ਬੀਜੇਪੀ ਦਾ ਨਵਾਂ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਕਿਸਾਨਾਂ ਦਾ ਧਾਵਾ, ਨੱਢਾ ਨੇ ਕੀਤਾ ਪ੍ਰੋਗਰਾਮ ਰੱਦ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਫਤਰ ਵਾਲੀ ਥਾਂ ‘ਤੇ ਬਾਹਰ ਘਿਰਾਓ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਫ਼ਤਰ ਨਹੀਂ ਖੁੱਲ੍ਹਣ ਦੇਵਾਂਗੇ।
ਬਠਿੰਡਾ: ਭਾਰਤੀ ਜਨਤਾ ਪਾਰਟੀ ਵੱਲੋਂ ਵੀਰਵਾਰ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਿਰਾਉ ਕਰ ਲਿਆ। ਦਰਅਸਲ ਬੀਜੇਪੀ ਪ੍ਰਧਾਨ ਜੇਪੀ ਨੱਢਾ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਬਠਿੰਡਾ ‘ਚ ਬੀਜੇਪੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਜਾਣਾ ਸੀ। ਇਸ ਦੇ ਮੱਦੇਨਜ਼ਰ ਦਫਤਰ ‘ਚ ਬਠਿੰਡਾ ਲੀਡਰਸ਼ਿਪ ਵੱਲੋਂ ਪੁੱਜਣ ਦਾ ਪ੍ਰੋਗਰਾਮ ਸੀ। ਉਂਝ ਨੱਢਾ ਨੇ ਬੁੱਧਵਾਰ ਸ਼ਾਮ ਹੀ ਪ੍ਰੋਗਰਾਮ ਰੱਦ ਕਰ ਦਿੱਤਾ ਸੀ।
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਫਤਰ ਵਾਲੀ ਥਾਂ ‘ਤੇ ਬਾਹਰ ਘਿਰਾਓ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਫ਼ਤਰ ਨਹੀਂ ਖੁੱਲ੍ਹਣ ਦੇਵਾਂਗੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਜੋ ਖੇਤੀ ਕਾਨੂੰਨ ਨੂੰ ਲੈ ਕੇ ਆਈ ਹੈ, ਉਹ ਸਾਡੇ ਕਿਸਾਨ ਭਰਾਵਾਂ ਦਾ ਗਲ ਘੁੱਟਣ ਵਾਲੀ ਕੰਮ ਕਰ ਰਹੀ ਹੈ।
ਨਸ਼ਾ ਤਸਕਰੀ ਬਾਰੇ ਸਭ ਤੋਂ ਵੱਡਾ ਖੁਲਾਸਾ! ਬਾਦਲ ਸਰਕਾਰ ਵੇਲੇ ਇੰਝ ਵਿਛਿਆ ਵਿਦੇਸ਼ਾਂ ਤੱਕ ਜਾਲ, ਹੁਣ ਕਈ ਫਸਣਗੇ
ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵੀ ਬੇਸਿੱਟਾ ਰਹਿਣ ਦਾ ਖਦਸ਼ਾ ਹੈ ਜਿਸ ਦੇ ਮੱਦੇਨਜ਼ਰ ਅਸੀਂ ਬੀਜੇਪੀ ਨੂੰ ਦੱਸਣਾ ਚਾਹੁੰਦੇ ਹਾਂ ਉਨ੍ਹਾਂ ਨੂੰ ਕਦੇ ਵੀ ਪੰਜਾਬ ਵਿੱਚ ਨਹੀਂ ਵੜਨ ਦੇਵਾਂਗੇ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ