Farmer Protest: 21 ਜਨਵਰੀ ਨੂੰ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ, ਮੀਟਿੰਗ ਚੰਡੀਗੜ੍ਹ ਦੀ ਥਾਂ ਦਿੱਲੀ ਰੱਖਣ ਦੀ ਮੰਗ, ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ
ਡੱਲੇਵਾਲ ਨੂੰ ਅਪੀਲ ਕਰਦਿਆਂ ਪੰਧੇਰ ਨੇ ਕਿਹਾ ਕਿ ਸਰਕਾਰ ਨੂੰ ਹਰਾਉਣ ਲਈ ਟੇਬਲ ਤੇ ਗ੍ਰਗਾਉਡ 'ਤੇ ਲੜਨਾ ਪਵੇਗਾ, ਇਸ ਲਈ ਤਾਕਤਵਾਰ ਲੀਡਰ ਦੀ ਲੋੜ ਹੈ, ਸਾਡੀ ਅਪੀਲ ਹੈ ਕਿ ਉਹ ਖਾਣ ਪੀਣ ਕਰਨ ਤੇ ਛੇਤੀ ਸਿਹਤਮੰਦ ਹੋਣ।
Farmer Protest: ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 21 ਜਨਵਰੀ ਨੂੰ ਕੀਤਾ ਜਾਣ ਵਾਲਾ ਦਿੱਲੀ ਕੂਚ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ 26 ਜਨਵਰੀ ਤੋਂ ਬਾਅਦ ਲਿਆ ਜਾਵੇਗਾ। ਇਸ ਦੇ ਨਾਲ ਹੀ ਕਿਹਾ ਕਿਸਾਨਾਂ ਨਾਲ ਕੀਤੀ ਜਾਣ ਵਾਲੀ ਮੀਟਿੰਗ ਚੰਡੀਗੜ੍ਹ ਦੀ ਥਾਂ ਦਿੱਲੀ ਕੀਤੀ ਜਾਵੇ।, ਇਸ ਗੱਲ ਦਾ ਐਲਾਨ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਹੋਇਆ ਕੀਤਾ।
ਇਸ ਮੌਕੇ ਪੰਧੇਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਰਨ ਵਰਤ ਖ਼ਤਮ ਕਰਕੇ ਅੰਨ ਗ੍ਰਹਿਣ ਕਰਨ ਤਾਂ ਕਿ ਕੇਂਦਰ ਨਾਲ ਹੋਣ ਮੀਟਿੰਗ ਵਿੱਚ ਉਹ ਸਿਹਤਮੰਦ ਹੋ ਕੇ ਮੌਜੂਦ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਮੀਟਿੰਗ 14 ਫਰਵਰੀ ਤੋਂ ਪਹਿਲਾਂ ਕਰਨ ਤੇ ਇਹ ਮੀਟਿੰਗ ਚੰਡੀਗੜ੍ਹ ਦੀ ਬਜਾਏ ਦਿੱਲੀ ਵਿੱਚ ਹੋਣੀ ਚਾਹੀਦੀ ਹੈ।
ਡੱਲੇਵਾਲ ਨੂੰ ਅਪੀਲ ਕਰਦਿਆਂ ਪੰਧੇਰ ਨੇ ਕਿਹਾ ਕਿ ਸਰਕਾਰ ਨੂੰ ਹਰਾਉਣ ਲਈ ਟੇਬਲ ਤੇ ਗ੍ਰਗਾਉਡ 'ਤੇ ਲੜਨਾ ਪਵੇਗਾ, ਇਸ ਲਈ ਤਾਕਤਵਾਰ ਲੀਡਰ ਦੀ ਲੋੜ ਹੈ, ਸਾਡੀ ਅਪੀਲ ਹੈ ਕਿ ਉਹ ਖਾਣ ਪੀਣ ਕਰਨ ਤੇ ਛੇਤੀ ਸਿਹਤਮੰਦ ਹੋਣ।
ਜ਼ਿਕਰ ਕਰ ਦਈਏ ਕਿ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਜੱਥਾ ਕੱਲ੍ਹ ਸ਼ੰਭੂ ਸਰਹੱਦ ਤੋਂ ਪੈਦਲ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਸ ਤੋਂ ਪਹਿਲਾਂ 21 ਤਰੀਕ ਨੂੰ ਕਿਸਾਨ ਸੰਗਠਨਾਂ ਨੇ 101 ਕਿਸਾਨਾਂ ਦਾ ਇੱਕ ਪੈਦਲ ਸਮੂਹ ਭੇਜਣ ਦਾ ਐਲਾਨ ਕੀਤਾ ਸੀ। ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਸੰਗਠਨਾਂ ਨਾਲ ਮੀਟਿੰਗ ਤਹਿ ਕੀਤੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਨੁਸਾਰ 26 ਜਨਵਰੀ ਤੋਂ ਬਾਅਦ ਇਸ ਬਾਰੇ ਦੁਬਾਰਾ ਫੈਸਲਾ ਲਿਆ ਜਾਵੇਗਾ। ਪੰਧੇਰ ਨੇ ਕਿਹਾ ਹੈ ਕਿ 14 ਫਰਵਰੀ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਪਹਿਲਾਂ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਪੰਧੇਰ ਨੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲਾ ਟਰੈਕਟਰ ਮਾਰਚ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ।
ਉਧਰ ਦੂਜੇ ਪਾਸੇ ਜਦੋਂ ਖਨੌਰੀ ਸਰਹੱਦ ਉੱਤੇ ਸੰਘਰਸ਼ ਕਰ ਰਹੇ ਕਿਸਾਨ ਲੀਡਰਾਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਸਾਫ ਕਹਿਣਾ ਹੈ ਕਿ ਉਹ ਆਪਣਾ ਮਰਨ ਵਰਤ ਨਹੀਂ ਤੋੜਨਗੇ। ਉਨ੍ਹਾਂ ਮੀਟਿੰਗ ਪਹਿਲਾਂ ਕੀਤੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਵੀ ਕਿਹਾ ਕਿ ਇਹ ਫੈਸਲਾਂ ਸਾਰਿਆਂ ਦੀ ਰਾਇ ਨਾਲ ਹੀ ਲਿਆ ਗਿਆ ਸੀ ਇਸ ਲਈ ਕਿਸੇ ਇਕੱਲੇ ਦਾ ਕੁਝ ਕਹਿਣਾ ਮੰਨਿਆ ਨਹੀਂ ਜਾਵੇਗਾ। ਇਨ੍ਹਾਂ ਗੱਲਾਂ ਤੋਂ ਕਿਤੇ ਨਾ ਕਿਤੇ ਇਸ ਗੱਲ ਦਾ ਸ਼ੱਕ ਪੈਦਾ ਹੋ ਰਿਹਾ ਹੈ ਕਿ ਦੋਵਾਂ ਮੋਰਚਿਆਂ ਵਿੱਚ ਪੂਰੀ ਤਰ੍ਹਾਂ ਨਾਲ ਤਾਲਮੇਲ ਦੀ ਸਥਿਤੀ ਨਹੀਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
