Punjab News: ਜ਼ੀਰਾ ਦੇ SDM ਰਹੇ ਚੁੱਕੇ ਨਰਿੰਦਰ ਸਿੰਘ ਧਾਲੀਵਾਲ 'ਤੇ ਪੀ ਸੀ ਐਕਟ ਦੀਆਂ ਧਰਵਾਂ ਤਹਿਤ ਫਿਰੋਜ਼ਪੁਰ ਵਿਜੀਲੈਂਸ ਵਲੋਂ ਪਰਚਾ ਦਰਜ
Vigilance Bureau-Ferozepur : ਪੂਰਵ SDM ਨਰਿੰਦਰ ਸਿੰਘ ਧਾਲੀਵਾਲ ਤੇ ਪੀ ਸੀ ਐਕਟ ਦੀਆ ਧਰਵਾ ਤਹਿਤ ਫਿਰੋਜ਼ਪੁਰ ਵਿਜੀਲੈਂਸ ਵਲੋਂ ਪਰਚਾ ਦਰਜ ਕਰ ਲਿਆ ਗਿਆ।
Punjab News: ਦਾਵਤ ਰੈਸਟੋਰੈਂਟ ਜ਼ੀਰਾ ਵਿੱਖੇ ਰਿਸ਼ਵਤ ਲੈ ਕੇ ਇੱਕ ਧਿਰ ਦਾ ਕਬਜ਼ਾ ਕਰਵਾਉਣ ਦੇ ਦੋਸ਼ਾਂ ਤਹਿਤ ਜ਼ੀਰਾ ਦੇ ਪੂਰਵ SDM ਨਰਿੰਦਰ ਸਿੰਘ ਧਾਲੀਵਾਲ (Narinder Singh Dhaliwal) ਤੇ ਪੀ ਸੀ ਐਕਟ ਦੀਆ ਧਰਵਾ ਤਹਿਤ ਫਿਰੋਜ਼ਪੁਰ ਵਿਜੀਲੈਂਸ ਵਲੋਂ ਪਰਚਾ ਦਰਜ ਕਰ ਲਿਆ ਗਿਆ।
ਫਿਰੋਜ਼ਪੁਰ ਵਿਜੀਲੈਂਸ ਨੇ ਤਫਤੀਸ਼ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਧਾਲੀਵਾਲ PCS ਤੇ RTA ਲੁਧਿਆਣਾ ਤਨਾਤਨੀ ਦੌਰਾਨ ਪਹਿਲਾ ਵੀ ਰਿਸ਼ਵਤ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋ ਚੁੱਕਾ ਹੈ। ਹੁਣ ਫਿਰੋਜ਼ਰਪੁਰ ਵਿਜੀਲੈਂਸ ਨੇ 50000 ਰਿਸ਼ਵਤ ਦੇ ਦੋਸ਼ਾਂ ਤਹਿਤ ਮੁੱਕਦਮਾ ਦਰਜ ਕੀਤਾ ਹੈ । 2019 ਵਿੱਚ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ, 4 ਸਾਲ ਦੀ ਜਾਂਚ ਮਗਰੋਂ ਪਰਚਾ ਦਰਜ ਹੋਇਆ ਹੈ।
ਜ਼ੀਰਾ ਵਿੱਚ ਇੱਕ ਹੋਟਲ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ, ਜਿਸ ਕਾਰਨ ਉਨ੍ਹਾਂ ਵਿੱਚ ਕਈ ਵਾਰ ਲੜਾਈ ਹੋਈ। ਜਿਸ ਵਿੱਚ ਇੱਕ ਧਿਰ ਨੇ ਰਣਜੀਤ ਸਿੰਘ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।
ਹੱਕ ਵਿੱਚ ਫੈਸਲਾ ਦੇਣ ਲਈ 2 ਲੱਖ ਰੁਪਏ ਦੀ ਮੰਗ ਕੀਤੀ
28 ਸਤੰਬਰ ਨੂੰ ਜ਼ੀਰਾ ਪੁਲਿਸ ਨੇ ਉਸ ਹੋਟਲ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਲਈ ਐੱਸਡੀਐੱਮ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਦੋਂ ਸ਼ਿਕਾਇਤਕਰਤਾ ਰਣਜੀਤ ਸਿੰਘ ਐੱਸਡੀਐੱਮ ਜ਼ੀਰਾ ਨੂੰ ਮਿਲਿਆ ਤਾਂ ਐੱਸਡੀਐੱਮ ਨੇ ਰਣਜੀਤ ਸਿੰਘ ਦੇ ਹੱਕ ਵਿੱਚ ਫੈਸਲਾ ਦੇਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਜਿਸ 'ਤੇ ਰਣਜੀਤ ਸਿੰਘ ਨੇ 20 ਮਾਰਚ 2019 ਨੂੰ ਸਰਪੰਚ ਅਤੇ ਉਸਦੇ ਦੋਸਤ ਨੂੰ 50 ਹਜ਼ਾਰ ਰੁਪਏ ਭੇਜ ਦਿੱਤੇ ਜੋ ਰਣਜੀਤ ਸਿੰਘ ਦੀ ਤਰਫੋਂ ਦਰਜ ਕੀਤਾ ਗਿਆ ਸੀ। ਇਸ ਰਿਕਾਰਡਿੰਗ ਦੇ ਆਧਾਰ ’ਤੇ ਤਤਕਾਲੀ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਕੇਸ ਦਰਜ ਕਰਨ ਲਈ ਐੱਸਐੱਸਪੀ ਵਿਜੀਲੈਂਸ ਫ਼ਿਰੋਜ਼ਪੁਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇ।