FIR registered on Punjab Police in Rajasthan: ਰਾਜਸਥਾਨ 'ਚ ਪੰਜਾਬ ਪੁਲਿਸ 'ਤੇ ਦਰਜ ਐਫਆਈਆਰ, ਡੀਐਸਪੀ, ਐਸਐਚਓ ਸਮੇਤ 14 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਗਵਾ ਦਾ ਕੇਸ ਦਰਜ
ਦੱਸ ਦਈਏ ਕਿ 7 ਮਾਰਚ ਨੂੰ ਹੁਸ਼ਿਆਰਪੁਰ ਪੁਲਿਸ ਨੇ ਹਰਨੂਰ ਸਿੰਘ ਨਾਮਕ ਵਿਅਕਤੀ ਕੋਲੋਂ 10 ਕਿਲੋ ਅਫੀਮ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਸੀ।
Punjab Police: ਦਿੱਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਵਿੱਚ ਵੀ ਅਗਵਾ ਕਰਨ ਦੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਕੋਟਾ 'ਚ ਦਰਜ ਕੀਤਾ ਗਿਆ ਹੈ, ਜਿਸ 'ਚ ਹੁਸ਼ਿਆਰਪੁਰ ਦੇ ਡੀਐੱਸਪੀ ਤੇ ਐੱਸਐੱਚਓ ਸਮੇਤ 14 ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਕੋਟਾ ਤੋਂ ਇੱਕ 21 ਸਾਲਾ ਨੌਜਵਾਨ ਨੂੰ ਚੁੱਕਿਆ, ਪਰ ਹੁਸ਼ਿਆਰਪੁਰ ਤੋਂ 881 ਕਿਲੋਮੀਟਰ ਦੂਰ ਉਸਦੀ ਗ੍ਰਿਫਤਾਰੀ ਦਿਖਾਈ। ਇਸ ਤੋਂ ਬਾਅਦ ਉਸ ਦੇ ਖਿਲਾਫ 10 ਕਿਲੋ ਅਫੀਮ ਰੱਖਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ। ਨੌਜਵਾਨ ਪਿਛਲੇ 3 ਮਹੀਨਿਆਂ ਤੋਂ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਹੈ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਕੋਟਾ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਹੁਣ ਕੋਈ ਵੀ ਪੁਲਿਸ ਅਧਿਕਾਰੀ ਇਸ ਮੁੱਦੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਉਹ ਕਹਿ ਰਿਹਾ ਹੈ ਕਿ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਪੁਲਿਸ ਦੇ ਸਾਰੇ ਅਧਿਕਾਰੀ ਮੀਟਿੰਗ ਕਰ ਰਹੇ ਹਨ।
ਦੱਸ ਦਈਏ ਕਿ 7 ਮਾਰਚ ਨੂੰ ਹੁਸ਼ਿਆਰਪੁਰ ਪੁਲਿਸ ਨੇ ਹਰਨੂਰ ਸਿੰਘ ਨਾਮਕ ਵਿਅਕਤੀ ਕੋਲੋਂ 10 ਕਿਲੋ ਅਫੀਮ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਤੋਂ ਆ ਰਹੀ ਰਾਜਸਥਾਨ ਨੰਬਰ ਦੀ ਗੱਡੀ ਨੂੰ ਰੋਕਿਆ। ਉਸ ਕੋਲੋਂ ਇਹ ਅਫੀਮ ਬਰਾਮਦ ਹੋਈ।
ਇੰਝ ਕੀਤਾ ਹਰਨੂਰ ਨੂੰ ਟ੍ਰੈਕ
ਪੰਜਾਬ ਪੁਲਿਸ ਨੇ ਹਰਨੂਰ ਨੂੰ 7 ਮਾਰਚ ਨੂੰ ਕੋਟਾ ਤੋਂ ਚੁੱਕਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਤਾਂ ਅਗਲੇ ਦਿਨ ਪਿਤਾ ਨਿਰਮਲ ਸਿੰਘ ਨੇ ਥਾਣਾ ਕਲੇਰਾ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਫਿਰ ਉਨ੍ਹਾਂ ਨੇ ਹਰਨੂਰ ਦੀ ਐਪਲ ਆਈਡੀ ਰਾਹੀਂ ਲੋਕੇਸ਼ਨ ਲੱਭਣੀ ਸ਼ੁਰੂ ਕੀਤੀ। ਜਦੋਂ ਉਸ ਦੀ ਆਖਰੀ ਲੋਕੇਸ਼ਨ ਹੁਸ਼ਿਆਰਪੁਰ ਦੇ ਐੱਸਐੱਸਪੀ ਦੇ ਘਰ ਆਈ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਸ ਨੇ ਪਠਾਨਕੋਟ ਦੇ ਐੱਸਐੱਸਪੀ ਰਾਹੀਂ ਪਤਾ ਕਰਵਾਇਆ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਹਰਨੂਰ ਦੇ ਖਿਲਾਫ 10 ਕਿਲੋ ਅਫੀਮ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਤੁਰੰਤ ਪੁਲਿਸ ਨੇ ਚਲਾਨ ਵੀ ਪੇਸ਼ ਕਰ ਦਿੱਤਾ। ਹਾਲਾਂਕਿ ਹੁਣ ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ।
ਸੀਸੀਟੀਵੀ ਫੁਟੇਜ ਨਾਲ ਫਸੀ ਪੰਜਾਬ ਪੁਲਿਸ
ਜਦੋਂ ਬੇਟੇ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਰਿਸ਼ਤੇਦਾਰਾਂ ਨੇ ਜਾਂਚ ਕੀਤੀ। ਇਸ ਵਿੱਚ ਪਤਾ ਲੱਗਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਹੁਸ਼ਿਆਰਪੁਰ ਤੋਂ ਦਿਖਾਈ ਗਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਸਭ ਤੋਂ ਪਹਿਲਾਂ ਉਸ ਹੋਟਲ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਜਿੱਥੇ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪੁੱਤਰ ਨੂੰ ਮਿਲੇ ਸੀ। ਫਿਰ ਰਸਤੇ 'ਚ ਇੱਕ ਹੋਟਲ 'ਚ ਰੁਕ ਕੇ ਖਾਣਾ ਖਾਧਾ, ਉਥੋਂ ਦੀ ਫੁਟੇਜ ਵੀ ਕੱਢੀ ਗਈ। ਪਰਿਵਾਰਕ ਮੈਂਬਰਾਂ ਨੇ ਕੋਟਾ ਤੋਂ ਹੁਸ਼ਿਆਰਪੁਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਵੀ ਕਢਵਾਈ। ਜਿਸ ਤੋਂ ਬਾਅਦ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਹੁਸ਼ਿਆਰਪੁਰ ਪੁਲਿਸ ਨੇ ਝੂਠਾ ਕੇਸ ਦਰਜ ਕੀਤਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਹਰਨੂਰ ਨੂੰ ਬੁਲਾਇਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਈਲੈਟਸ ਲਈ ਕੰਮ ਕਰਦੇ ਹਨ ਤੇ ਸਾਨੂੰ ਰਾਜਸਥਾਨ ਵਿੱਚ ਕੁਝ ਮੁੰਡੇ ਚਾਹੀਦੇ ਹਨ। ਇਸ ਤੋਂ ਬਾਅਦ 21 ਸਾਲਾ ਹਰਨੂਰ ਨੇ ਕਲਾਰਕ ਹੋਟਲ ਬੁਲਾਇਆ। ਉਥੋਂ ਪੰਜਾਬ ਪੁਲਿਸ ਦੀ ਟੀਮ ਨੇ ਉਸ ਨੂੰ ਚੁੱਕ ਲਿਆ। ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਇੱਕ ਇਨੋਵਾ ਅਤੇ ਇੱਕ ਸਰਕਾਰੀ ਬੋਲੈਰੋ ਗੱਡੀ ਨਾਲ ਉੱਥੇ ਗਏ ਸੀ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
ਅਗਵਾ ਮਾਮਲੇ ਵਿੱਚ ਲਖਵੀਰ ਸਿੰਘ, ਗੁਰਲਾਭ ਸਿੰਘ, ਲਾਲ ਸਿੰਘ, ਗੁਰਨਾਮ ਸਿੰਘ, ਮਹੇਸ਼ ਸ਼ੰਕਰ, ਆਰਤੀ, ਬੂਟਾ ਸਿੰਘ, ਸੁਖਦੇਵ ਸਿੰਘ, ਸੁਮਿਤ ਕੁਮਾਰ, ਗੁਰਪ੍ਰੀਤ, ਤ੍ਰਿਲੋਕ ਸਿੰਘ, ਰਮਨ ਕੁਮਾਰ, ਜਸਪ੍ਰੀਤ ਸਿੰਘ ਅਤੇ ਇੱਕ ਪੀਪੀਐਸ ਅਧਿਕਾਰੀ (ਡੀਐਸਪੀ) ਨੂੰ ਨਾਮਜ਼ਦ ਕੀਤਾ ਗਿਆ ਹੈ। ਕੀਤਾ ਗਿਆ ਹੈ। ਰਾਜਸਥਾਨ ਪੁਲੀਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 365, 343, 394, 120ਬੀ, 115, 167 ਅਤੇ ਐਨਡੀਪੀਐਸ ਐਕਟ ਦੀ ਧਾਰਾ 59 ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Breaking News: ਮੋਹਾਲੀ 'ਚ ਖੁਫੀਆ ਵਿਭਾਗ ਦੀ ਇਮਾਰਤ 'ਤੇ ਸੁੱਟਿਆ ਸ਼ੱਕੀ ਰੈਕੇਟ, ਖਿੜਕੀਆਂ ਨੂੰ ਨੁਕਸਾਨ, ਪੁਲਿਸ ਜਾਂਚ ‘ਚ ਜੁੱਟੀ