Punjab News: ਪੰਜਾਬ ਵਿੱਚ ਸਰਕਾਰ ਖੋਲ੍ਹੇਗੀ 76 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਭਗਵੰਤ ਮਾਨ ਕਰਨਗੇ ਉਦਘਾਟਨ
Punjab: ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ ਮੌਕੇ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ 76 ਹੋਰ ਮੁਹੱਲਾ ਕਲੀਨਿਕ ਖੋਲ੍ਹੇਗੀ। ਸੀਐਮ ਮਾਨ 14 ਅਗਸਤ ਨੂੰ ਇਸ ਦਾ ਉਦਘਾਟਨ ਕਰਨਗੇ।
Punjab News: ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ 'ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮ ਜਨਤਾ ਨੂੰ ਵੱਡਾ ਤੋਹਫਾ ਦੇਵੇਗੀ। 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ 76 ਹੋਰ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ। ਇਸ ਸਮੇਂ ਸੂਬੇ ਵਿੱਚ 583 ਮੁਹੱਲਾ ਕਲੀਨਿਕ ਚੱਲ ਰਹੇ ਹਨ। ਅਜਿਹੇ ਵਿੱਚ 76 ਨਵੇਂ ਕਲੀਨਿਕ ਖੋਲ੍ਹਣ ਨਾਲ ਪੰਜਾਬ ਵਿੱਚ ਕੁੱਲ 659 ਮੁਹੱਲਾ ਕਲੀਨਿਕ ਹੋ ਜਾਣਗੇ। ਇਸ ਦੇ ਨਾਲ ਹੀ 40 ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
MAJOR Announcement ‼️
— AAP Punjab (@AAPPunjab) August 12, 2023
▶️ CM @BhagwantMann to dedicate
76 more #AamAadmiClinics on
76th anniversary of independence 🇮🇳
▶️ 583 Aam Aadmi Clinics are currently operational in Punjab. With 76 more, the tally would go up to 659
Healthcare Revolution in Punjab 🏥 pic.twitter.com/Mh0dWRtkpx
ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ 40 ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ 35 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕ ਦਾ ਲਾਭ ਲੈ ਚੁੱਕੇ ਹਨ।
ਕੀ ਕਿਹਾ ਸਿਹਤ ਮੰਤਰੀ ਨੇ?
ਸਿਹਤ ਮੰਤਰੀ ਬਲਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਨ.ਐਚ.ਐਮ ਦਾ ਪੈਸਾ ਰੋਕ ਦਿੱਤਾ ਹੈ। ਕੇਂਦਰ ਨੇ ਸਾਡਾ ਪੈਸਾ ਰੋਕ ਦਿੱਤਾ ਹੈ, ਸਾਡਾ ਕੰਮ ਨਹੀਂ ਰੋਕ ਸਕਦਾ। ਸੂਬਾ ਸਰਕਾਰ ਦਾ ਪੈਸਾ ਮੁਹੱਲਾ ਕਲੀਨਿਕਾਂ ਵਿੱਚ ਲਾਇਆ ਗਿਆ ਹੈ। ਹੁਣ ਸਰਕਾਰ ਆਪਣੇ ਖਰਚੇ 'ਤੇ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ। ਹੁਣ ਤੱਕ 35 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕ ਤੋਂ ਲਾਭ ਉਠਾ ਚੁੱਕੇ ਹਨ। ਆਮ ਆਦਮੀ ਕਲੀਨਿਕ ਦਾ ਉਦਘਾਟਨ ਪਿਛਲੇ ਸਾਲ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ।
ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਸਨ। ਕੇਜਰੀਵਾਲ ਸਰਕਾਰ ਦੇ ਇਸ ਕਦਮ ਦੀ ਕਾਫੀ ਤਾਰੀਫ ਹੋਈ। ਇਸ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੱਥੇ ਵੀ ਮੁਹੱਲਾ ਕਲੀਨਿਕ ਸ਼ੁਰੂ ਕੀਤੇ, ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: Punjab news: AAP ਦੇ ਇਸ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਰਚੀ ਜਾ ਰਹੀ ਸਾਜਿਸ਼, ਸੋਸ਼ਲ ਮੀਡੀਆ ਪੋਸਟ ਪਾ ਕੇ ਕੀਤਾ ਖੁਲਾਸਾ