(Source: ECI/ABP News)
Farmers Protest: ਦਿੱਲੀ ਦੀ ਸਰਹੱਦ 'ਤੇ ਡਟੇ ਕਿਸਾਨ ਕੱਲ੍ਹ ਤੋਂ ਪਰਤਣਗੇ ਘਰ, ਮਦਦ ਕਰਨ ਵਾਲੇ ਪਿੰਡ ਵਾਸੀਆਂ ਦਾ ਕਰਨਗੇ ਸਨਮਾਨ
Farmer Protestਕਿਸਾਨਾਂ ਦੇ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਵੀਰਵਾਰ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ
![Farmers Protest: ਦਿੱਲੀ ਦੀ ਸਰਹੱਦ 'ਤੇ ਡਟੇ ਕਿਸਾਨ ਕੱਲ੍ਹ ਤੋਂ ਪਰਤਣਗੇ ਘਰ, ਮਦਦ ਕਰਨ ਵਾਲੇ ਪਿੰਡ ਵਾਸੀਆਂ ਦਾ ਕਰਨਗੇ ਸਨਮਾਨ Farmers Protest: Farmers on Delhi border will return home from tomorrow, villagers who help will be honored Farmers Protest: ਦਿੱਲੀ ਦੀ ਸਰਹੱਦ 'ਤੇ ਡਟੇ ਕਿਸਾਨ ਕੱਲ੍ਹ ਤੋਂ ਪਰਤਣਗੇ ਘਰ, ਮਦਦ ਕਰਨ ਵਾਲੇ ਪਿੰਡ ਵਾਸੀਆਂ ਦਾ ਕਰਨਗੇ ਸਨਮਾਨ](https://feeds.abplive.com/onecms/images/uploaded-images/2021/12/10/a3850992dff9d9e7389d302661139766_original.webp?impolicy=abp_cdn&imwidth=1200&height=675)
Farmer Protest : ਕਿਸਾਨ ਯੂਨੀਅਨਾਂ ਨੇ ਦਿੱਲੀ ਦੇ ਸਿੰਘੂ ਟਿੱਕਰੀ ਤੇ ਗਾਜ਼ੀਪੁਰ ਸਰਹੱਦਾਂ 'ਤੇ ਇਕ ਸਾਲ ਤੋਂ ਵੱਧ ਲੰਬੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਮਦਦ ਕਰਨ ਵਾਲੇ ਸਥਾਨਕ ਲੋਕਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਕਈ ਤਰੀਕਿਆਂ ਨਾਲ ਪ੍ਰਦਰਸ਼ਨਕਾਰੀਆਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਮਦਦ ਵਿਚ ਘਰਾਂ ਨੂੰ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਜਿਹੇ ਲੋਕਾਂ ਦਾ ਧੰਨਵਾਦ ਕਰੀਏ ਅਤੇ ਉਨ੍ਹਾਂ ਦਾ ਸਤਿਕਾਰ ਕਰੀਏ।
Farmer Protestਕਿਸਾਨਾਂ ਦੇ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਵੀਰਵਾਰ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ। ਸਰਕਾਰ ਵੱਲੋਂ ਉਨ੍ਹਾਂ ਦੀਆਂ ਹੋਰ ਸਾਰੀਆਂ ਮੰਗਾਂ 'ਤੇ ਵਿਚਾਰ ਕਰਦੇ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੁਝ ਦਿਨ ਬਾਅਦ ਐਸਕੇਐਮ ਆਗੂਆਂ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਕਿਸਾਨ 11 ਦਸੰਬਰ ਨੂੰ ਜਿੱਤ ਮਾਰਚ ਕੱਢ ਕੇ ਆਪਣੇ ਘਰਾਂ ਨੂੰ ਪਰਤਣਗੇ।
Kisan Andolanਕਿਸਾਨ ਆਗੂ ਅਤੇ ਐਸਕੇਐਮ ਦੀ ਅਧਿਕਾਰਤ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਐਸਕੇਐਮ ਉਨ੍ਹਾਂ ਸਥਾਨਕ ਲੋਕਾਂ ਦਾ ਸਨਮਾਨ ਕਰੇਗਾ ਜਿਨ੍ਹਾਂ ਨੇ ਅੰਦੋਲਨ ਦੌਰਾਨ ਕਿਸਾਨਾਂ ਦੀ ਨਿਰਸਵਾਰਥ ਮਦਦ ਕੀਤੀ ਅਤੇ ਅੰਦੋਲਨ ਨੂੰ ਮਜ਼ਬੂਤ ਕੀਤਾ।
ਇਹ ਵੀ ਪੜ੍ਹੋ: German Court on Accident Insurance: ਬੈੱਡਰੂਮ ਤੋਂ ਹੋਮ ਆਫਿਸ ਜਾਣ 'ਚ ਸੱਟ ਲੱਗਣ 'ਤੇ, ਕਰ ਸਕੋਗੇ ਇੰਸੌਰੈਂਸ ਕਲੇਮ
Bipin Rawat Funeral: ਸੀਡੀਐਸ ਬਿਪਿਨ ਰਾਵਤ ਪੰਚਤੱਤ 'ਚ ਵਿਲੀਨ, ਧੀਆਂ ਨੇ ਨਮ ਅੱਖਾਂ ਨਾਲ ਕੀਤਾ ਮਾਪਿਆਂ ਦਾ ਅੰਤਿਮ ਸੰਸਕਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)