![ABP Premium](https://cdn.abplive.com/imagebank/Premium-ad-Icon.png)
(Source: ECI/ABP News/ABP Majha)
Galwan Valley clash: ਘਨੌਰ ਦੇ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨੂੰ ਮਿਲਿਆ 20 ਲੱਖ ਰੁਪਏ ਗ੍ਰਾਂਟ ਦਾ ਨੋਟਿਸ
ਸ਼ਹੀਦ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਦੇ ਨਾਂ 'ਤੇ ਪਿੰਡ ਦੇ ਐਂਟਰੀ ਗੇਟ 'ਤੇ ਇੱਕ ਗੇਟ ਬਨਾਉਣ, ਸਕੂਲ ਦਾ ਨਾਂ ਸ਼ਹੀਦ ਦੇ ਨਾਂ ਅਤੇ ਪਿੰਡ ਦੇ ਵਿਚ ਬੁੱਤ ਬਨਾਉਣ ਲਈ ਕਿਹਾ ਗਿਆ ਸੀ।
ਪਟਿਆਲਾ: ਹਲਕਾ ਘਨੋਰ ਦੇ ਪਿੰਡ ਸੀਲ ਦਾ ਨੌਜਵਾਨ ਸੂਬੇਦਾਰ ਮਨਦੀਪ ਸਿੰਘ ਭਾਰਤ-ਚੀਨ ਬਾਰਡਰ 'ਤੇ ਦੇਸ਼ ਲਈ ਸ਼ਹੀਦ ਹੋ ਗਿਆ ਸੀ ਜਿਸ ਦੇ ਪਰਿਵਾਰ ਨਾਲ ਵੀ ਏਬੀਪੀ ਸਾਂਝਾ ਨੇ ਗੱਲਬਾਤ ਕੀਤੀ। ਬੀਤੇ ਦਿਨੀਂ ਕੈਪਟਨ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਦੇ ਨਾਂ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਏਬੀਪੀ ਦੀ ਟੀਮ ਨੇ ਪਟਿਆਲਾ ਜ਼ਿਲ੍ਹਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਵਿੱਚ ਸ਼ਹੀਦ ਮਨਦੀਪ ਸਿੰਘ ਦੇ ਪਤਨੀ ਗੁਰਦੀਪ ਕੋਰ ਅਤੇ ਮਾਤਾ ਸ਼ਕੁੰਤਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 25 ਲੱਖ ਨਹੀਂ ਪਰ 20 ਲੱਖ ਰੁਪਏ ਦੀ ਗ੍ਰਾਂਟ ਦਾ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਸ਼ਹੀਦ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਦੇ ਨਾਂ 'ਤੇ ਪਿੰਡ ਦੇ ਐਂਟਰੀ ਗੇਟ 'ਤੇ ਇੱਕ ਗੇਟ ਬਨਾਉਣ, ਸਕੂਲ ਦਾ ਨਾਂ ਸ਼ਹੀਦ ਦੇ ਨਾਂ ਅਤੇ ਪਿੰਡ ਦੇ ਵਿਚ ਬੁੱਤ ਬਨਾਉਣ ਲਈ ਕਿਹਾ ਗਿਆ ਸੀ। ਨਾਲ ਹੀ ਕੈਪਟਨ ਸਰਕਾਰ ਵੱਲੋਂ ਪੰਜਾਹ ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਲਈ ਕਿਹਾ ਗਿਆ ਸੀ। ਪਰ ਹਜੇ ਤੱਕ ਉਨ੍ਹਾਂ ਨੂੰ ਜੁਅਇਨਿੰਗ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸ਼ਹੀਦ ਮਨਦੀਪ ਸਿੰਘ ਦੀ ਪਹਿਲੀ ਬਰਸੀ ਤੋਂ ਪਹਿਲਾਂ ਸਰਕਾਰ ਵਲੋਂ ਕੀਤੇ ਇਹ ਸਾਰੇ ਵਾਅਦੇ ਪੂਰੇ ਕੀਤੇ ਜਾਣ। ਕਿਤੇ ਨਾ ਕਿਤੇ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸ਼ਹੀਦੀ ਦਾ ਪੂਰਾ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਨੂੰ ਵੀਰ ਚੱਕਰ ਜਾ ਸ਼ੌਰਿਆ ਚੱਕਰ ਮਿਲਣਾ ਚਾਹੀਦਾ ਸੀ ਪਰ ਸਰਕਾਰ ਨੇ ਸੈਨਾ ਚੱਕਰ ਹੀ ਦਿੱਤਾ।
ਇਹ ਵੀ ਪੜ੍ਹੋ: Galwan Valley clash: ਕੈਪਟਨ ਦੇ ਐਲਾਨ 'ਤੇ ਗੈਲਵਾਨ ਵੈਲੀ 'ਚ ਹੋਈ ਝੜਪ 'ਚ ਸ਼ਹੀਦ ਸਲੀਮ ਖ਼ਾਨ ਦੇ ਪਰਿਵਾਰਕ ਨੇ ਕੀ ਕਿਹਾ ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)