'ਕਾਂਗਰਸੀ ਰਾਜ ਵੇਲੇ 4 ਲੱਖ ਬੱਚਾ ਪੜ੍ਹਾਈ ਛੱਡ ਗਿਆ, ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਪਾਲਿਸੀਆਂ ਦਾ ਗ਼ਰੀਬ ਬੱਚੇ ਸ਼ਿਕਾਰ ਹੋਏ'
ਮਾਣੂਕੇ ਨੇ ਕਿਹਾ ਕਾਂਗਰਸ ਦੇ ਰਾਜ ਵਿੱਚ ਚਾਰ ਲੱਖ ਬੱਚਾ ਪੜ੍ਹਾਈ ਛੱਡ ਗਿਆ। 64 ਲੱਖ ਇਨ੍ਹਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਹਬ ਨੇ ਕਲੀਨ ਚਿੱਟ ਦੇ ਦਿੱਤੀ।
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿੱਚ ਕਾਂਗਰਸ ਨੂੰ ਚੰਗੇ ਰਗੜੇ ਲਾਏ। ਵੀਰਵਾਰ ਨੂੰ ਜਿੱਥੇ ਕਾਂਗਰਸ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਕੀਤਾ, ਉੱਧਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਿਛਲੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦਿਆਂ ਤਿੱਖੇ ਵਾਰ ਕੀਤੇ।
ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕ ਸਰਬਜੀਤ ਮਾਣੂਕੇ ਨੇ ਕਿਹਾ ਕਿ ਕਾਂਗਰਸ ਨੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਹੈ। ਉਨ੍ਹਾਂ ਨੇ ਤਿੱਖੇ ਤੇਵਰ ਵਿੱਚ ਕਿਹਾ ਕਿ ਪੁੱਛੋ ਅੱਜ ਕਾਂਗਰਸੀਆਂ ਨੂੰ ਇਨ੍ਹਾਂ ਦੇ ਰਾਜ ਵਿੱਚ ਚਾਰ ਲੱਖ ਬੱਚਾ ਪੜ੍ਹਾਈ ਛੱਡ ਗਿਆ। 64 ਲੱਖ ਇਨ੍ਹਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਹਬ ਨੇ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਗਿੱਧਾ ਕਿਤੇ ਹੋਰ ਜਾ ਕੇ ਪਾਓ, ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਗੱਲ ਕਰਨ ਦਿਓ।
ਪੁੱਛੋ ਅੱਜ ਕਾਂਗਰਸੀਆਂ ਨੂੰ ਇਹਨਾਂ ਦੇ ਰਾਜ ‘ਚ 4 ਲੱਖ ਬੱਚਾ ਪੜ੍ਹਾਈ ਛੱਡ ਗਿਆ, 64 ਲੱਖ ਇਹਨਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਬ੍ਹ ਨੇ ਕਲੀਨ ਚਿੱਟ ਦੇ ਦਿੱਤੀ
— AAP Punjab (@AAPPunjab) September 29, 2022
ਆਪਣਾ ਗਿੱਧਾ ਕਿਤੇ ਹੋਰ ਜਾ ਕੇ ਪਾਓ, ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਗੱਲ ਕਰਨ ਦਿਓ
—@SarvjitManuke
ਸੀਨੀਅਰ ਆਗੂ ‘ਆਪ’ pic.twitter.com/ON9ynVz0pS
ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਬੱਚਿਆਂ ਨੂੰ 10 ਮਹੀਨੇ ਵਜ਼ੀਫ਼ੇ ਮਿਲਦਾ ਹੈ। ਉਹ ਬੱਚੇ 11ਵੇਂ ਤੇ 12ਵੇਂ ਮਹੀਨੇ ਕੀ ਕਰਨ। ਉਨ੍ਹਾਂ ਕਿਹਾ ਕਿ ਸਾਡੇ ਗਰੀਬ ਬੱਚੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦਾ ਸ਼ਿਕਾਰ ਹੋਏ ਹਨ।
ਅੱਜ ਸਾਡੇ ਬੱਚਿਆਂ ਨੂੰ 10 ਮਹੀਨੇ ਵਜ਼ੀਫ਼ੇ ਮਿਲਦਾ ਹੈ, 11ਵੇਂ ਤੇ 12ਵੇਂ ਮਹੀਨੇ ਉਹ ਬੱਚੇ ਕੀ ਕਰਨ
— AAP Punjab (@AAPPunjab) September 29, 2022
ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦਾ ਸ਼ਿਕਾਰ ਹੋਏ ਸਾਡੇ ਗਰੀਬ ਬੱਚੇ
—@SarvjitManuke
ਸੀਨੀਅਰ ਆਗੂ ‘ਆਪ’ pic.twitter.com/HpdPgNHBqn
ਇਹ ਵੀ ਪੜ੍ਹੋ: ਬੀਜੇਪੀ ਤੇ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਕਾਂਗਰਸ ਕਰ ਰਹੀ ਮਾਹੌਲ ਖਰਾਬ: ਕੁਲਦੀਪ ਧਾਲੀਵਾਲ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।