(Source: ECI/ABP News/ABP Majha)
ਕਿਸਾਨਾਂ ਦੀ ਜੂਨ ਬੁਰੀ...ਦਿਨ-ਰਾਤ ਇੱਕ ਕਰ ਸ਼ਿਮਲਾ ਮਿਰਚ ਦੀ ਕੀਤੀ ਕਾਸ਼ਤ..ਰੇਟ 1 ਰੁਪਏ ਤੱਕ ਹੇਠਾਂ ਪਹੁੰਚਿਆ...ਹੁਣ ਸੜਕਾਂ 'ਤੇ ਸੁੱਟ ਰਹੇ ਮਿਰਚਾਂ
ਕਿਸਾਨਾਂ ਦੀ ਜੂਨ ਬੁਰੀ...ਸੈਂਕੜੇ ਸਾਲ ਬਾਅਦ ਵੀ ਇਹ ਸਤਰਾਂ ਸਟੀਕ ਬੈਠਦੀਆਂ ਹਨ। ਕਿਸਾਨ ਦਿਨ-ਰਾਤ ਇੱਕ ਕਰਕੇ ਫਸਲ ਪਾਲਦਾ ਹੈ ਪਰ ਕਈ ਵਾਰ ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਸਾਰੀਆਂ ਮੁਸ਼ਕਲਾਂ ਪਾਰ ਕਰਕੇ...
Mansa News: ਕਿਸਾਨਾਂ ਦੀ ਜੂਨ ਬੁਰੀ...ਸੈਂਕੜੇ ਸਾਲ ਬਾਅਦ ਵੀ ਇਹ ਸਤਰਾਂ ਸਟੀਕ ਬੈਠਦੀਆਂ ਹਨ। ਕਿਸਾਨ ਦਿਨ-ਰਾਤ ਇੱਕ ਕਰਕੇ ਫਸਲ ਪਾਲਦਾ ਹੈ ਪਰ ਕਈ ਵਾਰ ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਜਦੋਂ ਚੰਗੀ ਫਸਲ ਹੋ ਵੀ ਜਾਵੇ ਤਾਂ ਉਸ ਦਾ ਰੇਟ ਸਹੀ ਨਹੀਂ ਮਿਲਦਾ ਜਿਸ ਨਾਲ ਕਿਸਾਨ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਅਜਿਹਾ ਹੀ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਹੋ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਮਾਨਸਾ ਵਿੱਚ ਭਾਅ ਘੱਟ ਮਿਲਣ ਕਾਰਨ ਕਿਸਾਨਾਂ ਨੇ ਸ਼ਿਮਲਾ ਮਿਰਚ ਨੂੰ ਸੜਕਾਂ ਉਤੇ ਸੁੱਟ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾ ਬੀਜ ਲੈ ਕੇ ਖੇਤੀ ਵਿਭਿੰਨਤਾ ਤਹਿਤ ਸ਼ਿਮਲਾ ਮਿਰਚਾਂ ਨੂੰ ਲਾਇਆ ਸੀ ਪਰ ਘੱਟ ਭਾਅ ਕਾਰਨ ਇਨ੍ਹਾਂ ਨੂੰ ਸੜਕਾਂ ’ਤੇ ਸੁੱਟਣਾ ਪੈ ਰਿਹਾ ਹੈ।
ਇਸ ਬਾਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦੇ ਦੱਸਿਆ ਕਿ ਇਸ ਵਾਰ ਸਬਜ਼ੀ ਕਾਸ਼ਤਕਾਰਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨ ਸਬਜ਼ੀਆਂ ਤੋਂ ਹੱਥ ਖੜ੍ਹੇ ਕਰ ਗਏ ਹਨ, ਕਿਉਂਕਿ ਇਸ ਵੇਲੇ ਸ਼ਿਮਲਾ ਮਿਰਚ ਰੇਟ 1 ਰੁਪਏ ਤੋਂ ਲੈ ਕੇ ਮਸਾਂ 3 ਰੁਪਏ ਪ੍ਰਤੀ ਕਿਲੋ ਤੱਕ ਚੱਲ ਰਿਹਾ ਹੈ, ਜਿਸ ਨਾਲ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ।
ਕਿਸਾਨ ਅਗੂ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ 'ਚ ਕਿਸਾਨ ਕਣਕ -ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲਕੇ ਬਦਲਵੀਂ ਖੇਤੀ ਵੱਲ ਪ੍ਰੇਰਤ ਹੋਏ ਸਨ ਤੇ ਪਿਛਲੇ ਸਾਲਾਂ ਵਿਚ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋਇਆ ਪਰ ਇਸ ਵਾਰ ਤਾਂ ਪਹਿਲੀ ਵਾਰ ਤੁੜਾਈ ਤੋਂ ਹੀ ਸ਼ਿਮਲਾ ਮਿਰਚ ਦਾ ਰੇਟ 10 ਤੋਂ 15 ਰੁਪਏ ਸ਼ੁਰੂ ਹੋਕੇ 1 ਤੋਂ 4 ਰੁਪਏ ਹੀ ਰਿਹਾ ਹੈ।
ਪੰਜਾਬ ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰਾਂ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜਨ ਤੇ ਮੰਡੀਕਰਨ ਦਾ ਪ੍ਰਬੰਧ ਕਰਨ ਤੇ ਬਾਹਰਲੇ ਰਾਜਾਂ ਚ ਸਬਜ਼ੀਆਂ ਭੇਜਣ ਦਾ ਬੰਦੋਬਸਤ ਕਰਨ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਰਾਹੀਂ ਢੋਆ ਢੁਆਈ ਉਤੇ ਸਬਸਿਡੀ ਦਿੱਤੀ ਜਾਵੇ ਤੇ ਬੀਜ ਅਤੇ ਪੋਲੀਥੀਨ ਉਪਰ ਸਬਸਿਡੀ ਦਿੱਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ