Farmer Protest: ਮੋਗਾ ਦੇ ਪਿੰਡ ਮਹਿਰੋ 'ਚ ਠੱਗੀ ਦਾ ਇਨਸਾਫ ਨਾ ਮਿਲਣ 'ਤੇ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਬਜ਼ੁਰਗ ਕਿਸਾਨ, ਪਿਛਲੇ 7/8 ਸਾਲਾਂ ਤੋਂ ਪਰੇਸ਼ਾਨ
ਮੋਗਾ ਦੇ ਪਿੰਡ ਮਹਿਰੋ 'ਚ ਬਲਜਿੰਦਰ ਸਿੰਘ ਨਾਂ ਦਾ ਬਜ਼ੁਰਗ ਆਪਣੇ ਨਾਲ ਹੋਈ ਠੱਗੀ ਦਾ ਇਨਸਾਫ ਨਾ ਮਿਲਣ ਕਾਰਨ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ।
Punjab News : ਮੋਗਾ ਦੇ ਪਿੰਡ ਮਹਿਰੋ 'ਚ ਬਲਜਿੰਦਰ ਸਿੰਘ ਨਾਂ ਦਾ ਬਜ਼ੁਰਗ ਆਪਣੇ ਨਾਲ ਹੋਈ ਠੱਗੀ ਦਾ ਇਨਸਾਫ ਨਾ ਮਿਲਣ ਕਾਰਨ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ। ਮਾਮਲਾ 2015 ਦਾ ਹੈ ਜਦੋਂ ਬਜ਼ੁਰਗ ਨੇ ਆਪਣੇ ਕਿਲੇ ਦੀ 15 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ ਅਤੇ ਉਸ ਜ਼ਮੀਨ ਦੇ ਪੈਸੇ ਕਚਹਿਰੀ ਦੇ ਕਲਰਕ ਬਲਜਿੰਦਰ ਸਿੰਘ ਦੇ ਖਾਤੇ 'ਚੋਂ ਨਿਕਲੇ ਸਨ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਬਜ਼ੁਰਗ ਤੋਂ ਚੈੱਕ ਤੇ ਦਸਤਖਤ ਕਰਵਾ ਕੇ ਉਸ ਦੇ ਪੈਸੇ ਕਢਵਾ ਲਏ ਸਨ। ਜਿਸ ਦੇ ਇਨਸਾਫ਼ ਲਈ ਅੱਜ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਪੁਲਿਸ ਅਨੁਸਾਰ ਡੀਐਸਪੀ ਧਰਮਕੋਟ ਨੇ ਮਾਮਲੇ ਦੀ ਜਾਂਚ ਕਰਕੇ ਐਸਐਸਪੀ ਮੋਗਾ ਨੂੰ ਰਿਪੋਰਟ ਦੇ ਦਿੱਤੀ ਹੈ। ਪੁਲਿਸ ਅਨੁਸਾਰ ਦੂਜੀ ਧਿਰ ਕਹਿ ਰਹੀ ਹੈ ਕਿ ਉਨ੍ਹਾਂ ਨੇ ਪੈਸਿਆਂ ਦਾ ਸੌਦਾ ਕਰਨਾ ਹੈ। ਪਰ ਬਜ਼ੁਰਗ ਦਾ ਕਹਿਣਾ ਹੈ ਕਿ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੋਇਆ, ਉਸ ਨਾਲ ਧੋਖਾ ਹੋਇਆ ਹੈ।
ਉਕਤ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਦੀ 1 ਕਿਲਾ 15 ਮਰਲੇ ਜ਼ਮੀਨ ਪਿੰਡ ਦੇ ਜਗਤਾਰ ਸਿੰਘ ਸੇਵਾ ਸਿੰਘ ਨੇ ਪਹਿਲਾਂ ਦਸਤਖਤ ਕਰਵਾਈ, ਫਿਰ ਉਸ 'ਤੇ ਪਰਚਾ ਕਰਵਾਇਆ, ਅਦਾਲਤ 'ਚ ਪੇਸ਼ ਵੀ ਕੀਤਾ। ਸੰਮਨ ਵੀ ਉਸਦੇ ਘਰ ਆਉਣ ਨਹੀਂ ਦਿੱਤੇ। ਬਾਅਦ 'ਚ 30 ਲੱਖ ਦੀ ਜ਼ਮੀਨ ਦਾ ਸੌਦਾ 12 ਲੱਖ 'ਚ ਅਦਾਲਤ ਰਾਹੀਂ ਰਜਿਸਟਰੀ ਕਰਵਾ ਦਿੱਤੀ, ਜਿਸ 'ਚੋਂ 2 ਲੱਖ ਰੁਪਏ ਮਿਲੇ, ਬਾਕੀ ਪੈਸੇ ਖਾਤੇ 'ਚ ਆ ਗਏ ਪਰ ਜਗਤਾਰ ਸਿੰਘ ਤੇ ਉਸ ਦੇ ਪੁੱਤਰ ਰਬਿੰਦਰ ਸਿੰਘ ਨੇ ਖਾਲੀ ਚੈੱਕ 'ਤੇ ਦਸਤਖਤ ਕਰ ਲਏ ਤੇ ਬੈਂਕ ਖਾਤੇ ਵਿੱਚੋਂ 8 ਲੱਖ 62 ਹਜ਼ਾਰ ਰੁਪਏ ਕਢਵਾ ਲਏ। ਜਿਸਦੀ ਸ਼ਿਕਾਇਤ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ। ਅੱਜ ਉਹ ਧੋਖਾਧੜੀ ਲਈ ਇਨਸਾਫ਼ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਅਤੇ ਜਦੋਂ ਤਕ ਦੋਵੇਂ ਸੀਓਜ਼ ਨੂੰ ਸਜ਼ਾ ਨਹੀਂ ਮਿਲਦੀ, ਉਹ ਪਾਣੀ ਦੀ ਟੈਂਕੀ 'ਤੇ ਹੀ ਬੈਠੇ ਰਹਿਣਗੇ।
ਉਕਤ ਐੱਸ.ਐੱਚ.ਓ ਇਕਬਾਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਮਾਮਲੇ 'ਚ ਐੱਸ.ਐੱਸ.ਪੀ ਸਾਹਿਬ ਨੇ ਜਾਂਚ ਕਰਕੇ ਉਨ੍ਹਾਂ ਨੂੰ ਸਮਝਾਇਆ ਹੈ ਕਿ 2/3 ਦਿਨਾਂ 'ਚ ਸਾਰੀ ਕਾਰਵਾਈ ਕੀਤੀ ਜਾਵੇਗੀ।