Punjab News: ਪੰਜਾਬ ਦੇ ਸਕੂਲ 'ਚ ਵਾਪਰੀ ਖੌਫਨਾਕ ਘਟਨਾ, ਕਲਾਸ ਟੀਚਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਇੱਧਰ-ਉੱਧਰ ਭੱਜੇ ਬੱਚੇ
ਫਰੀਦਕੋਟ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਰਕਾਰੀ ਅਧਿਆਪਕ ਉੱਤੇ ਗੋਲੀਆਂ ਚੱਲਾ ਦਿੱਤੀਆਂ ਗਈਆਂ। ਪਰ ਟੀਚਰ ਨੇ ਤੇਜ਼ ਦਿਖਾਉਂਦੇ ਹੋਏ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਮੌਕੇ ਬੱਚੇ ਵੀ ਸਕੂਲ 'ਚ ਪੜ੍ਹ ਰਹੇ ਸੀ...

ਫਰੀਦਕੋਟ ਤੋਂ ਥੋੜ੍ਹਾ ਦੂਰ ਸਥਿਤ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ਨੂੰ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਦੌੜ ਕੇ ਆਪਣੀ ਜਾਨ ਬਚਾਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਸਕੂਲ ਵਿੱਚ ਮੌਜੂਦ ਕਿਸੇ ਵੀ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਵਿਗਿਆਨ ਟੀਚਰ 'ਤੇ ਗੋਲੀਆਂ ਦੇ ਨਾਲ ਹਮਲਾ
ਮੌਕੇ 'ਤੇ ਮਿਲੀ ਜਾਣਕਾਰੀ ਮੁਤਾਬਕ, ਜਿਸ ਟੀਚਰ ਉੱਤੇ ਹਮਲਾ ਹੋਇਆ ਉਹ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਨ, ਜੋ ਕਿ ਉਸ ਸਮੇਂ ਸਕੂਲ ਵਿੱਚ ਮੌਜੂਦ ਸਨ। ਇਸ ਦੌਰਾਨ ਇੱਕ ਮਰਦ ਅਤੇ ਇੱਕ ਔਰਤ ਆਏ ਅਤੇ ਟੀਚਰ ਦੇ ਪੈਰਾਂ ਵਿੱਚ ਦੋ ਗੋਲੀਆਂ ਚਲਾਈਆਂ, ਪਰ ਬੱਤਰਾ ਬਚ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਬੱਚੇ ਚੀਕ-ਚਿਹਾੜਾ ਪਾ ਦਿੱਤਾ ਅਤੇ ਇੱਧਰ-ਉੱਧਰ ਭੱਜਣ ਲੱਗ ਪਏ। ਜਦੋਂ ਹੋਰ ਅਧਿਆਪਕ, ਮਿਡ-ਡੇ ਮੀਲ ਵਰਕਰ ਅਤੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ, ਤਾਂ ਹਮਲਾਵਰ ਤੇਜ਼ੀ ਨਾਲ ਉੱਥੋਂ ਭੱਜ ਗਏ। ਉਧਰ, ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਰਾਣੀ ਰੰਜਿਸ਼ ਦੇ ਚੱਲਦੇ ਹੋਇਆ ਹਮਲਾ
ਜਾਣਕਾਰੀ ਦਿੰਦਿਆਂ ਅਧਿਆਪਕ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਜਿਸ ਨਾਲ ਉਹਨਾਂ ਦਾ ਪੁਰਾਣਾ ਮਾਮਲਾ ਹੈ, ਆਪਣੀ ਪਤਨੀ ਦੇ ਨਾਲ ਆਇਆ ਅਤੇ ਸਕੂਲ ਦੇ ਅੰਦਰ ਉਹਨਾਂ ਉੱਤੇ ਦੋ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਬੱਤਰਾ ਨੇ ਦੌੜ ਕੇ ਆਪਣੀ ਜਾਨ ਬਚਾਈ। ਬਾਅਦ ਵਿੱਚ ਦੋਸ਼ੀ ਨੇ ਉਹਨਾਂ ਉੱਤੇ ਕੁਰਸੀ ਵੀ ਸੁੱਟੀ ਅਤੇ ਸਕੂਲ ਤੋਂ ਭੱਜ ਗਏ। ਇਸ ਦੌਰਾਨ, ਸਾਦਿਕ ਥਾਣੇ ਦੇ ਐਸਐਚਓ ਨਵਦੀਪ ਭੱਟੀ ਨੇ ਦੱਸਿਆ ਕਿ ਦੋਹਾਂ ਪੱਖਾਂ ਵਿੱਚ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਹਰਪ੍ਰੀਤ ਸਿੰਘ ਨੇ ਅਧਿਆਪਕ ਮਨਦੀਪ ਸਿੰਘ ਉੱਤੇ ਗੋਲੀਆਂ ਚਲਾਈਆਂ। ਇਸ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















