(Source: ECI/ABP News)
ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਅਨਾਜ ਪੋਰਟਲ ਤੇ ਹੋਣ ਦਰਜ ਖਾਤੇ 'ਚ ਆਉਣਗੇ 1500 ਰੁਪਏ ਪ੍ਰਤੀ ਏਕੜ : ਅਮਿਤ ਤਲਵਾੜ
ਝੋਨੇ ਦੀ ਸਿੱਧੀ ਬਿਜਾਈ ਲਈ ਕਿਸੇ ਤਰ੍ਹਾਂ ਦੀ ਪੋਰਟਲ ਤੇ ਔਕੜ ਹੋਣ ਤੇ ਕਿਸੇ ਵੀ ਕੰਮ ਵਾਲੇ ਦਿਨ ਨੂੰ ਫੋਨ ਨੰਬਰ 0172-5101674, 98779-37725, 83608-99462 ਤੇ ਈਮੇਲ imspmbsupport@weexcel.in..
![ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਅਨਾਜ ਪੋਰਟਲ ਤੇ ਹੋਣ ਦਰਜ ਖਾਤੇ 'ਚ ਆਉਣਗੇ 1500 ਰੁਪਏ ਪ੍ਰਤੀ ਏਕੜ : ਅਮਿਤ ਤਲਵਾੜ Direct Sowing of Paddy Farmers Registration on Grain Portal: Deputy Commissioner ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਅਨਾਜ ਪੋਰਟਲ ਤੇ ਹੋਣ ਦਰਜ ਖਾਤੇ 'ਚ ਆਉਣਗੇ 1500 ਰੁਪਏ ਪ੍ਰਤੀ ਏਕੜ : ਅਮਿਤ ਤਲਵਾੜ](https://feeds.abplive.com/onecms/images/uploaded-images/2022/05/26/5ba5a8fbc72780b4a566cd91d781094e_original.jpeg?impolicy=abp_cdn&imwidth=1200&height=675)
ਮੋਹਾਲੀ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਖੇਤੀਬਾੜੀ ਅਤੇ ਅਲਾਇਨ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਗਤੀ ਰਿਪੋਰਟ ਨੂੰ ਰਿਵਿਊ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪੋਰਟਲ ਤਿਆਰ ਕਰ ਲਿਆ ਗਿਆ ਹੈ। ਇਸ ਪੋਰਟਲ ਤੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨ ਆਪਣਾ ਆਧਾਰ ਕਾਰਡ ਨੰਬਰ ਦੇ ਕਿ ਆਪਣੀ ਰਜਿਸਟ੍ਰੇਸ਼ਨ ਕਰਨ। ਉਨ੍ਹਾ ਕਿਹਾ ਕਿ ਰਜਿਸਟਰਡ ਕਿਸਾਨਾਂ ਦੀ ਬਾਗਬਾਨੀ, ਖੇਤੀਬਾੜੀ, ਭੂਮੀ ਰੱਖਿਆ ਅਤੇ ਜਿਲ੍ਹਾ ਮੰਡੀ ਅਫਸਰਾਂ ਤੇ ਤੈਨਾਤ ਕੀਤੀ ਨੋਡਲ ਅਫਸਰਾਂ ਵੱਲੋਂ ਤਸਦੀਕ ਕਰਨ ਉਪਰੰਤ ਕਿਸਾਨਾਂ ਦੇ ਅਨਾਜ ਪੋਰਟਲ ਤੇ ਦਰਜ ਬੈਂਕ ਖਾਤਿਆਂ ਵਿੱਚ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਬੀ.ਟੀ. ਰਾਹੀਂ ਟ੍ਰਾਂਸਫਰ ਹੋ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਵੈੱਬਸਾਈਟ ਪੋਰਟਲ ਵੀ ਹੁਣ ਚਾਲੂ ਹੋ ਗਿਆ ਹੈ ਜਿਹੜੇ ਕਿਸਾਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਵਾਂਝੇ ਰਹਿ ਗਏ ਸੀ ਉਹ ਹੁਣ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ ਅਤੇ ਪਹਿਲਾਂ ਰਜਿਸਟ੍ਰੇਸ਼ਨ ਕਿਸਾਨਾਂ ਦੀ ਵੈਰੀਫਿਕੇਸ਼ਨ ਸਬੰਧਤ ਬਲਾਕ ਖੇਤੀਬਾੜੀ ਅਫਸਰਾਂ ਰਾਹੀਂ ਕਰਨ ਉਪਰੰਤ ਹੁਣ ਇਸ ਯੋਜਨਾ ਹੇਠ ਕਿਸਾਨਾਂ ਨੂੰ ਲਾਭ ਮਿਲ ਸਕੇਗਾ। ਝੋਨੇ ਦੀ ਸਿੱਧੀ ਬਿਜਾਈ ਲਈ ਕਿਸੇ ਤਰ੍ਹਾਂ ਦੀ ਪੋਰਟਲ ਤੇ ਔਕੜ ਹੋਣ ਤੇ ਕਿਸੇ ਵੀ ਕੰਮ ਵਾਲੇ ਦਿਨ ਨੂੰ ਫੋਨ ਨੰਬਰ 0172-5101674, 98779-37725, 83608-99462 (ਸਵੇਰੇ 9.00 ਤੋਂ ਸ਼ਾਮ 7.00 ਵਜੇ ਤੱਕ) ਅਤੇ ਈਮੇਲ imspmbsupport@weexcel.in ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)