![ABP Premium](https://cdn.abplive.com/imagebank/Premium-ad-Icon.png)
ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ
Bathinda News : ਬਠਿੰਡਾ ਦੇ ਇਕ ਵਪਾਰੀ ਵਿਰੁੱਧ ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ
![ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ FIR Registered against trader of Bathinda who illegally kept pesticides and fertilizers ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ](https://feeds.abplive.com/onecms/images/uploaded-images/2023/04/22/9a47594cf3265cc31fbbb21edf53e8251682184267568345_original.jpg?impolicy=abp_cdn&imwidth=1200&height=675)
Bathinda News : ਬਠਿੰਡਾ ਦੇ ਇਕ ਵਪਾਰੀ ਵਿਰੁੱਧ ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਵੱਲੋਂ ਬਠਿੰਡਾ ਦੇ ਸਟਾਫ ਦੀਆਂ ਤਿੰਨ ਟੀਮਾਂ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਕੰਪਨੀਆਂ ਦੇ 15 ਗੋਦਾਮਾਂ ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਇਕ ਗੋਦਾਮ ਵਿੱਚ ਅਣ ਅਧਿਕਾਰਤ ਤੌਰ ‘ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਕਰਕੇ ਪੰਕਜ ਪੁੱਤਰ ਕੇਸ਼ ਰਾਜ ਗਰਗ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨੇ ਫਿਰ ਖੇਡੀ ਖੇਡ! ਜਾਣੋ ਕਿਵੇਂ
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੇ.ਸੀ. ਕੰਪਲੈਕਸ, ਸਿਵੀਆਂ ਰੋਡ, ਬਠਿੰਡਾ ਦੇ ਗੋਦਾਮ ਨੰਬਰ 29 ‘ਤੇ ਟੀ-ਸਟੈਨਜ਼ ਐਂਡ ਕੰਪਨੀ ਲਿਿਮਟਡ ਦਾ ਫਲੈਕਸ ਬੋਰਡ ਲੱਗਿਆ ਹੋਇਆ ਸੀ। ਇਸ ਗੋਦਾਮ ਦੇ ਮਾਲਕ ਪੰਕਜ ਪੁੱਤਰ ਕੇਸ਼ ਰਾਜ ਗਰਗ ਵੱਲੋਂ ਗੋਦਾਮ ਨੂੰ ਖੋਲ੍ਹਿਆ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਗੋਦਾਮ ਅੰਦਰ ਕਾਫੀ ਮਾਤਰਾ ਵਿਚ ਟੀ-ਸਟੈਨਜ਼ ਐਂਡ ਕੰਪਨੀ ਲਿਿਮਟਡ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਅਣ-ਅਧਿਕਾਰਤ ਤੌਰ 'ਤੇ ਸਟੋਰ ਕੀਤੀਆਂ ਹੋਈਆਂ ਸਨ।
ਇਨ੍ਹਾਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੇ ਰਿਕਾਰਡ ਸਬੰਧੀ ਪੰਕਜ ਕੁਮਾਰ ਵੱਲੋਂ ਕੋਈ ਵੀ ਦਸਤਾਵੇਜ਼ ਨਹੀਂ ਦਿਖਾਏ ਗਏ। ਇਸ ਲਈ ਪੰਕਜ ਵਿਰੁੱਧ ਇੰਨਸੈਕਟੀਸਾਈਡ ਐਕਟ 1968 ਦੀ ਧਾਰਾ 13, ਰੂਲਜ਼ 1971 ਦੀ ਧਾਰਾ 10, 15 ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 7, 8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3, 7 ਅਤੇ ਆਈ.ਪੀ.ਸੀ. 420 ਤਹਿਤ ਥਾਣਾ ਥਰਮਲ ਬਠਿੰਡਾ ਵਿਖੇ ਐਫ.ਆਈ.ਆਰ. ਨੰਬਰ 48 ਮਿਤੀ 20-04-2023 ਨੂੰ ਦਰਜ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਗੋਦਾਮ ਵਿਚੋਂ ਕੀਟਨਾਸ਼ਕ ਦਵਾਈਆਂ ਦੇ 8 ਅਤੇ ਖਾਦਾਂ ਦੇ 4 ਸੈਂਪਲ ਪਰਖ ਲਈ ਭੇਜ ਦਿੱਤੇ ਗਏ ਹਨ ਅਤੇ ਐਕਟ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀ ਮੰਤਰੀ ਨੇ ਕਿਹਾ ਕਿ ਅਜਿਹੇ ਕਿਸੇ ਵੀ ਵਿਅਕਤੀ, ਵਪਾਰੀ ਜਾਂ ਕੰਪਨੀ ਨੂੰ ਬਖਸ਼ਿਆਂ ਨਹੀਂ ਜਾਵੇਗਾ, ਜੋ ਕਿਸਾਨਾਂ ਨੂੰ ਗੈਰ ਮਿਆਰੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਵੇਚੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)