ਪੜਚੋਲ ਕਰੋ

Punjab Water Level:150 ਬਲਾਕਾਂ ਵਿੱਚੋਂ 117 ਬਲਾਕ ਅਤਿ-ਸ਼ੋਸ਼ਣ ਦਾ ਸ਼ਿਕਾਰ, ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਸਰਕਾਰ ਲਾ ਰਹੀ ਹੈ ਸਕੀਮਾਂ

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਰਚ 2022 ਤੋਂ ਹੁਣ ਤੱਕ 76.87 ਕਰੋੜ ਰੁਪਏ ਖਰਚ ਕਰਕੇ 22,485 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਉਣ ਲਈ ਬਹੁਤ ਸਾਰੀਆਂ ਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ ਕੀਤੀਆਂ ਗਈਆਂ ਹਨ।

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਪਲਬਧ ਸਤਹ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਤਹ ਅਤੇ ਧਰਤੀ ਹੇਠ ਪਾਣੀ ਨੂੰ ਬਚਾਉਣ ਲਈ ਅਤੇ ਇਸਦੀ ਸਰਬੋਤਮ ਵਰਤੋਂ ਕਰਨ ਹਿੱਤ ਮਾਰਚ 2022 ਤੋ ਹੁਣ ਤੱਕ 153.94 ਕਰੋੜ ਰੁਪਏ ਦੀ ਵਰਤੋਂ ਕਰਕੇ 44,487 ਹੈਕਟੇਅਰ ਭੂਮੀ ਨੂੰ ਲਾਭ ਪਹੁੰਚਾਇਆ ਗਿਆ ਹੈ।

ਭੂਮੀ ਅਤੇ ਜਲ ਸੰਭਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਅਤੇ 150 ਬਲਾਕਾਂ ਵਿੱਚੋਂ 117 ਬਲਾਕਾਂ ਨੂੰ ਅਤਿ-ਸ਼ੋਸ਼ਣ ਦਾ ਸ਼ਿਕਾਰ ਐਲਾਨਿਆ ਗਿਆ ਹੈ। ਪੰਜਾਬ ਸਰਕਾਰ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਢੁਕਵੀਆਂ ਗਤੀਵਿਧੀਆਂ ਨਾਲ ਇਨ੍ਹਾਂ ਸਮੱਸਿਆਵਾਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਗਿਆ ਹੈ।

ਡਾ.ਨਿੱਜਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਵਾਧੂ ਬਜਟ ਉਪਬੰਧ ਅਤੇ ਸਮੇਂ-ਸਿਰ ਫੰਡ ਜਾਰੀ ਕਰਕੇ ਇਸ ਪ੍ਰੋਗਰਾਮ ਨੂੰ ਵਧਾਵਾ ਦਿੱਤਾ ਹੈ। ਸਾਲ 2022-23 ਦੇ ਆਪਣੇ ਪਹਿਲੇ ਬਜਟ ਵਿੱਚ 100 ਪ੍ਰਤੀਸ਼ਤ ਰਾਜ ਸਰਕਾਰ ਦੀ ਸਹਾਇਤਾਂ ਨਾਲ ਜ਼ਮੀਨ ਦੋਜ਼ ਪਾਈਪਲਾਈਨ ਸਿਸਟਮ ਦੇ ਪ੍ਰੋਜੈਕਟਾਂ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਛੋਟੇ ਚੈੱਕ-ਡੈਮ, ਟੋਬਿਆਂ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਅਤੇ ਛੱਤਾਂ ਤੇ ਬਰਖਾਂ ਦੇ ਪਾਣੀ ਨੂੰ ਇਕੱਤਰ ਕਰਨ ਦੇ ਸਿਰ-ਕੱਢਵੇਂ ਪ੍ਰੋਜੈਕਟਾਂ ਲਈ 4 ਨਵੀਆਂ ਸਕੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਰਚ 2022 ਤੋਂ ਹੁਣ ਤੱਕ 76.87 ਕਰੋੜ ਰੁਪਏ ਖਰਚ ਕਰਕੇ 22,485 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਉਣ ਲਈ ਬਹੁਤ ਸਾਰੀਆਂ ਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ ਕੀਤੀਆਂ ਗਈਆਂ ਹਨ।

18,305 ਹੈਕਟੇਅਰ ਤੇ ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਲਈ ਜਮੀਨਦੋਜ਼ ਪਾਈਪਲਾਈਨ ਸਿਸਟਮ ਦੇ ਪ੍ਰੋਜੈਕਟਾਂ ਦੀ ਉਸਾਰੀ ਲਈ ਕਿਸਾਨਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ। ਨਹਿਰੀ ਕਮਾਂਡ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ‘ਤੇ 90 ਪ੍ਰਤੀਸ਼ਤ ਸਬਸਿਡੀ ਅਤੇ ਟਿਊਬਵੈਲ ਕਮਾਂਡ ਖੇਤਰਾਂ ਵਿੱਚ ਨਿੱਜੀ ਪ੍ਰੋਜੈਕਟਾਂ ਤੇ 50 ਪ੍ਰਤੀਸ਼ਤ ਸਬਸਿਡੀ ਲਈ ਕੁੱਲ 47.66 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਹੈ।

ਮੰਤਰੀ ਨੇ ਕਿਹਾ ਕਿ 1,953 ਹੈਕਟੇਅਰ ਰਕਬੇ ਤੇ ਵਧੇਰੇ ਪ੍ਰਭਾਵੀ ਮਾਇਕਰੋ ਇਰੀਗੇਸ਼ਨ (ਡਰਿੱਪ ਅਤੇ ਫੁਆਰਾ) ਸਿੰਚਾਈ ਸਿਸਟਮ ਅਪਣਾਉਣ ਵਾਲੇ ਕਿਸਾਨਾਂ ਨੂੰ 80 ਪ੍ਰਤੀਸ਼ਤ (ਛੋਟੇ/ਸੀਮਾਂਤ/ਅਨੁਸੂਚਿਤ ਜਾਤੀ/ਔਰਤ ਕਿਸਾਨਾਂ ਨੂੰ 90 ਪ੍ਰਤੀਸ਼ਤ) ਸਬਸਿਡੀ ਦੇ ਰੂਪ ਵਿੱਚ 8.28 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨੀਮ-ਪਹਾੜੀ ਕੰਡੀ ਖੇਤਰ ਵਿੱਚ 523 ਹੈਕਟੇਅਰ ਰਕਬੇ ਤੇ ਜਲ ਇਕੱਤਰ, ਭੌਂ-ਖੋਰ ਨਿਯੰਤਰਣ, ਜੀਵਨ-ਦਾਈ ਸਿੰਚਾਈ ਅਤੇ ਕੁਦਰਤੀ ਰੀਚਾਰਜਿੰਗ ਲਈ 1.21 ਕਰੋੜ ਰੁਪਏ ਖਰਚ ਕਰਕੇ 4 ਵਾਟਰ ਹਾਰਵੈਸਟਿੰਗ-ਕਮ-ਰੀਚਾਰਜਿੰਗ ਸਟਰੱਕਚਰਾਂ ਦੀ ਉਸਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਤੋਂ ਸੋਧੇ ਜਲ ਦੀ ਜਮੀਨਦੋਜ਼ ਪਾਈਪਾਂ ਰਾਹੀਂ 1,409 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਸੁਚੱਜੀ ਵਰਤੋਂ ਦੇ 7 ਪ੍ਰਾਜੈਕਟਾਂ ਦੀ ਉਸਾਰੀ ਤੇ 9.73 ਕਰੋੜ ਰੁਪਏ ਖਰਚ ਕੀਤੇ ਗਏ ਹਨ। 9.99 ਕਰੋੜ ਰੁਪਏ ਖਰਚ ਕਰਕੇ 295 ਹੈਕਟੇਅਰ ਰਕਬੇ ਤੇ ਹੋਰ ਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਸਿੰਚਾਈ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਕੁਦਰਤੀ ਸੋਮਿਆਂ ਦੀ ਸਰਬੋਤਮ ਵਰਤੋਂ ਕਰਨ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਵਿੱਚ 99 ਖਾਲੀ ਅਸਾਮੀਆਂ ਤੇ ਨਵੀਂ ਭਰਤੀ ਕੀਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਡੇਢ ਸਾਲ ਦੀ ਬੱਚੀ ਦੀ ਲੋਹੇ ਦਾ ਦਰਵਾਜਾ ਡਿੱਗਣ ਨਾਲ ਹੋਈ ਮੌਤ, ਦਾਦੀ ਕੋਲ ਰਹਿੰਦੀ ਸੀ ਬੱਚੀ
ਡੇਢ ਸਾਲ ਦੀ ਬੱਚੀ ਦੀ ਲੋਹੇ ਦਾ ਦਰਵਾਜਾ ਡਿੱਗਣ ਨਾਲ ਹੋਈ ਮੌਤ, ਦਾਦੀ ਕੋਲ ਰਹਿੰਦੀ ਸੀ ਬੱਚੀ
AR Rahman Divorce: ਏਆਰ ਰਹਿਮਾਨ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਤੂਫਾਨ, ਪਤਨੀ ਸਾਇਰਾ ਬਾਨੋ ਨੇ ਪਰੇਸ਼ਾਨ ਹੋ ਚੁੱਕਿਆ ਅਜਿਹਾ ਕਦਮ
ਏਆਰ ਰਹਿਮਾਨ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਤੂਫਾਨ, ਪਤਨੀ ਸਾਇਰਾ ਬਾਨੋ ਨੇ ਪਰੇਸ਼ਾਨ ਹੋ ਚੁੱਕਿਆ ਅਜਿਹਾ ਕਦਮ
Ludhiana News: ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Ludhiana News: ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Embed widget