ਪੜਚੋਲ ਕਰੋ
(Source: ECI/ABP News)
Fazilka News : ਜ਼ਮੀਨੀ ਵਿਵਾਦ ਦੇ ਚੱਲਦਿਆਂ ਕੇਸਾਂ ਦੀ ਬੇਅਦਬੀ , ਵਿਅਕਤੀ ਦੀ ਗੁਆਂਢੀਆਂ ਨੇ ਕੀਤੀ ਕੁੱਟਮਾਰ , ਪੱਗ ਲਾਹੀ ਤੇ ਪੱਟੀ ਦਾੜ੍ਹੀ
Fazilka News : ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਹੋਈ ਹੈ। ਆਰੋਪ ਲਗਾਏ ਜਾ ਰਹੇ ਨੇ ਕਿ ਇਕ ਵਿਅਕਤੀ ਦੇ ਨਾਲ ਗੁਆਂਢੀਆਂ ਵੱਲੋਂ ਜੰਮ ਕੇ ਮਾਰਕੁੱਟ ਕੀਤੀ ਗਈ ਹੈ।
![Fazilka News : ਜ਼ਮੀਨੀ ਵਿਵਾਦ ਦੇ ਚੱਲਦਿਆਂ ਕੇਸਾਂ ਦੀ ਬੇਅਦਬੀ , ਵਿਅਕਤੀ ਦੀ ਗੁਆਂਢੀਆਂ ਨੇ ਕੀਤੀ ਕੁੱਟਮਾਰ , ਪੱਗ ਲਾਹੀ ਤੇ ਪੱਟੀ ਦਾੜ੍ਹੀ Fazilka News : Man beating over land dispute in Village Jandwala Meera Sangla , Fazilka Fazilka News : ਜ਼ਮੀਨੀ ਵਿਵਾਦ ਦੇ ਚੱਲਦਿਆਂ ਕੇਸਾਂ ਦੀ ਬੇਅਦਬੀ , ਵਿਅਕਤੀ ਦੀ ਗੁਆਂਢੀਆਂ ਨੇ ਕੀਤੀ ਕੁੱਟਮਾਰ , ਪੱਗ ਲਾਹੀ ਤੇ ਪੱਟੀ ਦਾੜ੍ਹੀ](https://feeds.abplive.com/onecms/images/uploaded-images/2022/11/11/5399ebbd1ff69d789bdbaeed2dbe31b91668180117833345_original.jpg?impolicy=abp_cdn&imwidth=1200&height=675)
Fazilka News
Fazilka News : ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਹੋਈ ਹੈ। ਆਰੋਪ ਲਗਾਏ ਜਾ ਰਹੇ ਨੇ ਕਿ ਇਕ ਵਿਅਕਤੀ ਦੇ ਨਾਲ ਗੁਆਂਢੀਆਂ ਵੱਲੋਂ ਜੰਮ ਕੇ ਮਾਰਕੁੱਟ ਕੀਤੀ ਗਈ ਹੈ। ਜਿਸ ਤੋਂ ਬਾਅਦ ਨਾ ਸਿਰਫ਼ ਉਸਦੀ ਪੱਗ ਉਤਾਰੀ ਗਈ ਬਲਕਿ ਉਸ ਦੀ ਦਾੜ੍ਹੀ ਵੀ ਪੁੱਟ ਦਿੱਤੀ ਗਈ ਤੇ ਆਪਣੀ ਪੁੱਟੀ ਗਈ ਦਾੜ੍ਹੀ ਨੂੰ ਲੈ ਕੇ ਉਕਤ ਵਿਅਕਤੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਦਾ ਚੈੱਕਅੱਪ ਕਰਕੇ ਹਸਪਤਾਲ ਵਿੱਚ ਦਾਖ਼ਲ ਕੀਤਾ ਹੈ ਤੇ ਪੁਲਿਸ ਥਾਣੇ ਸੂਚਨਾ ਦਿੱਤੀ ਜਾ ਰਹੀ ਹੈ।
ਓਧਰ ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਜੌੜੀਆਂ ਸੜਕਾਂ ਕੋਲ ਦੇਰ ਸ਼ਾਮ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 5 ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਮੰਜਾਲ ਕਲਾਂ ਵੱਲੋਂ ਵਜੋਂ ਹੋਈ ਹੈ। ਜ਼ਖ਼ਮੀਆਂ ’ਚ ਨਵਪ੍ਰੀਤ ਸਿੰਘ, ਅਰਸ਼ਬੀਰ ਸਿੰਘ, ਪ੍ਰਭ ਨਿਸ਼ਾਨ ਸਿੰਘ ਤੇ 2 ਹੋਰ ਸ਼ਾਮਲ ਹਨ। ਇਨ੍ਹਾਂ ’ਚੋਂ ਨਵਪ੍ਰੀਤ ਨੂੰ ਗੰਭੀਰ ਜ਼ਖ਼ਮੀ ਹੋਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਮੀਨੀ ਵਿਵਾਦ ਕਾਰਨ ਵਾਪਰੀ ਹੈ। ਜਿਸ ਵਿਚ ਜਗਦੀਸ਼ ਸਿੰਘ ਅਤੇ ਸੁਖਪ੍ਰੀਤ ਸਿੰਘ ਸਮੇਤ 3 ਵਿਅਕਤੀ ਕਾਰ ’ਚ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਹੀ ਜ਼ਖ਼ਮੀਆਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਇਲਾਵਾ 2 ਦਿਨ ਪਹਿਲਾਂ ਅਜਨਾਲਾ ਦੇ ਪਿੰਡ ਹਰੜ ਖੁਰਦ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਜੋਬਨਦੀਪ ਸਿੰਘ (35) ਪੁੱਤਰ ਦਿਲਬਾਗ ਸਿੰਘ ਵਾਸੀ ਹਰੜ ਖੁਰਦ ਦੇ ਪਰਿਵਾਰਕ ਮੈਂਬਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਡੇ ਪਿਓ-ਦਾਦੇ ਦੀ ਮਾਲਕੀ ਜ਼ਮੀਨ ਹੈ, ਜਿਸ ’ਚ ਸਾਡੇ ਵੱਲੋਂ ਕਣਕ ਦੀ ਫ਼ਸਲ ਬੀਜੀ ਗਈ ਪਰ ਇਸ ਜ਼ਮੀਨ ’ਤੇ ਬਿਨਾਂ ਮਤਲਬ ਤੋਂ ਆਪਣਾ ਹੱਕ ਜਤਾਉਣ ਵਾਲੇ ਪੱਪੀ ਸਿੰਘ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਸਾਡੀ ਕਣਕ ਦੀ ਬੀਜੀ ਫਸਲ ਵਾਹ ਦਿੱਤੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)