ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, 10 ਹਜ਼ਾਰ ਕਿਸਾਨ ਪਹੁੰਚਣਗੇ ਲਖੀਮਪੁਰ
18 ਅਗਸਤ ਤੋਂ ਲੈ ਕੇ 20 ਅਗਸਤ ਤੱਕ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਦੱਸ ਹਜ਼ਾਰ ਦੇ ਕਰੀਬ ਕਿਸਾਨ ਆਪੋ ਆਪਣੇ ਵਹੀਕਲਾਂ ਟਰੱਕਾਂ ਟ੍ਰੇਨਾਂ ਟਰਾਲੀਆਂ ਬੱਸਾਂ 'ਤੇ ਲਖੀਮਪੁਰ ਖੀਰੀ ਪਹੁੰਚਣਗੇ।
ਚੰਡੀਗੜ੍ਹ: 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਬੁੱਧਵਾਰ ਨੂੰ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ। ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ 18 ਅਗਸਤ ਤੋਂ ਲੈ ਕੇ 20 ਅਗਸਤ ਤੱਕ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਦੱਸ ਹਜ਼ਾਰ ਦੇ ਕਰੀਬ ਕਿਸਾਨ ਆਪੋ ਆਪਣੇ ਵਹੀਕਲਾਂ ਟਰੱਕਾਂ ਟ੍ਰੇਨਾਂ ਟਰਾਲੀਆਂ ਬੱਸਾਂ 'ਤੇ ਲਖੀਮਪੁਰ ਖੀਰੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਦੇ ਖ਼ਿਲਾਫ਼ ਤਿੰਨ ਦਿਨ ਪੱਕਾ ਮੋਰਚਾ ਖੋਲ੍ਹਿਆ ਜਾਏਗਾ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ।
ਕਿਸਾਨ ਆਪਣੇ ਨਾਲ ਖਾਣ ਪੀਣ ਦਾ ਸਾਮਾਨ ਲੰਗਰ ਤਿਆਰ ਕਰਨ ਦਾ ਸਾਮਾਨ ਵੀ ਨਾਲ ਲੈ ਕੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਮਾਮਲੇ ਵਿਚ ਇਨਸਾਫ ਨਹੀਂ ਮਿਲਿਆ ਉਥੇ ਹੀ 16 ਅਗਸਤ ਨੂੰ ਅਗਨੀਪਥ ਭਰਤੀ ਮਾਮਲੇ ਵਿੱਚ ਜ਼ਿਲ੍ਹੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਪਰਦੇ ਅੰਦਰ ਮੰਗ ਪੱਤਰ ਵੀ ਸੌਂਪੇ ਜਾਣਗੇ, ਜਿਸ ਦਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਬੈਠਕ ਚ ਫ਼ੈਸਲਾ ਲਿਆ ਗਿਆ ਹੈ।
ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚ ਰਾਜੇਵਾਲ ਅਤੇ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਵੀ ਦੋਫਾੜ ਨਜ਼ਰ ਆਇਆ ਇੱਕ ਪਾਸੇ ਜਿਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਐੱਸਕੇਐੱਮ ਉਹਨਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ ਉਨ੍ਹਾਂ ਕਿਹਾ ਪਰ ਉਹ ਜੋ ਉਨ੍ਹਾਂ ਦੀਆਂ ਰਾਜਨੀਤਕ ਪਾਰਟੀਆਂ ਹਨ ਉਸ ਦਾ ਜ਼ਿੰਮਾ ਕਿਸੇ ਹੋਰ ਨੂੰ ਦੇ ਦੇਣ, ਉੱਥੇ ਹੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਰਾਜੇਵਾਲ ਵੱਲੋਂ ਪੰਜ ਅਗਸਤ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ਵਿਚ ਉਹ ਖੁਦ ਜਾ ਕੇ ਹਿੱਸਾ ਲੈਣਗੇ..ਇਸ ਸੰਬੰਧੀ ਜਦੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਜਦੋਂ ਤਕ ਉਹ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਹਨ ਜਾਂ ਸਿਆਸਤ ਦੇ ਵਿੱਚ ਐਕਟਿਵ ਹਨ ਉਦੋਂ ਤਕ ਉਨ੍ਹਾਂ ਨੂੰ ਐੱਸਕੇਐੱਮ ਦੇ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਇਸ ਗੱਲ ਵਿੱਚ ਕੋਈ ਵੀ ਦੋ ਰਾਇ ਨਹੀਂ ਹੈ।