(Source: ECI/ABP News/ABP Majha)
ਡਿਊਟੀ ਦੌਰਾਨ ਜੇ.ਈ ਨੇ ਜ਼ਹਿਰ ਨਿਘਲ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਸ਼ੇਅਰ ਕਰ ਲਾਏ ਅਧਿਕਾਰੀਆਂ 'ਤੇ ਇਲਜ਼ਾਮ, ਮਾਮਲਾ ਦਰਜ
ਤਰਸੇਮ ਲਾਲ ਨੇ ਬੀਤੀ 16 ਅਗਸਤ ਨੂੰ ਸ਼ਾਮ 4 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।ਜਿਸ ਨੂੰ ਇਲਾਜ ਲਈ ਸਾਥੀ ਕਰਮਚਾਰੀਆਂ ਦੀ ਤਰਫੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ।
ਕਪੂਰਥਲਾ: ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਝੱਲ ਲੇਈਵਾਲਾ ਦੇ 220 ਕੇਬੀ ਸਬ ਸਟੇਸ਼ਨ ਪਾਵਰ ਗਰਿੱਡ ਵਿੱਚ ਜੇ.ਈ ਵਜੋਂ ਤਾਇਨਾਤ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੇ.ਈ ਤਰਸੇਮ ਲਾਲ ਪੁੱਤਰ ਕਿਸ਼ਨ ਚੰਦ ਕੁਲਾਰਾ ਕਲਾਂ ਤਹਿਸੀਲ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ।ਤਰਸੇਮ ਲਾਲ ਨੇ ਬੀਤੀ 16 ਅਗਸਤ ਨੂੰ ਸ਼ਾਮ 4 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।ਜਿਸ ਨੂੰ ਇਲਾਜ ਲਈ ਸਾਥੀ ਕਰਮਚਾਰੀਆਂ ਦੀ ਤਰਫੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ।
ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਜਲੰਧਰ ਡਾਕਟਰਾਂ ਦੀ ਟੀਮ ਨੇ ਉਸ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਕੇ.ਡੀ.ਐਮ ਹਸਪਤਾਲ ਭੇਜ ਦਿੱਤਾ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐਸ.ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਦੌਰਾਨ ਐਕਸੀਅਨ ਅਤੇ ਐਸ.ਐਸ.ਈ ਉਸ ਦੇ ਖਾਤੇ ਵਿੱਚ 40 ਲੱਖ ਰੁਪਏ ਦੀ ਐਂਟਰੀ ਹੋਈ ਸੀ।
ਉਸ ਨੇ ਸਰਕਾਰੀ ਸਨਮਾਨ ਕੱਢ ਲਿਆ ਸੀ। ਪਰ ਇਸਦੀ ਵਰਤੋਂ ਨਹੀਂ ਕੀਤੀ।ਜਿਸ ਤੋਂ ਬਾਅਦ ਉਕਤ ਜੇ.ਈ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ।ਜਿਸ ਕਾਰਨ ਉਸ ਨੇ 16 ਅਗਸਤ ਨੂੰ ਡਿਊਟੀ ਦੌਰਾਨ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ 'ਚ ਜਮ੍ਹਾ ਕਰਵਾ ਦਿੱਤਾ।ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਐਕਸੀਅਨ ਅਤੇ ਐੱਸ.ਐੱਸ.ਈ. ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮ੍ਰਿਤਕ ਤਰਸੇਮ ਲਾਲ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਕਿਸੇ ਨੂੰ ਵੀ ਨਾ ਬਖਸ਼ਿਆ ਜਾਵੇ।
ਪੁਲਿਸ ਨੂੰ ਮ੍ਰਿਤਕ ਕੋਲੋਂ ਸੁਸਾਈਡ ਨੋਟ ਮਿਲਿਆ
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐਸ.ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਉਸਨੇ 40 ਲੱਖ ਰੁਪਏ ਦੀ ਐਂਟਰੀ ਦੀ ਗੱਲ ਕਹੀ ਹੈ। 2 ਅਫਸਰਾਂ ਦੇ ਨਾਂ ਵੀ ਲਿਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਮ੍ਰਿਤਕ ਜੇਈ ਨੇ ਮੌਤ ਤੋਂ ਪਹਿਲਾਂ ਹਸਪਤਾਲ ਤੋਂ ਇੱਕ ਵੀਡੀਓ ਜਾਰੀ ਕਰਕੇ ਉਹਨਾਂ ਅਫਸਰਾਂ ਦੇ ਨਾਂ ਲਏ ਜਿਨ੍ਹਾਂ ਨੇ ਉਸਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ।
ਮ੍ਰਿਤਕ ਜੇ.ਈ ਤਰਸੇਮ ਲਾਲ ਨੇ ਮਰਨ ਤੋਂ ਪਹਿਲਾਂ ਇੱਕ ਹਸਪਤਾਲ ਤੋਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਦਾ ਨਾਂ ਲਿਆ ਹੈ। ਉਸਨੇ ਦੋਸ਼ ਲਾਇਆ ਹੈ ਕਿ ਉਹ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਾ ਸੀ।ਉਸ ਦੇ ਖਾਤੇ ਵਿੱਚ 40 ਲੱਖ ਰੁਪਏ ਦੀ ਐਂਟਰੀ ਵੀ ਹੋਈ ਹੈ। ਇਲਾਕੇ 'ਚ ਟਰਾਂਸਫਾਰਮਰ ਚੋਰੀ ਹੋ ਗਿਆ, ਇਹ ਵੀ ਉਸ ਦੇ ਖਾਤੇ 'ਚ ਪਾ ਦਿੱਤਾ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਜ਼ਹਿਰੀਲੀ ਚੀਜ਼ ਨਿਘਲ ਲਈ ਸੀ।