤਾਂ
ਚੰਡੀਗੜ੍ਹ: ਇਸ ਸਾਲ ਸੂਬੇ ‘ਚ ਡੇਂਗੂ ਦੇ ਹੁਣ ਤਕ ਦੇ ਸਭ ਤੋਂ ਵੱਧ ਮਾਮਲੇ ਦਰਜ ਹੋਣ ਨਾਲ ਪੰਜਾਬ ਸਰਕਾਰ ਦੀ ਚਿੰਤਾ ਵਧ ਗਈ ਹੈ। ਪੰਜਾਬ ‘ਚ ਹੁਣ ਤਕ 16, 129 ਮਾਮਲੇ ਸਾਹਮਣੇ ਆਏ ਹਨ ਤੇ 60 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।
ਇਸ ਤੋਂ ਪਹਿਲਾਂ ਇਕ ਸਾਲ ਵਿੱਚ ਸਭ ਤੋਂ ਵੱਧ ਕੇਸ ਅਤੇ ਮੌਤਾਂ 2017 ਦਰਜ ਕੀਤੀਆਂ ਗਈਆਂ ਹਨ। ਜਦੋਂ ਡੇਂਗੂ ਕਾਰਨ 15, 398 ਵਿਅਕਤੀ ਇਨਫੈਕਟਡ ਹੋਏ ਸਨ ਤੇ 18 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਦੱਸ ਦਈਏ ਕਿ 30 ਸਤੰਬਰ ਤੋਂ 30 ਅਕਤੂਬਰ ਦਰਮਿਆਨ ਸੂਬੇ ‘ਚ 12,000 ਕੇਸ ਦਰਜ ਹੋਏ ਤੇ 50 ਤੋਂ ਵੱਧ ਮੌਤਾਂ ਹੋਈਆਂ। ਜੋ ਸਿਹਤ ਅਧਿਕਾਰੀਆਂ ਮੁਤਾਬਕ 30 ਦਿਨਾਂ ‘ਚ ਹੁਣ ਤਕ ਦਾ ਸਭ ਤੋਂ ਵੱਡਾ ਵਾਧਾ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਣ ਪਹਿਲਾਂ ਨਾਲ਼ੋਂ ਮਾਮਲੇ ਘਟਣੇ ਸ਼ੁਰੂ ਹੋਏ ਹਨ।
ਪਰ ਓਧਰ ਸ਼ਹਿਰਾਂ ਮੁਤਾਬਕ ਰਾਤ ਦਾ ਤਾਪਮਾਨ ਘਟਣ ਤਕ ਕਰੀਬ ਇਕ ਹੋਰ ਮਹੀਨਾ ਰਾਹਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪੰਜਾਬ ਚ ਮੋਹਾਲੀ 2,457 ਕੇਸ ਤੇ 31 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਇਸ ਤੋਂ ਬਾਅਦ ਬਠਿੰਡਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਪਠਾਨਕੋਟ ‘ਚ ਵੀ ਡੇਂਗੂ ਦਾ ਕਹਿਰ ਹੈ।
ਇਹ ਵੀ ਪੜ੍ਹੋ: Temple Vandalized In Pakistan: ਸ਼ਿਵ ਮੰਦਰ ਦੀ ਭੰਨਤੋੜ ਕਰ ਹਮਲਾਵਰਾਂ ਨੇ ਭਗਵਾਨ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ
ਇਹ ਵੀ ਪੜ੍ਹੋ: Lottery Prize: ਕਲਰਕ ਦੇ ਛੋਟੇ ਜਿਹੇ ਸੁਝਾਅ ਨੇ ਬਦਲੀ ਕਿਸਮਤ, ਹੁਣ ਹਰ ਸਾਲ ਮਿਲਣਗੇ 18 ਲੱਖ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904