ਪੜਚੋਲ ਕਰੋ
Advertisement
(Source: ECI/ABP News/ABP Majha)
ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਨੂੰ ਵੱਡਾ ਹੁਲਾਰਾ, ਇੱਕ ਦਿਨ ਵਿਚ ਗਈਆਂ 3 ਉਡਾਣਾਂ
ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਜਾ ਰਸਤੇ ਵਿੱਚ ਥਾਂ ਥਾਂ ਹੁੰਦੀ ਖੱਜਲਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ। ਇਸ ਸਮੇਂ ਅਸਥਾਰੀ ਹਵਾਈ ਸਮਝੋਤਿਆਂ ਅਧੀਨ ਹੋਰਨਾਂ ਵਿਦੇਸ਼ੀ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਹੋਈਆਂ ਹਨ ਜਿਸ ਵਿੱਚ ਲੰਡਨ, ਬਰਮਿੰਘਮ, ਦੁਬਈ, ਅਬੂ ਧਾਬੀ, ਰਸ ਅਲ-ਖੈਮਾਹ, ਦੋਹਾ ਸ਼ਾਮਲ ਹਨ।
ਅੰਮ੍ਰਿਤਸਰ: ਸਾਲ 2020 ਵਿਚ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ (International Flights) ਦੇ ਮੁਅੱਤਲ ਹੋਣ ਦੌਰਾਨ ਬ੍ਰਿਟਿਸ਼ ਏਅਰ ਸਮੇਤ ਵਿਸ਼ਵ ਦੀਆਂ ਕਈ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਏਅਰ ਲਾਈਨਾਂ ਦੀ ਮੁੜ ਵਾਪਸੀ ਹੋਈ। ਇਸ ਦੇ ਨਾਲ ਹੀ ਮੁਲਕ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਅੰਮ੍ਰਿਤਸਰ ਤੋਂ ਸਫਤਾਪੂਰਵਕ ਸੰਚਾਲਨ ਹੋਇਆ। ਜਿਸ ਤੋਂ ਬਾਅਦ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ (Amritsar Airport) ਲਈ 2021 ਦੀ ਸ਼ੁਰੂਆਤ ਵਿਚ 8 ਜਨਵਰੀ ਤੋਂ ਇੱਕ ਹੋਰ ਇਤਿਹਾਸਕ ਦਿਨ ਰਿਹਾ।
ਜਾਰੀ ਕੀਤੇ ਗਏ ਇੱਕ ਬਿਆਨ ਵਿਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੱਤੀ ਹੈ ਕਿ 8 ਜਨਵਰੀ ਵਾਲੇ ਦਿਨ ਹਵਾਈ ਅੱਡੇ ਤੋਂ ਤਿੰਨ ਸਿੱਧੀਆਂ ਉਡਾਣਾਂ ਇਟਲੀ ਲਈ ਰਵਾਨਾ ਹੋਈਆਂ। ਇਸ ਤੋਂ ਪਹਿਲਾਂ ਦਸੰਬਰ 2020 ਵਿਚ ਇਟਲੀ ਲਈ ਉਡਾਣਾਂ ਵਿੱਚ ਵਾਧਾ ਹੋਣ ਨਾਲ ਕਈ ਵਾਰ ਦਿਨ ਵਿੱਚ ਦੋ ਉਡਾਣਾ ਦੀ ਰਵਾਨਗੀ ਜਾਂ ਆਮਦ ਵੀ ਹੋਈ ਸੀ।
ਗੁਮਟਾਲਾ ਨੇ ਕਿਹਾ, “ਹਵਾਈ ਅੱਡੇ ਵਲੋਂ ਰਵਾਨਗੀ ਦੀਆਂ ਉਡਾਣਾਂ ਬਾਰੇ ਕੀਤੇ ਗਏ ਟਵੀਟ ਅਤੇ ਫਲਾਈਟ ਟਰੈਕਿੰਗ ਸਰਵਿਸ ਫਲਾਈਟਰੇਡਾਰ24 ਦੀ ਵੈਬਸਾਈਟ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰਤੀ ਹਵਾਈ ਕੰਪਨੀ ਇੰਡੀਗੋ ਦੀਆਂ ਏਅਰਬਸ ਏ321-ਨਿਓ ਜਹਾਜ਼ ਤੇ ਮਿਲਾਨ ਬਰਗਾਮੋਂ ਹਵਾਈ ਅੱਡੇ ਲਈ ਦੋ ਉਡਾਣਾਂ ਗਈਆਂ। ਸਪਾਈਸਜੈੱਟ ਦੀ ਵੀ ਰੋਮ ਲਈ ਲੀਜ਼ ਕੀਤੇ ਗਏ ਏ321 ਜਹਾਜ਼ ਦੀ ਰਵਾਨਗੀ ਹੋਈ।
ਉਨ੍ਹਾਂ ਕਿਹਾ ਕਿ ਇਹ ਤਿੰਨ ਸਿੱਧੀਆਂ ਉਡਾਣਾਂ ਐਤਵਾਰ ਵਾਲੇ ਦਿਨ ਇਟਲੀ ਤੋਂ ਅੰਮ੍ਰਿਤਸਰ ਪਹੁੰਚਣਗੀਆਂ। ਟੀਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਤਕਰੀਬਨ ਕੁੱਲ 75 ਉਡਾਣਾਂ ਅੰਮ੍ਰਿਤਸਰ-ਇਟਲੀ ਦਰਮਿਆਨ ਚੱਲ ਚੁੱਕੀਆਂ ਹਨ। ਇਸ ਵਿੱਚ ਤਕਰੀਬਨ 37 ਰਵਾਨਗੀ ਅਤੇ 38 ਉਡਾਣਾਂ ਦੀ ਆਮਦ ਹੋਈ, ਜਿਸ ਵਿੱਚ ਸਭ ਨਾਲੋਂ ਵੱਧ 13 ਰਵਾਨਗੀ ਅਤੇ 15 ਦੀ ਆਮਦ ਦਸੰਬਰ 2020 ਵਿੱਚ ਹੋਈ।
ਮਹਾਮਾਰੀ ਦੌਰਾਨ ਭਾਰਤ ਵਲੋਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਭਾਰਤ ਅਤੇ ਕਈ ਦੇਸ਼ਾਂ ਵਿਚਾਲੇ ਉਡਾਣਾਂ ਅਸਥਾਈ ਹਵਾਈ ਸਮਝੋਤਿਆਂ ਤਹਿਤ ਚਲ ਰਹੀਆਂ ਹਨ। ਪਿਛਲੇ ਸਾਲ ਦੁਨੀਆ ਭਰ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਵੀ ਵਿਸ਼ੇਸ਼ ਚਾਰਟਰ ਉਡਾਣਾਂ ਦੀ ਆਮਦ ਜਾਂ ਰਵਾਨਗੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਈ ਸੀ।
ਗੁਮਟਾਲਾ ਦਾ ਕਹਿਣਾ ਹੈ ਕਿ ਇਟਲੀ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵਸੀ ਹੋਈ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਹਰ ਸਾਲ ਇਟਲੀ ਤੋਂ ਦਿੱਲੀ, ਦੋਹਾ, ਤਾਸ਼ਕੰਦ ਜਾਂ ਅਸ਼ਗਾਬਾਦ ਰਾਹੀਂ ਅੰਮ੍ਰਿਤਸਰ ਆਓਣਾ ਪੈਂਦਾ ਹੈ। ਭਵਿੱਖ ਵਿੱਚ ਇਟਲੀ ਲਈ ਸਿੱਧੀਆ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਇੱਥੋਂ ਤੱਕ ਕਿ ਸਿੱਧੀਆਂ ਉਡਾਣਾਂ ਦਾ ਪੰਜਾਬ ਅਤੇ ਇਸ ਦੇ ਨਾਲ ਲਗਦੇ ਸੂਬਿਆਂ ਦੇ ਉਦਯੋਗਾਂ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਉਹ ਆਪਣੀਆਂ ਵਸਤਾਂ, ਸਬਜੀਆਂ ਆਦਿ ਕਾਰਗੋ ਰਾਹੀਂ ਸਿੱਧਾ ਯੂਰੋਪੀਅਨ ਮੁਲਕਾਂ ਨੂੰ ਭੇਜ ਸਕਣਗੇ।
ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਹੋਣਗੀਆਂ ਹਾਈ-ਟੈਕ ਅਦਾਲਤਾਂ, ਪੇਸ਼ੀ ਲਈ ਕੈਦੀਆਂ ਨੂੰ ਨਹੀਂ ਜਾਣਾ ਪਏਗਾ ਕੋਰਟ, ਜਾਣੋ ਕਿਉਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸਪੋਰਟਸ
ਪੰਜਾਬ
Advertisement