ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ: ਗੁਰਨਾਮ ਭੁੱਲਰ ਦੀ ਮਨਮੋਹਕ ਆਵਾਜ਼ 'ਚ ਫਿਲਮ ਦਾ 'ਸਹੇਲੀ' ਗੀਤ ਹੋਇਆ ਰਿਲੀਜ਼
ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ਰਿਲੀਜ਼ ਹੋਣ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਫਿਲਮ ਦੇ ਟ੍ਰੇਲਰ 'ਤੇ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕ ਬੇਮਿਸਾਲ ਪਿਆਰ ਦੇ ਰਹੇ ਨੇ
'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ਰਿਲੀਜ਼ ਹੋਣ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਫਿਲਮ ਦੇ ਟ੍ਰੇਲਰ 'ਤੇ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕ ਬੇਮਿਸਾਲ ਪਿਆਰ ਦੇ ਰਹੇ ਨੇ ਤੇ ਫਿਲਮ ਦੇ ਨਿਰਮਾਤਾ ਵੀ ਦਰਸ਼ਕਾਂ ਦੀ ਉਤਸੁਕਤਾ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਫਿਲਮ 3 ਦਿਨ ਬਾਅਦ ਰਿਲੀਜ਼ ਹੋਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਹੁਣ ਇੱਕ ਹੋਰ ਗੀਤ 'ਸਹੇਲੀ' ਰਿਲੀਜ਼ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਜਿੱਥੇ ਜੋੜੀ ਬਾਕਮਾਲ ਹੈ ,ਉੱਥੇ ਹੀ ਕੈਮਿਸਟਰੀ ਵੀ ਗੀਤ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਵੱਲੋਂ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਚੇਤ ਸਿੰਘ ਵੱਲੋਂ ਦਿੱਤਾ ਗਿਆ ਹੈ।
ਫ਼ਿਲਮ ਦਰਸ਼ਕਾਂ ਨੂੰ ਪਿਆਰ, ਰੋਮਾਂਚ ਅਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਮਿਸ਼ਰਿਤ ਭਾਵਨਾਵਾਂ ਵਿੱਚ ਵਹਾਏਗੀ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਜਾਂ ਵਿਆਹ ਬਾਰੇ ਗੱਲ ਕਰਨਾ ਆਸਾਨ ਨਹੀਂ ਸੀ ਪਰ ਜਦੋਂ ਗੁਰਨਾਮ ਦੀ ਥਾਂ ਜੱਸ ਬਾਜਵਾ ਦਾ ਰਿਸ਼ਤਾ ਆ ਜਾਵੇਗਾ ਤੇ ਗੱਲ ਹਿੰਡ ਭੰਨਣ ਦੀ ਆ ਜਾਏਗੀ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਕਿਸ ਦੇ ਪਿੰਡ ਨੂੰ ਆਪਣੇ ਸਹੁਰਿਆਂ ਪਿੰਡ ਬਣਾਉਂਦਾ ਹੈ ਜਾਂ ਹਿੰਡ ਛੱਡ ਕੇ ਪਿਆਰ ਮੁਕੰਮਲ ਹੁੰਦਾ ਹੈ। ਇਹ ਗੀਤ ਯਕੀਨੀ ਤੌਰ 'ਤੇ ਹੁਣ ਤੱਕ ਦੇ ਸਭ ਤੋਂ ਵਧੀਆ ਰੋਮਾਂਟਿਕ ਗੀਤਾਂ ਵਿੱਚੋਂ ਇੱਕ ਹੋਵੇਗਾ।
ਇਹ ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫਿਲਮ ਪ੍ਰੋਡਕਸ਼ਨ, ਨਿਊ ਏਰਾ ਫਿਲਮਸ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ 8 ਜੁਲਾਈ 2022 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।