Gurdaspur News: ਪਿੱਟਬਲ ਕੁੱਤੇ ਦਾ ਫਿਰ ਕਹਿਰ! 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ
Gurdaspur News: ਖ਼ਤਰਨਾਕ ਨਸਲ ਦੇ ਕੁੱਤਿਆਂ ਦੇ ਕੱਟਣ ਨਾਲ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਇਨ੍ਹਾਂ ਨਸਲਾਂ ਦੇ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰਦੇ।
Gurdaspur News: ਖ਼ਤਰਨਾਕ ਨਸਲ ਦੇ ਕੁੱਤਿਆਂ ਦੇ ਕੱਟਣ ਨਾਲ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਇਨ੍ਹਾਂ ਨਸਲਾਂ ਦੇ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਕੁੱਤਿਆਂ ਨੂੰ ਰੱਖਣ ਦਾ ਮਕਸਦ ਘਰ ਦੀ ਰਾਖੀ ਕਰਨਾ ਘੱਟ ਤੇ ਲੋਕਾਂ ਦੇ ਸਾਹਮਣੇ ਦਿਖਾਵਾ ਜ਼ਿਆਦਾ ਹੁੰਦਾ ਹੈ। ਹੁਣ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਜਿੱਥੇ ਪਿੱਟਬਲ ਕੁੱਤੇ ਨੇ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਹਰਚੋਵਾਲ ਕਸਬੇ ਦੇ ਨੇੜਲੇ ਪਿੰਡ ਬਹਾਦਰਪੁਰ ਰਾਜੋਆ ਦਾ ਰਹਿਣ ਵਾਲਾ 85 ਸਾਲਾ ਵਿਅਕਤੀ ਖਤਰਨਾਕ ਨਸਲ ਦੇ ਕੁੱਤੇ ਪਿੱਟਬੁੱਲ ਦਾ ਸ਼ਿਕਾਰ ਹੋ ਗਿਆ। ਇਹ ਕੁੱਤਾ ਉਸ ਦੇ ਗੁਆਂਢੀਆਂ ਵੱਲੋਂ ਰੱਖਿਆ ਹੋਇਆ ਸੀ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਿਸ ਕੁੱਤੇ ਨੇ ਬਜ਼ੁਰਗ ਨੂੰ ਜ਼ਖਮੀ ਕੀਤਾ, ਉਹ ਪਿਟਬੁੱਲ ਨਸਲ ਦਾ ਸੀ।
ਪਿੱਟਬੁੱਲ ਕੁੱਤੇ ਨੇ ਬਜ਼ੁਰਗ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਬਜ਼ੁਰਗ ਨੂੰ ਸੀਐਚਸੀ ਹਰਚੋਵਾਲ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰਨਾ ਪਿਆ। ਕੁੱਤੇ ਨੇ ਬਜ਼ੁਰਗ ਨੂੰ ਇੰਨੀ ਮਜ਼ਬੂਤੀ ਨਾਲ ਵੱਢਿਆ ਕਿ ਪਰਿਵਾਰ ਨੂੰ ਛੁਡਾਉਣ ਲਈ 20 ਮਿੰਟ ਤੱਕ ਕੁੱਤੇ ਨਾਲ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਕੁੱਤੇ ਨੂੰ ਡੰਡਿਆਂ ਨਾਲ ਕੁੱਟਕੁੱਟ ਕੇ ਬਜ਼ੁਰਗ ਨੂੰ ਛੁਡਵਾਇਆ। ਉਸ ਦੀ ਜਾਨ ਬਚ ਗਈ ਪਰ ਕੁੱਤੇ ਨੇ ਉਸ ਦੇ ਚਿਹਰੇ, ਗਰਦਨ, ਬਾਹਾਂ ਤੇ ਲੱਤਾਂ 'ਤੇ ਡੂੰਘੇ ਜ਼ਖਮ ਕਰ ਦਿੱਤੇ।
ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦੇ ਹੋਏ ਜ਼ਖਮੀ ਬਜ਼ੁਰਗ ਛੱਲਾ ਰਾਮ ਦੇ ਭਤੀਜੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਚਾਚਾ ਬੀਤੀ ਦੁਪਹਿਰ ਆਪਣੀ ਦੁਕਾਨ ਤੋਂ ਰੋਟੀ ਖਾ ਕੇ ਘਰ ਆ ਰਿਹਾ ਸੀ। ਜਦੋਂ ਉਹ ਘਰ ਨੇੜੇ ਪਹੁੰਚਿਆ ਤਾਂ ਗੁਆਂਢੀਆਂ ਵੱਲੋਂ ਰੱਖੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁੱਤੇ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ।
ਜਦੋਂ ਉਸ ਨੇ ਬਜ਼ੁਰਗ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਉਹ ਤੇ ਉਸ ਦੀ ਭਰਜਾਈ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਕੁੱਤੇ ਨੇ ਉਨ੍ਹਾਂ ਦੇ ਚਾਚੇ ਨੂੰ ਬੁਰੀ ਤਰ੍ਹਾਂ ਫੜਿਆ ਹੋਇਆ ਸੀ। ਉਨ੍ਹਾਂ ਨੇ ਕੁੱਤੇ ਨੂੰ ਡੰਡਿਆਂ ਨਾਲ ਮਾਰਿਆ ਪਰ ਉਸ ਨੇ ਬਜ਼ੁਰਗ ਨੂੰ ਨਾ ਛੱਡਿਆ। ਕੁੱਤੇ ਨੇ ਉਨ੍ਹਾਂ ਦੇ ਚਾਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ: OFF Roading ਦੇ ਸ਼ੌਕੀਨਾਂ ਲਈ ਹੀ ਬਣੀਆਂ ਨੇ ਇਹ ਕਾਰਾਂ, ਭਾਂਵੇ ਪਹਾੜ 'ਤੇ ਚੜ੍ਹਾ ਲਓ !
ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਮੌਜੂਦ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਭੁਪੇਸ਼ ਕੁਮਾਰ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਕਾਰਨ ਬਜ਼ੁਰਗ ਦਾ ਮੂੰਹ, ਗਰਦਨ, ਹੱਥ ਤੇ ਲੱਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਾਹਰ ਤੌਰ 'ਤੇ ਬਜ਼ੁਰਗ ਵਿਅਕਤੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨਾਲ ਨੋਚਿਆ ਹੈ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੂੰ ਪਿਟਬੁਲ ਕੁੱਤੇ ਨੇ ਨੋਚਿਆ ਹੈ। ਉਨ੍ਹਾਂ ਕਿਹਾ ਕਿ ਇੱਕ ਟਾਂਕਾ ਲੱਗਾ ਹੈ ਤੇ ਜ਼ਖਮਾਂ 'ਤੇ ਪੱਟੀ ਲਾ ਦਿੱਤੀ ਗਈ ਹੈ। ਬਜ਼ੁਰਗ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਮੋਹਾਲੀ ਦੇ CP 67 Mall ਸਾਹਮਣੇ ਗੋਲ਼ੀਆਂ ਨਾਲ ਭੁੰਨਿਆ ਜੰਮੂ ਦਾ ਨੌਜਵਾਨ, ਗੈਂਗਵਾਰ ਦਾ ਸ਼ੱਕ