ਪੜਚੋਲ ਕਰੋ
Advertisement
ਰੋਜ਼ਾਨਾ 50 ਕੁਇੰਟਲ ਕਣਕ ਵੇਚਣ ਦੀ ਸ਼ਰਤ ਤੋਂ ਕਿਸਾਨ ਔਖੇ
ਕਿਸਾਨ ਯੂਨੀਅਨਾਂ ਪੰਜਾਬ ਸਰਕਾਰ ਦੀ ਕਣਕ ਖਰੀਦਣ ਦੀ ਨੀਤੀ ਤੋਂ ਖੁਸ਼ ਨਹੀਂ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਣਕ ਖਰੀਦਣ ਲਈ ਪ੍ਰਤੀ ਕਿਸਾਨ ਰੋਜ਼ਾਨਾ 50 ਕੁਇੰਟਲ ਕਣਕ ਮੰਡੀਆਂ ਵਿੱਚ ਲਿਆਉਣ ਦੀ ਸ਼ਰਤ ਹਟਾ ਕੇ ਪੂਰੀ ਕਣਕ ਖਰੀਦਣ ਦਾ ਪ੍ਰਬੰਧ ਕਰੇ। ਉਨ੍ਹਾਂ ਦਾ ਤਰਕ ਹੈ ਕਿ ਛੋਟੇ ਕਿਸਾਨ ਵੱਲੋਂ ਕਣਕ ਨੂੰ ਘਰ ਸੰਭਾਲਣਾ ਔਖਾ ਹੈ। ਕਣਕ ਵਿਕਣ ਮਗਰੋਂ ਹੀ ਆੜ੍ਹਤੀ ਉਨ੍ਹਾਂ ਨੂੰ ਅਗਲੇ ਖਰਚਿਆਂ ਪੈਸੇ ਦਿੰਦੇ ਹਨ।
ਚੰਡੀਗੜ੍ਹ: ਕਿਸਾਨ ਯੂਨੀਅਨਾਂ ਪੰਜਾਬ ਸਰਕਾਰ ਦੀ ਕਣਕ ਖਰੀਦਣ ਦੀ ਨੀਤੀ ਤੋਂ ਖੁਸ਼ ਨਹੀਂ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਣਕ ਖਰੀਦਣ ਲਈ ਪ੍ਰਤੀ ਕਿਸਾਨ ਰੋਜ਼ਾਨਾ 50 ਕੁਇੰਟਲ ਕਣਕ ਮੰਡੀਆਂ ਵਿੱਚ ਲਿਆਉਣ ਦੀ ਸ਼ਰਤ ਹਟਾ ਕੇ ਪੂਰੀ ਕਣਕ ਖਰੀਦਣ ਦਾ ਪ੍ਰਬੰਧ ਕਰੇ। ਉਨ੍ਹਾਂ ਦਾ ਤਰਕ ਹੈ ਕਿ ਛੋਟੇ ਕਿਸਾਨ ਵੱਲੋਂ ਕਣਕ ਨੂੰ ਘਰ ਸੰਭਾਲਣਾ ਔਖਾ ਹੈ। ਕਣਕ ਵਿਕਣ ਮਗਰੋਂ ਹੀ ਆੜ੍ਹਤੀ ਉਨ੍ਹਾਂ ਨੂੰ ਅਗਲੇ ਖਰਚਿਆਂ ਪੈਸੇ ਦਿੰਦੇ ਹਨ।
ਕਿਸਾਨ ਯੂਨੀਅਨਾਂ ਨੇ ਕਿਹਾ ਹੈ ਕਿ ਇਸ ਦਾ ਹੱਲ ਆਰਜ਼ੀ ਖਰੀਦ ਕੇਂਦਰ ਸਥਾਪਤ ਕਰਕੇ ਕੀਤਾ ਜਾ ਸਕਦਾ ਹੈ ਤੇ ਜੋ ਕਿਸਾਨ ਘਰਾਂ ਵਿੱਚ ਰੱਖਣ ਦਾ ਪ੍ਰਬੰਧ ਕਰ ਸਕਦੇ ਹਨ, ਉਨ੍ਹਾਂ ਨੂੰ ਮਿਥੇ ਸਮੇਂ ਤੱਕ ਬੋਨਸ ਦਿੱਤਾ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਹੁੰਗਾਰਾ ਨਾ ਭਰੇ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕਰੇ ਤੇ ਫੌਰੀ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਘਰ ਕਣਕ ਸੰਭਾਲਣ ਵਾਲੇ ਕਿਸਾਨਾਂ ਨੂੰ ਬੋਨਸ ਦਾ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜਿਆ ਹੈ ਪਰ ਮੋਦੀ ਸਰਕਾਰ ਨੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ।
ਪ੍ਰਸਤਾਵ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ। ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement