ਗੈਸ ਪਾਇਪ ਲਾਇਨ ਵਿਛਾਉਣ ਨੂੰ ਲੈ ਕੇ ਵਿਵਾਦ, ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਚੱਲੀਆਂ ਡਾਂਗਾਂ
ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਵੱਡੇ ਬਦਲਾਅ ਦੇ ਵਾਅਦੇ ਕਰਕੇ ਆਈ ਆਪ ਸਰਕਾਰ ਨੇ ਇਹ ਬਦਲਾਅ ਕੀਤਾ ਕਿ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ ਜੋ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
Punjab News: ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿਖੇ ਗੈਸ ਪਾਇਪ ਲਾਇਨ ਪਾਉਣ ਨੂੰ ਲੈ ਕੇ ਉਸ ਸਮੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਸਥਿਤੀ ਤਨਾਅਪੂਰਨ ਬਣ ਗਈ ਜਦੋ ਪੁਲਿਸ ਨੇ ਸਵੇਰੇ 5 ਵਜੇ ਗੈਸ ਪਾਇਪ ਪਾਉਣ ਵਾਲੀ ਕੰਪਨੀ ਨੂੰ ਨਾਲ ਲੈ ਕੇ ਕਿਸਾਨ ਦੇ ਖੇਤਾ ਵਿੱਚ ਪਾਇਪ ਪਾਉਣੀ ਸੁਰੂ ਕਰ ਦਿੱਤੀ,ਜਿਸ ਦਾ ਵਿਰੋਧ ਕਰਨ ਵਾਲੇ 7 ਕਿਸਾਨ ਆਪਣੇ ਹਿਰਾਸਤ ਵਿੱਚ ਲੈ ਗਏ ਪਰ ਉਸ ਤੋ ਬਾਅਦ ਇੱਕਠੇ ਹੋ ਕੇ ਆਏ ਕਿਸਾਨ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦੇ ਪਾਇਪ ਲਾਇਨ ਵਾਲੀ ਜਗਾ 'ਤੇ ਪੁੱਜ ਕੇ ਕੰਮ ਬੰਦ ਕਰਵਾ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਦਾ ਰੋਹ ਵੇਖਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਭਲਕੇ ਇਸ ਮੁੱਦੇ ਦਾ ਹੱਲ ਕੱਢਣ ਲਈ ਮੀਟਿੰਗ ਰੱਖ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਹਰਿਆਣਾ,ਰਾਜਸਥਾਨ ਅਤੇ ਪੰਜਾਬ ਵਿੱਚ ਨੈਸਨਲ ਪ੍ਰੋਜੈਕਟ ਅਧਿਨ ਗੈਸ ਪਾਇਪ ਲਾਇਨ ਪਾਉਣ ਦਾ ਕੰਮ ਚੱਲ ਰਿਹਾ ਹੈ, ਭਾਂਵੇ ਕਿ ਕਈ ਥਾਵਾਂ 'ਤੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਗੈਸ ਪਾਇਪ ਲਾਇਨ ਪਾਉਣ ਦਾ ਕੰਮ ਕਰ ਦਿੱਤਾ ਗਿਆ ਹੈ ਪਰ ਪਿੰਡ ਕੌਰੇਆਣਾ ਵਿਖੇ ਇੱਕ ਕਿਸਾਨਾਂ ਵੱਲੋ ਮੁਆਵਜ਼ਾ ਪੂਰਾ ਨਾ ਮਿਲਣ ਦੇ ਦੋਸ ਲਗਾਉਦੇ ਹੋਏ ਗੈਸ ਪਾਇਪ ਲਾਇਨ ਨਹੀ ਪਾਉਣ ਦਿੱਤੀ ਗਈ। ਕਿਸਾਨ ਦੇ ਸਮਰਥਣ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੀ ਉਤਰੀ ਹੋਈ ਹੈ
ਦੱਸ ਦਈਏ ਕਿ ਅੱਜ ਸਵੇਰੇ 5 ਵਜੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਕੇ ਗੈਸ ਪਾਇਪ ਲਾਇਨ ਪਾਉਣ ਦਾ ਕੰਮ ਸੁਰੂ ਕਰ ਦਿੱਤਾ ਤੇ ਕਿਸਾਨਾਂ ਸਮੇਤ ਵਿਰੋਧ ਕਰਨ ਵਾਲੇ 7 ਕਿਸਾਨਾਂ ਨੂੰ ਪੁਲਿਸ ਨੇ ਰਾਉਡਅੱਪ ਕਰ ਲਿਆ ਅਤੇ ਜੰਗੀ ਪੱਧਰ 'ਤੇ ਆਸੇ ਪਾਸੇ ਪੁਲਿਸ ਤੈਨਾਤ ਕਰਕੇ ਕਿਸਾਨ ਦੇ ਖੇਤ ਪਾਇਪ ਲਾਇਨ ਪਾਉਣੀ ਸੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਵੱਡੀ ਗਿਣਤੀ ਵਿੱਚ ਬੀਕੇਯੂ ਉਗਰਾਹਾਂ ਦੇ ਕਿਸਾਨ ਪੁਲਿਸ ਦੀਆਂ ਸਾਰੀਆਂ ਰੋਕਾ ਤੋੜਦੇ ਹੋਏ ਖੇਤਾ ਵਿੱਚੋ ਪਾਇਪ ਲਾਇਨ ਵਾਲੀ ਜਗਾ 'ਤੇ ਪੁੱਜ ਗਏ ਤੇ ਪਾਇਪ ਲਾਇਨ ਪਾਉਣ ਦਾ ਕੰਮ ਬੰਦ ਕਰ ਦਿੱਤਾ।
ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੌਰਾਨ ਝੜਪ ਵੀ ਹੋ ਗਈ, ਕਿਸਾਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਖੇਤਾ ਵਿੱਚ ਪਾਇਪ ਲਾਇਨ ਪਾ ਰਿਹਾ ਹੈ ਪਰ ਇਹ ਪਾਇਪ ਲਾਇਨ ਨਹੀ ਪਾਉਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਵੱਡੇ ਬਦਲਾਅ ਦੇ ਵਾਅਦੇ ਕਰਕੇ ਆਈ ਆਪ ਸਰਕਾਰ ਨੇ ਇਹ ਬਦਲਾਅ ਕੀਤਾ ਕਿ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ ਜੋ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਦੂਜੇ ਪਾਸੇ ਮੌਕੇ 'ਤੇ ਪੁੱਜੇ ਪ੍ਰਸ਼ਾਸਨਕ ਅਤੇ ਪੁਲਿਸ ਅਧਿਕਾਰੀ ਕੁੱਝ ਵੀ ਕਹਿਣ ਲਈ ਤਿਆਰ ਨਹੀ ਹੋਏ ਪਰ ਪਾਇਪ ਲਾਇਨ ਪ੍ਰੋਜੈਕਟ ਦੇ ਅਧਿਕਾਰੀ ਨੇ ਦੱਸਿਆਂ ਕਿ ਸਾਰੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਰਿਹਾ ਹੈ ਇਹ ਨੈਸਨਲ ਪ੍ਰੋਜੈਕਟ ਹੈ ਇਸ ਲਈ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਕਰ ਸਕਦਾ ਹੈ। ਫਿਲਹਾਲ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਪ੍ਰਸਾਸਨ ਨੇ ਕੰਮ ਬੰਦ ਕਰਵਾ ਕੇ ਕੱਲ੍ਹ ਕਿਸਾਨਾਂ ਨਾਲ ਮੀਟਿੰਗ ਰੱਖ ਲਈ ਹੈ ਜਿਸ ਵਿੱਚ ਮਾਮਲੇ ਨੂੰ ਹੱਲ ਕਰਨ ਲਈ ਵਿਚਾਰ ਕੀਤੀ ਜਾਵੇਗੀ