ਪੜਚੋਲ ਕਰੋ
(Source: ECI/ABP News)
ਪੁਲਿਸ ਨੇ ਨਾਨਕੇ ਜਾਂਦਾ ਹੈਰੋਇਨ ਸਮਗਲਰ ਦਬੋਚਿਆ , ਪਾਕਿਸਤਾਨ ਤੋਂ ਹੈਰੋਇਨ ਮੰਗਾਉਣ ਵਾਲਾ ਮੁੱਖ ਸਰਗਨਾ ਕਾਬੂ
Fazilka News : ਫਾਜ਼ਿਲਕਾ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਨਾਨਕੇ ਜਾ ਰਹੇ ਹੈਰੋਇਨ ਸਮੱਗਲਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਮੰਗਵਾਉਣ ਵਾਲਾ ਇਹ ਮੁੱਖ ਸਰਗਨਾ ਅਮਰੀਕ
![ਪੁਲਿਸ ਨੇ ਨਾਨਕੇ ਜਾਂਦਾ ਹੈਰੋਇਨ ਸਮਗਲਰ ਦਬੋਚਿਆ , ਪਾਕਿਸਤਾਨ ਤੋਂ ਹੈਰੋਇਨ ਮੰਗਾਉਣ ਵਾਲਾ ਮੁੱਖ ਸਰਗਨਾ ਕਾਬੂ Fazilka State Special Operation Cell arrested the heroin Smuggler who was going to Nanke ਪੁਲਿਸ ਨੇ ਨਾਨਕੇ ਜਾਂਦਾ ਹੈਰੋਇਨ ਸਮਗਲਰ ਦਬੋਚਿਆ , ਪਾਕਿਸਤਾਨ ਤੋਂ ਹੈਰੋਇਨ ਮੰਗਾਉਣ ਵਾਲਾ ਮੁੱਖ ਸਰਗਨਾ ਕਾਬੂ](https://feeds.abplive.com/onecms/images/uploaded-images/2023/03/22/5377f722578034f6281a2fc342cd63be1679472038643345_original.jpg?impolicy=abp_cdn&imwidth=1200&height=675)
Fazilka News
Fazilka News : ਫਾਜ਼ਿਲਕਾ ( Fazilka ) ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਨਾਨਕੇ ਜਾ ਰਹੇ ਹੈਰੋਇਨ ਸਮੱਗਲਰ ( Heroin smuggler ) ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਮੰਗਵਾਉਣ ਵਾਲਾ ਇਹ ਮੁੱਖ ਸਰਗਨਾ ਅਮਰੀਕ ਸਿੰਘ (Amrik Singh ) ਪਿਛਲੇ ਸਵਾ ਸਾਲ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ,ਜਿਸ ਨੂੰ ਹੁਣ ਪੁਲਸ ਨੇ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਨਾਭਾ ਜੇਲ੍ਹ ਬਰੇਕ ਮਾਮਲੇ 'ਚ 22 ਮੁਲਜ਼ਮ ਦੋਸ਼ੀ ਕਰਾਰ, 6 ਬਰੀ
ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਪੁਲਿਸ ਅਧਿਕਾਰੀ ASI ਹਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17-12-2021 ਨੂੰ ਮੁਕੱਦਮਾ ਨੰਬਰ 9 ਦਰਜ ਕੀਤਾ ਗਿਆ ਸੀ ,ਜਿਸ ਵਿਚ 13 ਕਿਲੋ 740 ਗ੍ਰਾਮ ਹੈਰੋਇਨ ਤੇ 5 ਆਰੋਪੀ ਸ਼ਾਮਲ ਸਨ , ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ,ਜਦਕਿ ਇਸ ਗਿਰੋਹ ਦਾ ਮੁੱਖ ਸਰਗਨਾ ਅਮਰੀਕ ਸਿੰਘ ਪਿਛਲੇ ਸਵਾ ਸਾਲ ਤੋਂ ਫਰਾਰ ਹੋ ਗਿਆ ਸੀ।
ਪੁਲਿਸ ਦੇ ਮੁਤਾਬਿਕ ਆਰੋਪੀਆਂ ਨੇ 40 ਪੈਕਟ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ, ਜਿਸ ਵਿਚੋਂ 26 ਪੈਕਟ ਬੀਐਸਐਫ ਨੇ ਬਰਾਮਦ ਕੀਤੇ ਸਨ ਤੇ 13 ਕਿਲੋ 740 ਗ੍ਰਾਮ ਉਨ੍ਹਾਂ ਵੱਲੋਂ ਬਰਾਮਦ ਕੀਤੀ ਗਈ ਸੀ। ਜਿਸ ਵਿੱਚ ਹੁਣ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮੁੱਢਲੀ ਪੁੱਛਗਿੱਛ ਦੇ ਲਈ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਾ ਮੁੱਖ ਸਰਗਨਾ ਅਮਰੀਕ ਸਿੰਘ ਪਿਛਲੇ ਸਵਾ ਸਾਲ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ, ਜਿਸ ਨੂੰ ਪੁਲਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਪੁਲਿਸ ਅਧਿਕਾਰੀ ASI ਹਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)