ਪੜਚੋਲ ਕਰੋ
Advertisement
ਮੁੜ ਖੜ੍ਹਾ ਹੋਇਆ ਕਿਸਾਨ ਅੰਦੋਲਨ, ਦਿੱਲੀ ਦੀਆਂ ਹੱਦਾਂ 'ਤੇ ਲੋਕਾਂ ਦਾ ਹੜ੍ਹ
ਕਿਸਾਨ ਆਪਣੇ ਹੱਕ ਲਈ ਹੁਣ ਵੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਹੁਣ ਤੱਕ ਕਿਸਾਨਾਂ ਦਾ ਹੜ੍ਹ ਆ ਚੁੱਕਿਆ ਹੈ। ਪੰਜਾਬ-ਹਰਿਆਣਾ ਦੇ ਨਾਲ ਹੁਣ ਸਿੰਘੂ, ਗਾਜ਼ੀਪੁਰ ਤੇ ਟਿੱਕਰੀ 'ਤੇ ਯੂਪੀ ਦੇ ਕਿਸਾਨਾਂ ਨੇ ਵੀ ਝੰਡੇ ਚੁੱਕ ਲਏ ਹਨ।
ਚੰਡੀਗੜ੍ਹ: 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫੇਰ ਤੋਂ ਤੇਜ਼ ਹੋ ਗਿਆ ਹੈ। ਕਿਸਾਨਾਂ ਨੇ ਆਗੂਆਂ ਵੱਲੋਂ ਕੀਤੀ ਅਪੀਲ ਮਗਰੋਂ ਟ੍ਰੈਕਟਰਾਂ ਦੇ ਮੂੰਹ ਦਿੱਲੀ ਵੱਲ ਕਰ ਲਏ ਹਨ। ਗਣਤੰਤਰ ਦਿਹਾੜੇ ਤੋਂ ਬਆਦ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਨੇ ਕਿਸਾਨਾਂ ਸਣੇ ਹੋਰਨਾਂ ਲੋਕਾਂ 'ਚ ਨਵਾਂ ਜੋਸ਼ ਭਰ ਦਿੱਤਾ। ਇਸ ਤੋਂ ਬਾਅਦ ਯੂਪੀ ਦੇ ਕਿਸਾਨਾਂ ਨੇ ਸਹੁੰ ਚੁੱਕੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਉਹ ਵਾਪਸ ਨਹੀਂ ਆਉਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਲੱਖਾਂ ਦੀ ਗਿਣਤੀ 'ਚ ਹਰਿਆਣਾ-ਪੰਜਾਬ ਤੇ ਉਤਰ ਪ੍ਰਦੇਸ਼ ਦੇ ਕਿਸਾਨ ਗਾਜ਼ੀਪੁਰ, ਸਿੰਘੂ ਤੇ ਟਿੱਕਰੀ ਬਾਰਡਰ ਪਹੁੰਚ ਗਏ ਹਨ। ਗਾਜ਼ੀਪੁਰ ਸਰਹੱਦ 'ਤੇ ਵੱਡੀ ਗਿਣਤੀ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਭੀੜ ਹੈ। ਗਾਜ਼ੀਪੁਰ ਸਰਹੱਦ 'ਤੇ ਪਹੁੰਚੇ ਕਿਸਾਨਾਂ ਵਿੱਚ ਵੱਡੀ ਗਿਣਤੀ ਮੇਰਠ, ਮੁਜ਼ੱਫਰਨਗਰ, ਸ਼ਾਮਲੀ, ਸਹਾਰਨਪੁਰ, ਬਾਗਪਤ, ਬੁਲੰਦਸ਼ਹਿਰ, ਹਾਪੁਰ ਆਦਿ ਜ਼ਿਲ੍ਹਿਆਂ ਤੋਂ ਹਨ। ਸ਼ਨੀਵਾਰ ਨੂੰ ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਕਿਸਾਨ ਟਰੱਕਾਂ ਵਿੱਚ ਰਾਸ਼ਨ ਲੈ ਕੇ ਗਾਜ਼ੀਪੁਰ ਪਹੁੰਚੇ।
ਇਸ ਦੌਰਾਨ ਇੱਥੇ ਪ੍ਰਦਰਸ਼ਨਕਾਰੀ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰ ਹਰਜੀਤ ਸਿੰਘ ਨੇ ਕਿਹਾ ਕਿ ਦੋ ਦਿਨ ਤੋਂ ਪਹਿਲਾਂ ਦੇ ਮੁਕਾਬਲੇ ਵਧੇਰੇ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਹੁਣ ਹਰ ਰੋਜ਼ ਕਰੀਬ 10 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਦੀ ਵਧ ਰਹੀ ਗਿਣਤੀ ਨੂੰ ਵੇਖਦਿਆਂ ਪੁਲਿਸ ਦੀ ਤਾਦਾਦ ਵੀ ਵਧਾਈ ਗਈ ਹੈ। ਗਾਜ਼ੀਪੁਰ ਸਰਹੱਦ 'ਤੇ ਪੁਲਿਸ ਨੇ ਕਈ ਪਰਤਾਂ 'ਤੇ ਬੈਰੀਕੇਟ ਲਗਾਏ ਹਨ। ਇਸ ਦੇ ਨਾਲ, ਪੁਆਇੰਟ ਤਾਰ ਵੀ ਜੁੜੇ ਹੋਏ ਹਨ। ਐਨਐਚ-9 ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਕਿਸਾਨਾਂ ਨੇ ਖੁਦ ਲਗਾਏ ਬੈਰੀਕੇਡ
ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਉੱਤਰ ਪ੍ਰਦੇਸ਼ ਤੇ ਦਿੱਲੀ ਦੀਆਂ ਸਰਹੱਦਾਂ 'ਤੇ ਪੁਲਿਸ ਬੈਰੀਕੇਡਾਂ ਤੋਂ ਲਗਪਗ 40 ਮੀਟਰ ਪਹਿਲਾਂ ਕਿਸਾਨਾਂ ਨੇ ਵੀ ਬੈਰੀਕੇਡਿੰਗ ਲਾਈ ਹੈ। ਇੱਥੋਂ ਕਿਸੇ ਨੂੰ ਵੀ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵਾਲੰਟੀਅਰ ਪਰਮਵੀਰ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਕਿਸਾਨਾਂ ਦੇ ਰੂਪ ਵਿੱਚ ਬੈਰੀਕੇਡਿੰਗ ਤਕ ਪਹੁੰਚ ਕੇ ਕੋਈ ਗੜਬੜ ਨਾ ਕਰਨ ਇਸ ਲਈ ਕਿਸਾਨਾਂ ਨੇ ਖੁਦ ਬੈਰੀਕੇਡ ਲਾਏ ਹਨ। ਇਹ ਫੈਸਲਾ ਕਿਸਾਨ ਏਕਤਾ ਮੋਰਚਾ ਦੇ ਲੀਡਰਾਂ ਨੇ ਲਿਆ ਹੈ।
ਉਧਰ ਦੂਜੇ ਪਾਸੇ ਪੁਲਿਸ ਨੇ ਸੁਰੱਖਿਆ ਵੀ ਤਾਇਨਾਤੀ ਵੀ ਸਖ਼ਤ ਕਰ ਦਿੱਤੀ ਹੈ। ਕਿਸੇ ਨੂੰ ਵੀ ਦਿੱਲੀ ਤੋਂ ਗਾਜ਼ੀਪੁਰ ਸਰਹੱਦ ‘ਤੇ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਸਰਹੱਦ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਗਾਜ਼ੀਆਬਾਦ ਦੇ ਮੋਹਨ ਨਗਰ ਦੇ ਰਸਤੇ ਕਿਸਾਨ ਗਾਜ਼ੀਪੁਰ ਸਰਹੱਦ 'ਤੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਸੂਬੇ 'ਚ ਸ਼ਰਾਬ 'ਤੇ ਪਾਬੰਦੀ ਹੋਣ ਮਗਰੋਂ ਵੀ ਫੜੀਆਂ 2 ਕਰੋੜ ਦੀਆਂ 'ਬੋਤਲਾਂ', ਟਰੱਕਾਂ 'ਚ ਭਰ ਕੇ ਪਹੁੰਚੀ ਸੀ ਸ਼ਰਾਬ
ਸਿੰਘੂ ਸਰਹੱਦ 'ਤੇ ਵਧਣ ਲੱਗੇ ਅੰਦੋਲਨਕਾਰੀ
ਯੂਪੀ ਤੇ ਹਰਿਆਣਾ ਵਿੱਚ ਖਾਪ ਪੰਚਾਇਤਾਂ ਦੇ ਫੈਸਲੇ ਤੋਂ ਬਾਅਦ ਇੱਕ ਵਾਰ ਫਿਰ ਸਿੰਘੂ ਸਰਹੱਦ ਦਾ ਦਾਇਰਾ ਵਧਣਾ ਸ਼ੁਰੂ ਹੋ ਗਿਆ ਹੈ। ਇੱਥੇ ਨਾ ਸਿਰਫ ਪੰਜਾਬ ਦੇ ਕਿਸਾਨ ਇਕੱਠੇ ਹੋ ਰਹੇ ਹਨ ਬਲਕਿ ਵੱਡੀ ਗਿਣਤੀ ਵਿੱਚ ਕਿਸਾਨ ਹਰਿਆਣਾ ਤੋਂ ਵੀ ਪਹੁੰਚ ਰਹੇ ਹਨ। ਅਜਿਹੀ ਸਥਿਤੀ ਵਿੱਚ ਪੁਰਾਣੀ ਤਸਵੀਰ ਇੱਕ ਵਾਰ ਫਿਰ ਸਰਹੱਦ ‘ਤੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਹਰਿਆਣਾ ਸੂਬੇ ਦੀਆਂ ਔਰਤਾਂ ਨੇ ਵੀ ਅੰਦੋਲਨ 'ਚ ਨਿਤਰ ਕੇ ਕੇਂਦਰ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ।
ਸਰਹੱਦ ‘ਤੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ। ਇਸ ਵਿੱਚ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਕਿਸਾਨ ਸ਼ਾਮਲ ਹੋਏ। ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਪੂਰੇ ਖੇਤਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ, ਪਰ ਫਿਰ ਵੀ ਕਿਸਾਨ ਵੱਖ-ਵੱਖ ਪਿੰਡਾਂ ਵਿੱਚੋਂ ਰਾਹ ਬਣਾ ਕੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਸਰਹੱਦ 'ਤੇ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਹੈ।
ਚਾਰ ਕਿਲੋਮੀਟਰ ਪਹਿਲਾਂ ਲਾਈ ਗਈ ਲੋਹੇ ਦੀ ਤਾਰ
ਸਿੰਘੂ ਸਰਹੱਦ 'ਤੇ ਲਗਾਤਾਰ ਵੱਧ ਰਹੀ ਭੀੜ ਦੇ ਮੱਦੇਨਜ਼ਰ ਪੁਲਿਸ ਨੇ ਲਗਪਗ ਚਾਰ ਕਿਲੋਮੀਟਰ ਦੇ ਦਾਈਰੇ 'ਚ ਪਹਿਲਾਂ ਹੀ ਜਰਸੀ ਬੈਰੀਅਰ 'ਤੇ ਲੋਹੇ ਦੀਆਂ ਤਾਰਾਂ ਲੱਗਾ ਦਿੱਤੀਆਂ ਹਨ। ਇੱਥੇ ਤਿੰਨ ਪਰਤ ਬੈਰੀਕੇਡਿੰਗ ਕੀਤੀ ਗਈ ਹੈ। ਇੱਥੇ ਅਰਧ ਸੈਨਿਕ ਕੰਪਨੀ ਤਾਇਨਾਤ ਕੀਤੀ ਗਈ ਹੈ। ਐਤਵਾਰ ਨੂੰ ਵੀ ਬਹੁਤ ਸਾਰੇ ਟਰੱਕ ਜਰਸੀ ਬੈਰੀਅਰ 'ਤੇ ਲਿਆਂਦੇ ਗਏ ਤੇ ਮੁੱਖ ਪਲੇਟਫਾਰਮ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਰੱਖੇ ਗਏ। ਮੌਕੇ 'ਤੇ ਮੌਜੂਦ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਹੱਦ 'ਤੇ ਲਗਾਤਾਰ ਵੱਧ ਰਹੀ ਭੀੜ ਦੇ ਮੱਦੇਨਜ਼ਰ ਹਾਈ ਕਮਾਂਡ ਨੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
ਕਿਸੇ ਨੂੰ ਵੀ ਸਟੇਜ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ
ਸੁਰੱਖਿਆ ਦੇ ਮੱਦੇਨਜ਼ਰ ਪੁਲਿਸ-ਪ੍ਰਸ਼ਾਸਨ ਨੇ ਪਲੇਟਫਾਰਮ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਬੈਰੀਕੇਡਾਂ ਦੇ ਪਾਰ, ਸਿਰਫ ਪੁਲਿਸ ਅਧਿਕਾਰੀ ਦੌਰੇ ਲਈ ਆ ਰਹੇ ਹਨ। ਪੁਲਿਸ ਨੂੰ ਡਰ ਹੈ ਕਿ ਸ਼ਾਇਦ ਕਿਸਾਨ ਇੱਕ ਵਾਰ ਫਿਰ ਦਿੱਲੀ ਵਿੱਚ ਦਾਖਲ ਨਾ ਹੋਣ।
ਲੰਗਰ ਸੇਵਾ ਸ਼ੁਰੂ ਕੀਤੀ
ਸਰਹੱਦ 'ਤੇ ਕਿਸਾਨਾਂ ਲਈ ਸਥਿਤੀ ਨੂੰ ਆਮ ਬਣਾਉਣ ਲਈ ਲੰਗਰ ਦੀਆਂ ਸੇਵਾਵਾਂ ਵੀ ਦੁਬਾਰਾ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਲੰਗਰ ਸੇਵਾਵਾਂ ਪ੍ਰਭਾਵਿਤ ਹੋਈਆਂ ਸੀ। ਪਹਿਲਾਂ ਵਾਂਗ ਲੰਗਰ ਸੇਵਾਵਾਂ ਵਿਚ ਲੌਜਿਸਟਿਕ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਧਰ ਐਤਵਾਰ ਨੂੰ ਦਿੱਲੀ ਤੋਂ ਕੁਝ ਲੋਕ ਅੰਦੋਲਨਕਾਰੀਆਂ ਨੂੰ ਦਾਨ ਵਜੋਂ ਰਸਦ ਦੇਣ ਲਈ ਪਿੰਡ ਵਾਸੀ ਵੀ ਅੱਗੇ ਆਏ। ਇਸ ਦੇ ਨਾਲ ਹੀ ਹੋਰ ਗਤੀਵਿਧੀਆਂ ਵੀ ਹੌਲੀ-ਹੌਲੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਗਵਰਨਰ ਦਾ ਸਟੈਂਡ, ਅੰਨ੍ਹਦਾਤੇ ਦਾ ਅਪਮਾਨ ਨਾ ਕੀਤਾ ਜਾਵੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਆਟੋ
ਪੰਜਾਬ
Advertisement