(Source: ECI/ABP News)
ਸੱਸ ਤੇ ਪਤੀ ਤੋਂ ਤੰਗ ਆ ਵਿਆਹੁਤਾ ਔਰਤ ਨੇ ਕੀਤੀ ਖੁਦਕੁਸ਼ੀ
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਰਖਾਣਵਾਲਾ ਵਿਖੇ ਸੱਸ ਅਤੇ ਪਤੀ ਤੋਂ ਤੰਗ ਆ ਕੇ ਇਕ ਵਿਆਹੁਤਾ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕਾਂ ਦੇ ਵਾਰਸਾਂ ਮੁਤਾਬਕ ਉਸਦਾ ਪਤੀ ਅਤੇ ਸੱਸ ਉਸ ਦੇ ਨਾਮ ਜਮੀਨ ਵੇਚਣਾ ਚਾਹੁੰਦੇ ਸਨ ਤੇ ਇਸ ਲਈ ਉਸ ਨੂੰ ਪ੍ਰੇਸ਼ਾਨ ਕਰਦੇ ਸਨ।

ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਰਖਾਣਵਾਲਾ ਵਿਖੇ ਸੱਸ ਅਤੇ ਪਤੀ ਤੋਂ ਤੰਗ ਆ ਕੇ ਇਕ ਵਿਆਹੁਤਾ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕਾਂ ਦੇ ਵਾਰਸਾਂ ਮੁਤਾਬਕ ਉਸਦਾ ਪਤੀ ਅਤੇ ਸੱਸ ਉਸ ਦੇ ਨਾਮ ਜਮੀਨ ਵੇਚਣਾ ਚਾਹੁੰਦੇ ਸਨ ਤੇ ਇਸ ਲਈ ਉਸ ਨੂੰ ਪ੍ਰੇਸ਼ਾਨ ਕਰਦੇ ਸਨ।
ਰਾਮਾਮੰਡੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉਥੇ ਹੀ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਜਗਜੀਤ ਕੌਰ 34 ਪਤਨੀ ਫਤਿਹਪਾਲ ਸਿੰਘ ਜਿਸਦੇ ਵਿਆਹ ਨੂੰ ਕਰੀਬ ਪੰਦਰਾਂ ਸਾਲ ਹੋ ਗਏ ਸਨ ਅਤੇ ਉਸਦਾ ਇੱਕ 13 ਸਾਲ ਦਾ ਬੇਟਾ ਹੈ। ਜਗਜੀਤ ਕੌਰ ਦੇ ਨਾਮ ਖੇਤੀ ਯੋਗ ਜ਼ਮੀਨ ਸੀ ਅਤੇ ਉਸ ਦਾ ਪਤੀ ਉਸ ਨੂੰ ਜ਼ਮੀਨ ਵੇਚਣ ਲਈ ਮਜਬੂਰ ਕਰ ਰਿਹਾ ਸੀ ਜਿਸਦੇ ਚਲਦਿਆਂ ਪਤੀ ਪਤਨੀ ਵਿਚ ਕਲੇਸ਼ ਚਲ ਰਿਹਾ ਸੀ। ਇਸਦੇ ਚਲਦਿਆਂ ਅੱਜ ਜਗਜੀਤ ਕੌਰ ਨੇ ਆਪਣੇ ਸੋਹਰੇ ਘਰ ਫਾਹਾ ਲੈਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ।
ਪੁਲਿਸ ਵੱਲੋਂ ਮ੍ਰਿਤਕ ਮਹਿਲਾ ਦੇ ਭਰਾ ਗੁਰਪ੍ਰੀਤ ਸਿੰਘ ਵਾਸੀ ਮਾਨਾ ਦੇ ਬਿਆਨ 'ਤੇ ਮ੍ਰਿਤਕ ਦੇ ਪਤੀ ਫਤਿਹਪਾਲ ਸਿੰਘ ਅਤੇ ਉਸਦੀ ਮਾਂ ਮਹਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਤਰਖਾਣਵਾਲਾ ਵਿਰੁੱਧ 306 ਦਾ ਮੁੱਕਦਮਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਦੇ ਭਰਾ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।ਇਕ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਆਰੋਪੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
