ਵੱਡੀ ਖ਼ਬਰ ! ਮੋਹਾਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਬਦਮਾਸ਼ ਗੰਭੀਰ ਜ਼ਖਮੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੋਹਾਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਤੇ ਬਦਮਾਸ਼ਾਂ ਵਿੱਚ ਹੋਈ ਗੋਲ਼ੀਬਾਰੀ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ
Crime News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਹੈ। ਇਸ ਦੌਰਾਨ ਪਿਛਲੇ ਦਸ ਦਿਨਾਂ ਵਿੱਚ ਛੇਵੇਂ ਬਦਨਾਮ ਅਪਰਾਧੀ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਦਾ ਇਸ ਤਹਿਤ ਖਰੜ ਵਿੱਚ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਹੈ। ਪੁਲਿਸ ਮੁਤਾਬਕ ਬਦਮਾਸ਼ਾਂ ਵੱਲੋਂ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ।
In a major breakthrough, @sasnagarpolice arrests 2 notorious criminals involved in heinous crimes in exchange of fire between criminals and #CIA team.
— DGP Punjab Police (@DGPPunjabPolice) December 16, 2023
Both are seriously injured and taken to the nearest hospital (1/2) pic.twitter.com/7MSSfwj6ZU
ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਪਛਾਣ ਪ੍ਰਿੰਸ ਤੇ ਕਰਮਜੀਤ ਵਜੋਂ ਹੋਈ ਹੈ ਜਿਨ੍ਹਾਂ ਦੀ ਪੁਲਿਸ ਨੂੰ ਕਾਫ਼ੀ ਸਮੇਂ ਤੋਂ ਭਾਲ ਸੀ। ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੋਹਾਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਤੇ ਬਦਮਾਸ਼ਾਂ ਵਿੱਚ ਹੋਈ ਗੋਲ਼ੀਬਾਰੀ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਪੁਲਿਸ ਨੂੰ ਗੈਂਗਸਟਰ ਪ੍ਰਿੰਸ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ। ਗੈਂਗਸਟਰ ਪ੍ਰਿੰਸ 'ਤੇ ਮੋਹਾਲੀ, ਖਰੜ ਅਤੇ ਜ਼ੀਰਪੁਰ ਵਿੱਚ ਕਈ ਫੌਰਤੀਆਂ, ਲੁੱਟਾਂ ਖੋਹਾਂ, ਕਾਰ ਚੋਰੀ ਦੇ ਮਾਮਲੇ ਦਰਜ ਹਨ। ਮੋਹਾਲੀ 'ਚ 28 ਨਵੰਬਰ ਨੂੰ ਲਾਂਡਰਾ ਰੋਡ ਤੋਂ ਇਸ ਬਦਮਾਸ਼ ਨੇ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ 'ਤੇ ਕਾਰ ਖੋਹ ਲਈ ਸੀ।
ਦੱਸ ਦਈਏ ਕਿ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ, ਪੁਲਿਸ ਕਈ ਦਿਨਾਂ ਤੋਂ ਉਸਦੀ ਭਾਲ ਕਰ ਰਹੀ ਸੀ। ਅੱਜ ਸਵੇਰੇ ਪੰਜਾਬ ਪੁਲਿਸ ਮੋਹਾਲੀ ਦੇ ਸੀਆਈਏ ਸਟਾਫ਼ ਨੂੰ ਇਸ ਦੀ ਜਾਣਕਾਰੀ ਲਾਂਡਰਾ ਰੋਡ 'ਤੇ ਹੋਣ ਦੀ ਮਿਲੀ ਸੀ। ਪੁਲਿਸ ਨੇ ਪ੍ਰਿੰਸ ਤੇ ਉਸ ਦੇ ਸਾਥੀ ਨੂੰ ਰੋਕਣ ਦੇ ਲਈ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਹਨਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਆਪਣੀਆਂ ਗੱਡੀਆਂ ਇਨ੍ਹਾਂ ਪਿੱਛੇ ਲਾ ਲਈਆਂ। ਗੋਲੀਬਾਰੀ ਵਿੱਚ ਪ੍ਰਿੰਸ ਦੇ ਪੱਟ ਅਤੇ ਗੋਡੇ ਵਿੱਚ ਗੋਲੀ ਲੱਗੀ ਹੈ। ਫਿਲਹਾਲ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।