Punjab Weather Update: ਪੰਜਾਬ 'ਚ ਸੁੱਕੀ ਠੰਢ ਦਾ ਕਹਿਰ, 22 ਦਸੰਬਰ ਤੱਕ ਛਾਏਗੀ ਧੁੰਦ, ਦਿਨ ਦਾ ਤਾਪਮਾਨ ਵਧੇਗਾ
Punjab Weather Update: ਪੰਜਾਬ ਵਿੱਚ ਐਤਵਾਰ ਦੀ ਸਵੇਰ ਸੰਘਣੀ ਧੁੰਦ ਛਾਈ ਰਹੀ। ਰਾਹਗੀਰਾਂ ਨੂੰ ਸੜਕਾਂ 'ਤੇ ਕਾਫੀ ਦਿੱਕਤ ਆਈ। ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ...
Punjab Weather Update: ਪੰਜਾਬ ਵਿੱਚ ਐਤਵਾਰ ਦੀ ਸਵੇਰ ਸੰਘਣੀ ਧੁੰਦ ਛਾਈ ਰਹੀ। ਰਾਹਗੀਰਾਂ ਨੂੰ ਸੜਕਾਂ 'ਤੇ ਕਾਫੀ ਦਿੱਕਤ ਆਈ। ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਵਿਜ਼ੀਬਿਲਟੀ 50 ਮੀਟਰ ਰਹੀ। ਜਦੋਂਕਿ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਅਨੁਸਾਰ 22 ਦਸੰਬਰ ਤੱਕ ਸਵੇਰੇ-ਸਵੇਰੇ ਇਸ ਤਰ੍ਹਾਂ ਹੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ, ਜੋ ਸੂਰਜ ਨਿਕਲਣ ਤੋਂ ਬਾਅਦ ਗਾਇਬ ਹੋ ਜਾਵੇਗੀ।
ਅੱਜ ਅੰਮ੍ਰਿਤਸਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਸਵੇਰੇ 5.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.3 ਡਿਗਰੀ ਵੱਧ ਹੈ। ਅੱਜ ਸ਼ਾਮ ਤੱਕ ਦਾ ਤਾਪਮਾਨ 21 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਜਲੰਧਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.1 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ ਦਿਨ ਦੇ ਮੁਕਾਬਲੇ 3.1 ਡਿਗਰੀ ਵੱਧ ਸੀ। ਅੱਜ ਆਸਮਾਨ ਸਾਫ਼ ਰਹੇਗਾ ਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ, ਪਰ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਹੀ ਛਿੱਟਾਂ ਪਈਆਂ। ਬੱਦਲ ਛਾਏ ਰਹਿਣ ਕਾਰਨ ਹੀਟ ਲੌਕ ਦੀ ਸਥਿਤੀ ਪੈਦਾ ਹੋ ਗਈ। ਇਸ ਤੋਂ ਬਾਅਦ ਸੂਬੇ ਦਾ ਔਸਤ ਘੱਟੋ-ਘੱਟ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 1.5 ਡਿਗਰੀ ਵੱਧ ਰਿਹਾ। ਜਦੋਂਕਿ ਗੁਰਦਾਸਪੁਰ ਜ਼ਿਲ੍ਹਾ 5.5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ। ਦਿਨ ਦੀ ਸ਼ੁਰੂਆਤ ਚਾਹੇ ਧੁੰਦ ਨਾਲ ਹੋਏ ਪਰ ਦਿਨ ਵੇਲੇ ਧੁੱਪ ਰਹੇਗੀ। ਇਸ ਕਾਰਨ ਪੰਜਾਬ 'ਚ ਸੁੱਕੀ ਠੰਢ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਦਿਨ ਤੇ ਰਾਤ ਦੇ ਤਾਪਮਾਨ 'ਚ 15 ਡਿਗਰੀ ਤੋਂ ਜ਼ਿਆਦਾ ਦਾ ਫਰਕ ਰਹੇਗਾ।
ਇਹ ਵੀ ਪੜ੍ਹੋ: 52 ਸਾਲ ਪਹਿਲਾਂ ਪਾਕਿਸਤਾਨ ਤੋਂ ਵੱਖਰਾ ਦੇਸ਼ ਬਣੇ ਬੰਗਲਾਦੇਸ਼ ਦੀ ਆਰਥਿਕਤਾ ਪਾਕਿਸਤਾਨ ਨਾਲੋਂ ਮਜ਼ਬੂਤ ਕਿਉਂ ? ਜਾਣੋ
ਉੱਤਰੀ ਭਾਰਤ ਵਿੱਚ ਸਰਦੀ ਹਮੇਸ਼ਾ ਖੁਸ਼ਕ ਠੰਢ ਨਾਲ ਸ਼ੁਰੂ ਹੁੰਦੀ ਹੈ। ਡਾਕਟਰਾਂ ਅਨੁਸਾਰ ਠੰਢ ਵਧਣ ਕਾਰਨ ਐਲਰਜੀ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ। ਖਾਂਸੀ, ਜ਼ੁਕਾਮ ਤੇ ਛਿੱਕਾਂ ਦੀ ਸਮੱਸਿਆ ਆਮ ਰਹੇਗੀ। ਅਜਿਹਾ ਮੌਸਮ ਅਸਥਮਾ ਤੇ ਬ੍ਰੌਨਕਾਈਟਿਸ ਦੇ ਮਰੀਜ਼ਾਂ ਲਈ ਸਮੱਸਿਆ ਬਣ ਸਕਦਾ ਹੈ।
ਇਹ ਵੀ ਪੜ੍ਹੋ: Student Missing: ਬਰਤਾਨੀਆ 'ਚ ਭਾਰਤੀ ਵਿਦਿਆਰਥੀ ਲਾਪਤਾ, ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਦਦ ਦੀ ਅਪੀਲ