Moga news: ਕਿਸਾਨ ਨੂੰ ਵਿਦੇਸ਼ੀ ਨੰਬਰ ਤੋਂ ਆਇਆ ਧਮਕੀ ਭਰਿਆ ਫੋਨ, ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Moga news: ਪਿੰਡ ਬਘੇਲੇਵਾਲਾ ਦੇ ਕਿਸਾਨ ਅਤੇ ਆੜਤ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਇੱਕ ਅਜਿਹਾ ਫੋਨ ਆਇਆ, ਜਿਸ ਤੋਂ ਬਾਅਦ ਉਹ ਬਿਲਕੁਲ ਸਹਿਮ ਗਿਆ।
Moga news: ਪਿੰਡ ਬਘੇਲੇਵਾਲਾ ਦੇ ਕਿਸਾਨ ਅਤੇ ਆੜਤ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਇੱਕ ਅਜਿਹਾ ਫੋਨ ਆਇਆ, ਜਿਸ ਤੋਂ ਬਾਅਦ ਉਹ ਬਿਲਕੁਲ ਸਹਿਮ ਗਿਆ।
ਦੱਸ ਦਈਏ ਕਿ ਕਿਸਾਨ ਨੂੰ ਗੈਂਗਸਟਰ ਨੇ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫੋਨ ਕੀਤਾ ਅਤੇ 30 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ। ਇਸ ਤੋਂ ਬਾਅਦ ਪੀੜਤ ਕਿਸਾਨ ਨੇ ਇਹ ਜਾਣਕਾਰੀ ਮੋਗਾ ਦੇ ਐਸਐਸਪੀ ਨੂੰ ਦਿੱਤੀ।
ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਐਸਪੀ ਅਜੈਰਾਜ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਪਿੰਡ ਬਘੇਲੇਵਾਲਾ ਨੇ ਆਪਣੇ ਬਿਆਨ ’ਚ ਲਿਖਾਇਆ ਉਹ ਖੇਤੀਬਾੜੀ ਦੇ ਨਾਲ-ਨਾਲ ਆੜ੍ਹਤੀਏ ਦੀ ਦੁਕਾਨਦਾਰੀ ਕਰਦਾ ਹੈ।
ਉਸ ਨੇ ਕਿਹਾ ਕਿ ਉਸ ਦੇ ਮੋਬਾਇਲ ਫੋਨ ‘ਤੇ ਇਕ ਵਟਸਐਪ ਕਾਲ ਆਈ ਜਿਸ ਵਿਚ ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਲਾਲੀ ਧਾਲੀਵਾਲ ਦੱਸਿਆ ਅਤੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ।
ਤਰਸੇਮ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਉਸ ਨੂੰ ਪਿੰਡ ਦੇ ਹੀ ਵਿਅਕਤੀ ਜਸਵੀਰ ਸਿੰਘ ਜੱਸਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਤੁਹਾਨੂੰ ਲਾਲੀ ਧਾਲੀਵਾਲ ਦੇ ਨਾਮ ਦਾ ਕੋਈ ਧਮਕੀ ਭਰਿਆ ਫੋਨ ਆਇਆ ਹੈ।
ਇਹ ਵੀ ਪੜ੍ਹੋ: FIGHT AGAINST DRUG: ਸਰਕਾਰ ਬਣਾਉਣੀ ਸੀ ਤਾਂ ਕਹਿੰਦੇ 'ਵਿਸ਼ਵਾਸ ਕਰੋ', ਹੁਣ ਹੱਥ ਖੜ੍ਹੇ ਕਰਕੇ ਕਹਿੰਦੇ 'ਅਰਦਾਸ ਕਰੋ'
ਜਿਸ ‘ਤੇ ਤਰਸੇਮ ਸਿੰਘ ਨੂੰ ਆਪਣੇ ਹੀ ਪਿੰਡ ਦੇ ਜਸਵੀਰ ਸਿੰਘ ਦਾ ਹੱਥ ਹੋਣ ਕਰਕੇ ਇਸ ਨੇ ਧਮਕੀ ਦੇਣ ਬਾਰੇ ਜ਼ਿਕਰ ਕੀਤਾ ਸੀ। ਐਸਪੀ ਅਜੈਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਸਵੀਰ ਸਿੰਘ ਨੂੰ ਕਾਬੂ ਕਰਕੇ ਜਦ ਉਸ ਤੋ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਆਪਣੇ ਹੀ ਪਿੰਡ ਦੇ ਤਰਸੇਮ ਸਿੰਘ ਉਕਤ ਦੇ ਕੋਲ ਆਪਣਾ ਕਾਰੋਬਾਰ ਜ਼ਿਆਦਾ ਹੋਣ ਕਰਕੇ ਉਸ ਨੇ ਤਰਸੇਮ ਸਿੰਘ ਦੀ ਰੇਕੀ ਕਰਕੇ ਸਾਰੀ ਇਨਫੋਰਮੇਸ਼ਨ ਜਸਪਿੰਦਰ ਸਿੰਘ ਵਾਸੀ ਸਮਾਲਸਰ ਨੂੰ ਦਿੱਤੀ ਅਤੇ ਜਸਪਿੰਦਰ ਸਿੰਘ ਨੇ ਇਸ ਦੀ ਜਾਨਕਾਰੀ ਲਾਲੀ ਧਾਲੀਵਾਲ ਨੂੰ ਸ਼ੇਅਰ ਕੀਤੀ ਸੀ।
ਇਸ ਤੋਂ ਬਾਅਦ ਲਾਲ ਧਾਲੀਵਾਲ ਨੇ ਵਿਦੇਸ਼ੀ ਨੰਬਰ ਤੋਂ ਤਰਸੇਮ ਸਿੰਘ ਨੂੰ ਧਮਕੀ ਭਰਿਆ ਫੋਨ ਕਰਕੇ 30 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਡੂਘਾਈ ਨਾਲ ਜਾਂਚ ਕਰਦਿਆਂ ਹੋਇਆਂ ਜਸਵੀਰ ਸਿੰਘ ਨੂੰ ਕਾਬੂ ਕਰ ਲਿਆ, ਜਦਕਿ ਜਸਪਿੰਦਰ ਸਿੰਘ ਅਤੇ ਲਾਲੀ ਧਾਲੀਵਾਲ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀ ਜਸਵੀਰ ਸਿੰਘ ਉਰਫ ਜੱਸਾ ਦੇ ਖਿਲਾਫ਼ ਪਹਿਲਾ ਵੀ ਥਾਣਾ ਸਿਟੀ ਮੋਗਾ ਵਿਚ ਧੋਖਾਧੜੀ ਦੇ ਤਿੰਨ ਮਾਮਲੇ ਦਰਜ ਹਨ, ਜਦਕਿ ਜਸਪਿੰਦਰ ਸਿੰਘ ਸੋਨੀ ਖਿਲਾਫ਼ ਥਾਣਾ ਬਾਘਾਪੁਰਾਣਾ ਵਿਚ ਹੱਤਿਆ ਅਤੇ ਆਰਮਜ਼ ਐਕਟ ਦੇ ਤਹਿਤ ਸਾਲ 2018 ’ਚ ਥਾਣਾ ਬਾਘਾ ਪੁਰਾਣਾ ਵਿਖੇ ਮਾਮਲਾ ਦਰਜ ਹੈ।