(Source: ECI/ABP News)
Mohali News: ਮੁਹਾਲੀ 'ਚ ਗੈਂਗਸਟਰਾਂ ਦੀ ਗੁੰਡਾਗਰਦੀ! ਭਗਵਾਨਪੁਰੀਆ ਗੈਂਗ ਨੇ ਕੀਤੀ ਨੌਜਵਾਨ 'ਤੇ ਫਾਇਰਿੰਗ
Punjab News: ਹਮਲਾਵਰਾਂ ਨੇ ਨੌਜਵਾਨਾਂ 'ਤੇ 7 ਗੋਲੀਆਂ ਚਲਾਈਆਂ। ਪੀੜਤ ਦੀ ਪਛਾਣ ਮਨਪ੍ਰੀਤ ਸਿੰਘ ਧਨੋਆ ਵਾਸੀ ਪਿੰਡ ਘੜੂਆਂ ਵਜੋਂ ਹੋਈ ਹੈ।
![Mohali News: ਮੁਹਾਲੀ 'ਚ ਗੈਂਗਸਟਰਾਂ ਦੀ ਗੁੰਡਾਗਰਦੀ! ਭਗਵਾਨਪੁਰੀਆ ਗੈਂਗ ਨੇ ਕੀਤੀ ਨੌਜਵਾਨ 'ਤੇ ਫਾਇਰਿੰਗ Gangsters' hooliganism in Mohali! Bhagwanpuria gang fired on the youth Mohali News: ਮੁਹਾਲੀ 'ਚ ਗੈਂਗਸਟਰਾਂ ਦੀ ਗੁੰਡਾਗਰਦੀ! ਭਗਵਾਨਪੁਰੀਆ ਗੈਂਗ ਨੇ ਕੀਤੀ ਨੌਜਵਾਨ 'ਤੇ ਫਾਇਰਿੰਗ](https://feeds.abplive.com/onecms/images/uploaded-images/2023/08/22/8871d851735f5738f05077e1919a1bfb1692684022838700_original.jpg?impolicy=abp_cdn&imwidth=1200&height=675)
Mohali News: ਮੋਹਾਲੀ ਜ਼ਿਲ੍ਹੇ ਵਿੱਚ ਗੈਂਗਸਟਰਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ। ਘੜੂੰਆਂ 'ਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸ਼ੂਟਰਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਉਨ੍ਹਾਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਪਰ ਉਸ ਜਾਨ ਬਚ ਗਈ। ਹਮਲਾਵਰਾਂ ਨੇ ਨੌਜਵਾਨਾਂ 'ਤੇ 7 ਗੋਲੀਆਂ ਚਲਾਈਆਂ। ਪੀੜਤ ਦੀ ਪਛਾਣ ਮਨਪ੍ਰੀਤ ਸਿੰਘ ਧਨੋਆ ਵਾਸੀ ਪਿੰਡ ਘੜੂਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਹਮਲਾਵਰਾਂ ਦਾ ਮੋਟਰਸਾਈਕਲ ਤੇ ਇੱਕ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਦਾ ਭਰਾ ਅਮਰੀਕਾ ਰਹਿੰਦਾ ਹੈ। ਉਹ ਜੱਗੂ ਭਗਵਾਨਪੁਰੀਆ ਦੇ ਵਿਰੋਧੀ ਗਰੁੱਪ ਦੇ ਸੰਪਰਕ ਵਿੱਚ ਹੈ। ਪੀੜਤ ਮਨਪ੍ਰੀਤ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਇਸ ਸਬੰਧੀ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਾਰਨ ਹੀ ਉਸ ਉਪਰ ਫਾਇਰਿੰਗ ਕੀਤੀ ਗਈ ਹੈ।
ਪੁਲਿਸ ਮੁਤਾਬਕ ਸੋਮਵਾਰ ਦੇਰ ਰਾਤ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਘਰ ਬਾਹਰ ਆ ਕੇ ਮਨਪ੍ਰੀਤ ਦਾ ਨਾਂ ਲੈ ਕੇ ਆਵਾਜ਼ ਮਾਰੀ। ਜਦੋਂ ਮਨਪ੍ਰੀਤ ਦੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ ਨੂੰ ਮਿਲਣਾ ਚਾਹੁੰਦੇ ਹਨ। ਮਨਪ੍ਰੀਤ ਜਿਵੇਂ ਹੀ ਬਾਹਰ ਆਇਆ ਤਾਂ ਇੱਕ ਹਮਲਾਵਰ ਨੇ ਆਪਣੀ ਪਿਸਤੌਲ ਕੱਢ ਕੇ ਕਾਹਲੀ ਵਿੱਚ 7 ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਆਂ ਮਨਪ੍ਰੀਤ ਦੇ ਘਰ ਦੇ ਦਰਵਾਜ਼ੇ 'ਤੇ ਲੱਗੀਆਂ।
ਮੁਲਜ਼ਮਾਂ ਨੇ ਇਸ ਘਟਨਾ ਸਬੰਧੀ ਛੋਟਾ ਹੁਸ਼ਿਆਰਪੁਰੀਆ ਨਾਂ 'ਤੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾਈ ਹੈ। ਇਸ ਵਿੱਚ ਲਿਖਿਆ ਹੈ ਕਿ ਘੜੂੰਆਂ ਵਿੱਚ ਗੋਲੀਆਂ ਚਲਾਈਆਂ ਗਈਆਂ। ਇਹ ਫਾਇਰਿੰਗ ਅਸੀਂ ਕੀਤੀ ਹੈ। ਇਸ ਦਾ ਕਾਰਨ ਸੰਨੀ ਧਨੋਆ ਹੈ, ਜੋ ਅਮਰੀਕਾ 'ਚ ਐਂਟੀ ਪਾਰਟੀ 'ਚ ਮਿਲਿਆ ਹੋਇਆ ਹੈ। ਇਸ ਸਬੰਧੀ ਮਨਪ੍ਰੀਤ ਨੂੰ ਦੱਸਿਆ ਗਿਆ ਪਰ ਉਸ ਨੇ ਉਸ ਨੂੰ ਰੋਕਿਆ ਨਹੀਂ। ਇਸ ਕਾਰਨ ਉਸ 'ਤੇ ਹਮਲਾ ਕੀਤਾ ਗਿਆ।
ਹੋਰ ਪੜ੍ਹੋ : ਡੋਨਾਲਡ ਟਰੰਪ ਨੇ ਭਾਰਤ ਨੂੰ ਦਿੱਤੀ ਵੱਡੀ ਧਮਕੀ, ਕਿਹਾ- ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)