(Source: ECI/ABP News/ABP Majha)
Ludhiana News: ਅੱਜ ਸਾਰਾ ਦਿਨ ਬਿਜਲੀ ਬੰਦ ਰਹੇਗੀ, ਜਾਣੋ ਤੁਹਾਡੇ ਇਲਾਕੇ 'ਚ ਲੱਗੇਗਾ ਕਿੰਨਾ ਲੰਬਾ ਕੱਟ
Ludhiana News: ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇਗੀ। ਬਿਜਲੀ ਮਹਿਮਕੇ ਅਨੁਸਾਰ 11 ਕੇਵੀ ਫੀਡਰਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਲਈ ਇਹ ਕੱਟ ਲੱਗੇਗਾ। ਇਹ ਬਿਜਲੀ ਕੱਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ।
Ludhiana News: ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ (Electricity Cut) ਰਹੇਗੀ। ਬਿਜਲੀ ਮਹਿਮਕੇ ਅਨੁਸਾਰ 11 ਕੇਵੀ ਫੀਡਰਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਲਈ ਇਹ ਕੱਟ ਲੱਗੇਗਾ। ਇਹ ਬਿਜਲੀ ਕੱਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਇਹ ਜਾਣਕਾਰੀ ਗੋਪਾਲ ਸ਼ਰਮਾ ਪਿੰਟਾ ਆਈਪੀਆਰਓ ਪੀਐਸਪੀਸੀਐਲ ਲੁਧਿਆਣਾ ਨੇ ਦਿੱਤੀ ਹੈ।
ਹਾਸਲ ਜਾਣਕਾਰੀ ਮੁਕਾਬਕ ਬਿਜਲੀ ਨਿਗਮ ਲੁਧਿਆਣਾ ਦੇ 11 ਕੇਵੀ ਫੀਡਰਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਲਈ 16 ਨਵੰਬਰ ਦਿਨ ਬੁੱਧਵਾਰ ਨੂੰ ਬਿਜਲੀ ਬੰਦ ਰਹੇਗੀ। ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਐਮ.ਆਈ.ਜੀ. ਫਲੈਟ ਪੀ.ਐਚ-3, ਐਲ.ਆਈ.ਜੀ. ਫਲੈਟ ਪੀ.ਐਚ-3, ਏਰੀਆ ਨੇੜੇ ਆਰਮੀ ਫਲੈਟ ਪੀ.ਐਚ-3, ਏਰੀਆ ਬੈਕ ਸਾਈਡ ਸੁਖਮਨੀ ਸਾਹਿਬ ਗੁਰਦੁਆਰਾ ਫੇਸ-2 ਦੀ ਬਿਜਲੀ ਬੰਦ ਰਹੇਗੀ।
ਇਸੇ ਤਰ੍ਹਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਈਸ਼ਰ ਨਗਰ ਬਲਾਕ ਏ, ਬੀ. ਐਂਡ ਸੀ. ਢਿੱਲੋਂ ਕਾਲੋਨੀ, ਕੈਪਟਨ ਨਗਰ, ਸਟਾਰ ਰੋਡ ਏਰੀਆ ਲੋਹਾਰਾ, ਪਿੰਡ ਲੋਹਾਰਾ, ਸੁਖਦੇਵ ਨਗਰ ਆਦਿ ਦੀ ਬਿਜਲੀ, ਸ਼ਿਵਾ ਸਲਿੰਗਿੰਗ ਮਿੱਲ, ਭਾਰਤ ਬਾਕਸ ਫ਼ੈਕਟਰੀ ਦੀ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ: Viral Video: ਸਾਈਕਲ 'ਤੇ 9 ਬੱਚਿਆਂ ਨੂੰ ਸਕੂਲ ਲਿਜਾਣ ਵਾਲੇ ਵਿਅਕਤੀ ਦੀ ਵੀਡੀਓ ਹੋਈ ਵਾਇਰਲ, ਯੂਜ਼ਰਸ ਨੇ ਦਿੱਤੀ ਮਜ਼ਾਕੀਆ ਪ੍ਰਤੀਕਿਰਿਆਵਾਂ
ਇਸ ਤੋਂ ਇਲਾਵਾ ਸਵੇਰੇ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਨਿਊ ਸ਼ਿਵਾਜੀ ਨਗਰ, ਸ਼ਿਵਾਜੀ ਨਗਰ, ਰਾਮ ਨਗਰ, ਧਰਮਪੁਰਾ, ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਨੀਲਾ ਝੰਡਾ ਰੋਡ ਹਨੂੰਮਾਨ ਮੰਦਰ ਆਦਿ ਦੀ ਬਿਜਲੀ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮਨਮੋਹਨ ਕਾਲੋਨੀ, ਉਦਯੋਗ ਵਿਹਾਰ, ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।