Galwan Valley clash: ਕੈਪਟਨ ਦੇ ਐਲਾਨ 'ਤੇ ਗੈਲਵਾਨ ਵੈਲੀ 'ਚ ਹੋਈ ਝੜਪ 'ਚ ਸ਼ਹੀਦ ਸਲੀਮ ਖ਼ਾਨ ਦੇ ਪਰਿਵਾਰਕ ਨੇ ਕੀ ਕਿਹਾ ਜਾਣੋ
ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਸ਼ਹੀਦ ਦੇ ਨਾਂ 'ਤੇ ਇੱਕ ਗੇਟ ਬਣਾਇਆ ਜਾਵੇਗਾ ਅਤੇ ਇਕ ਬੁੱਤ ਵੀ ਬਣਾਇਆ ਜਾਵੇਗਾ ਜਦੋਂ ਕਿ ਇਨ੍ਹਾਂ ਚੋਂ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਪਿੰਡ ਦੀ ਫਿਰਨੀ ਰੋਡ ਨੂੰ ਵੀਹ ਫੁੱਟ ਚੌੜਾ ਕਰਕੇ ਸ਼ਹੀਦ ਦੇ ਨਾਂ ਦਿੱਤਾ ਜਾਵੇਗਾ ।
ਪਟਿਆਲਾ: ਪਿਛਲੇ ਸਾਲ ਹੋਈ ਗਲਵਾਨ ਹਿੰਸਾ ਦੌਰਾਨ ਪੰਜਾਬ ਸੂਬੇ ਦੇ ਪੰਜ ਸੈਨਿਕਾਂ ਨੇ ਸ਼ਹਾਦਤ ਹਾਸਲ ਕੀਤੀ ਸੀ। ਜਿਨ੍ਹਾਂ ਦੀ ਬਹਾਦੁਰੀ ਸਦਕਾ ਅੱਜ ਵੀ ਉਨ੍ਹਾਂ ਦੇ ਪਿੰਡਵਾਸੀ ਮਾਣ ਮਹਿਸੂ ਕਰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਸ਼ਹਿਦਾਂ ਨੂੰ ਸਨਮਾਨ ਦੇਣ ਲਈ ਬੀਤੇ ਦਿਨੀਂ ਕੈਪਟਨ ਸਰਕਾਰ ਨੇ ਸੂਬੇ ਦੇ ਸ਼ਹਿਦ ਸੈਨਿਕਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਸੀ।
ਇਸ ਮਗਰੋਂ ਸਾਡੀ ਏਬੀਪੀ ਸਾਂਝਾ ਦੀ ਟੀਮ ਨੇ ਪਟਿਆਲਾ ਦੇ ਪਿੰਡ ਮਰਦਾਂਹੇੜੀ ਦੇ ਨੌਜਵਾਨ ਸਲੀਮ ਖ਼ਾਨ ਜੋ ਚਾਈਨਾ ਬਾਰਡਰ 'ਤੇ ਨਦੀ ਵਿਚ ਡਿੱਗਣ ਕਰਕੇ ਸ਼ਹੀਦ ਹੋਇਆ ਸੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਦੱਸ ਦਈਏ ਕਿ ਸੂਬਾ ਸਰਕਾਰ ਨੇ ਇਸ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵਾਅਦਾ ਕੀਤਾ ਸੀ ਕਿ ਉਸ ਭਰਾ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਦਾ ਮੁਆਵਜਾ ਦਿਤਾ ਜਾਵੇਗਾ।
ਇਸ ਸਬੰਧੀ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਮ੍ਰਿਤਕ ਫੌਜੀ ਸਲੀਮ ਖ਼ਾਨ ਦੀ ਮਾਤਾ ਨਸੀਮਾ ਬੇਗ਼ਮ ਅਤੇ ਭਰਾ ਨਿਆਮਤ ਅਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਜਿਸ ਕਰਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਿਚ ਸਰਕਾਰ ਖਿਲਾਫ ਰੋਸ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਸ਼ਹੀਦ ਦੇ ਨਾਂ 'ਤੇ ਇੱਕ ਗੇਟ ਬਣਾਇਆ ਜਾਵੇਗਾ ਅਤੇ ਇਕ ਬੁੱਤ ਵੀ ਬਣਾਇਆ ਜਾਵੇਗਾ ਜਦੋਂ ਕਿ ਇਨ੍ਹਾਂ ਚੋਂ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਪਿੰਡ ਦੀ ਫਿਰਨੀ ਰੋਡ ਨੂੰ ਵੀਹ ਫੁੱਟ ਚੌੜਾ ਕਰਕੇ ਸ਼ਹੀਦ ਦੇ ਨਾਂ ਦਿੱਤਾ ਜਾਵੇਗਾ ।
ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 10 ਮਹੀਨੇ ਵਿਚ ਅਸੀਂ ਕਈ ਵਾਰ ਕਾਂਗਰਸ ਦੇ ਹਲਕਾ ਇੰਚਾਰਜ ਸਨੌਰ ਦੇ ਹੈਰੀ ਮਾਨ ਨੂੰ ਵੀ ਮਿਲੇ ਪਰ ਸਾਨੂੰ ਲਾਰੇ ਹੀ ਮਿਲੇ ਹਨ। ਇਸੇ ਸਬੰਧੀ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਅਖ਼ਬਾਰਾਂ ਦੇ ਵਿੱਚ ਹੀ ਅੱਜ ਪੜ੍ਹਿਆ ਹੈ ਕਿ 25 ਲੱਖ ਰੁਪਿਆ ਪਿੰਡ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ Sunanda Sharma ਨਾਲ ਨਵਾਜ਼ੂਦੀਨ ਸਿੱਦੀਕੀ ਦਾ ਪਹਿਲਾ ਗਾਣਾ 'ਬਾਰੀਸ਼ ਕੀ ਜਾਏ' ਰਿਲੀਜ਼, ਦੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904