Gurdaspur News: 12 ਕਿਲੋ ਹੈਰੋਇਨ ਅਤੇ 19.30 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ, ਦੋ ਵਿਅਕਤੀਆਂ ਨੂੰ ਕੀਤਾ ਕਾਬੂ
Punjab News: ਬੀ.ਐਸ.ਐਫ ਦੇ ਜਵਾਨ ਅਤੇ ਪੁਲਿਸ ਵੱਲੋਂ ਇਲਾਕੇ 'ਚ ਸਰਚ ਅਭਿਆਨ ਚਲਾਇਆ ਜਾਵੇਗਾ। ਗੁਰਦਾਸਪੁਰ ਦੇ ਪਿੰਡ ਚੌੜਾ ਕਲਾ ਤੋਂ ਪੁਲਿਸ ਨੇ 12 ਪੈਕਟ ਹੈਰੋਇਨ ਅਤੇ 19 ਲੱਖ 30 ਹਜ਼ਾਰ ਰੁਪਏ ਦੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ
Gurdaspur News: ਬੀ.ਐਸ.ਐਫ ਦੀ ਆਦੀਆ ਚੌਕੀ 'ਤੇ ਬੀਤੀ ਦੇਰ ਰਾਤ ਡਰੋਨ ਗਤੀਵਿਧੀ ਦੇਖੀ ਜਾਣ ਤੋਂ ਬਾਅਦ ਬੀ.ਐਸ.ਐਫ ਦੇ ਜਵਾਨ ਅਤੇ ਪੁਲਿਸ ਵੱਲੋਂ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ। ਗੁਰਦਾਸਪੁਰ ਦੇ ਪਿੰਡ ਚੌੜਾ ਕਲਾ ਤੋਂ ਪੁਲਿਸ ਨੇ 12 ਪੈਕਟ ਹੈਰੋਇਨ ਅਤੇ 19 ਲੱਖ 30 ਹਜ਼ਾਰ ਰੁਪਏ ਦੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
Big Blow to Trans Border narcotic network: Gurdaspur Police & BSF, in a joint operation have seized 12 Kg Heroin along with ₹19.3 Lac drug money from 2 smugglers
— DGP Punjab Police (@DGPPunjabPolice) September 24, 2023
Drones were used to transport drugs from #Pakistan (1/2) pic.twitter.com/RCKUPBhEG3
ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਇਕ ਵਾਰ ਫੇਰ ਨਾਕਾਮ ਕਰ ਦਿੱਤਾ ਹੈ। ਇਕ ਵਾਰ ਫੇਰ ਸੰਯੁਕਤ ਆਪ੍ਰੇਸ਼ਨ ਦੌਰਾਨ ਭਾਰਤੀ ਸੁਰਖਿਆ ਏਜੰਸਿਆ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਅਤੇ ਉਨ੍ਹਾਂ ਵੱਲੋਂ 12 ਕਿਲੋ ਹੈਰੋਇਨ ਅਤੇ 19.30 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ ‘ਚ ਦੋ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ 2 ਵਿਅਕਤੀਆਂ ਸੁਰਿੰਦਰ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਅਲਾਦ ਪਿੰਡੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਿਹਨਾਂ ਤੋਂ ਹੋਰ ਪੁੱਛਗਿਛ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਰਗੀ ਸ਼ੱਕੀ ਵਸਤੂ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਬਾਅਦ ‘ਚ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਦੂਜੇ ਪਾਸੇ ਥਾਣਾ ਕਲਾਨੌਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਸੀ ਕੰਪਨੀ ਕਮਾਂਡੈਂਟ ਬੀਓਪੀ ਚੰਦੂ ਵਡਾਲਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ 22 ਸਤੰਬਰ ਨੂੰ ਏਐਸਆਈ ਰਮੀਨ ਸਿੰਘ, ਕਾਂਸਟੇਬਲ ਟੇਕਮ ਨੰਦ ਕਿਸ਼ੋਰ ਅਤੇ ਐਚਸੀ ਸੁਖਲਾ ਸਿੰਘ ਡਿਊਟੀ ’ਤੇ ਸਨ। ਬੀਓਪੀ ਚੰਦੂ ਵਡਾਲਾ ਦੇ ਨਾਲ ਦੁਪਹਿਰ ਕਰੀਬ 1.55 ਵਜੇ ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਇੱਕ ਡਰੋਨ ਦੇ ਸ਼ੱਕੀ ਉੱਡਣ ਦੀ ਗੂੰਜ ਸੁਣਾਈ ਦਿੱਤੀ। ਜਿਸ ਤੋਂ ਬਾਅਦ ਕਾਂਸਟੇਬਲ ਟੇਕਮ ਨੰਦ ਕਿਸ਼ੋਰ ਨੇ ਭਾਰਤ ਵੱਲ ਉਡਾਣ ਭਰਨ ਵਾਲੀ ਵਸਤੂ ਦੀ ਆਵਾਜ਼ ਦੀ ਦਿਸ਼ਾ ਵਿੱਚ ਆਪਣੀ ਰਾਈਫਲ ਤੋਂ 2 ਰਾਉਂਡ ਫਾਇਰ ਕੀਤੇ। ਜਦਕਿ ਐਚ.ਸੀ ਸੁਖਲਾ ਸਿੰਘ ਨੇ ਵੀ 2 ਰਾਊਂਡ ਫਾਇਰ ਕੀਤੇ। ਪਰ ਬਾਅਦ ਵਿੱਚ ਕੋਈ ਵਸਤੂ ਬਰਾਮਦ ਨਹੀਂ ਹੋਈ।