ਪੜਚੋਲ ਕਰੋ

Gurpatwant Pannun: ਗੁਰਪਤਵੰਤ ਪੰਨੂ ਵੱਲੋਂ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ

Gurpatwant Pannun Threat to PM Modi: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਲਈ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ।

Gurpatwant Pannun Threat to PM Modi: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਲਈ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਪੰਨੂੰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਇਸ ਦੇ ਨਾਲ ਹੀ ਉਸ ਨੇ ਅਜਿਹਾ ਕਰਨ ਲਈ ਉਨ੍ਹਾਂ ਨੂੰ 1 ਲੱਖ ਡਾਲਰ ਦੀ ਪੇਸ਼ਕਸ਼ ਵੀ ਕੀਤੀ ਹੈ। ਭਾਰਤ ਸਰਕਾਰ ਵੱਲੋਂ ਪੰਨੂੰ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ।

ਗੁਰਪਤਵੰਤ ਪੰਨੂੰ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਦਾ ਕਾਤਲ ਪੀਐਮ ਮੋਦੀ ਪੰਜਾਬ ਆ ਰਿਹਾ ਹੈ। ਯਾਦ ਕਰੋ ਸਿੱਖਾਂ ਤੇ ਤਾਮਿਲਾਂ ਦੀ ਨਸਲਕੁਸ਼ੀ ਕਰਨ ਵਾਲੇ ਰਾਜੀਵ ਗਾਂਧੀ  ਨੂੰ 21 ਮਈ, 1991 ਨੂੰ ਬੰਬ ਨਾਲ ਰੋਕਿਆ ਗਿਆ ਸੀ। ਨਰਿੰਦਰ ਮੋਦੀ ਨੂੰ ਘਰ ਅੰਦਰ ਵੜ ਕੇ ਕਤਲ ਕਰਨ ਦਾ ਸ਼ੌਕ ਹੈ।

ਇਹ ਵੀ ਪੜ੍ਹੋ: LS Polling: ਪੰਜਵੇਂ ਗੇੜ ਦੇ ਸਪੈਸ਼ਲ ਅੰਕੜੇ, ਸਭ ਤੋਂ ਵੱਧ ਅਮੀਰ ਉਮੀਦਵਾਰ ਕਿਹੜਾ, ਕੌਣ ਜ਼ਿਆਦਾ ਪੜ੍ਹਿਆ ?

ਪੰਜਾਬ ਦੇ ਕਿਸਾਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿੱਚ ਹੀ ਜਵਾਬ ਦੇਣਾ ਪਵੇਗਾ। ਸਾਰੀਆਂ ਸੜਕਾਂ ਤੇ ਹਵਾਈ ਅੱਡੇ ਦੇ ਰਸਤੇ ਬੁਲਡੋਜ਼ਰਾਂ ਤੇ ਟਰੈਕਟਰਾਂ ਨਾਲ ਬੰਦ ਕਰ ਦਿੱਤੇ ਜਾਣ। ਨਰਿੰਦਰ ਮੋਦੀ ਨੂੰ ਇੱਥੇ ਬੋਲਣ ਨਹੀਂ ਦਿੱਤਾ ਜਾਵੇਗਾ। ਮੋਦੀ ਨੂੰ ਦੱਸਣਾ ਪਵੇਗਾ ਕਿ ਇਹ ਪੰਜਾਬ ਹੈ, ਜੋ ਭਾਰਤ ਤੋਂ ਆਜ਼ਾਦੀ ਚਾਹੁੰਦਾ ਹੈ।

ਪੰਨੂ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਲਾਲਚ ਵੀ ਦਿੱਤਾ ਹੈ। ਪੰਨੂੰ ਨੇ ਵੀਡੀਓ ਵਿੱਚ ਕਿਹਾ ਕਿ ਕਿਸਾਨਾਂ ਦੇ ਖੂਨ ਦੀ ਇੱਕ-ਇੱਕ ਬੂੰਦ ਦਾ ਹਿਸਾਬ ਦੇਣਾ ਪਵੇਗਾ। ਦੁਸ਼ਮਣ ਘਰ ਵਿੱਚ ਆ ਰਿਹਾ ਹੈ ਤੇ ਹੁਣ ਘਰ ਵਿੱਚ ਹੀ ਜਵਾਬ ਮਿਲੇਗਾ। ਮੋਦੀ ਦੇ ਕਾਫਲੇ ਨੂੰ ਰੋਕਣ ਤੋਂ ਪਹਿਲਾਂ ਹੀ ਉਹ ਕਿਸਾਨਾਂ ਨੂੰ 1 ਲੱਖ ਡਾਲਰ ਦੇਵੇਗਾ।

ਪੰਨੂ ਦਾ ਕਹਿਣਾ ਹੈ ਕਿ ਮੋਦੀ ਤੁਹਾਡੇ ਤੋਂ ਵੋਟਾਂ ਲੈਣ ਪੰਜਾਬ ਆ ਰਿਹਾ ਹੈ। ਤੁਹਾਡੇ ਘਰਾਂ ਵਿੱਚ ਲਾਸ਼ਾਂ ਪਈਆਂ ਹਨ, ਤੁਹਾਡੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਤੇ ਉਹ ਵੋਟਾਂ ਲੈਣ ਆ ਰਹੇ ਹਨ। ਵੋਟਾਂ ਦਾ ਜਵਾਬ ਬੁਲਡੋਜ਼ਰ ਨਾਲ ਦੇਣਾ ਪਵੇਗਾ। ਮੋਦੀ ਨੂੰ ਪੰਜਾਬ ਵਿੱਚ ਵੋਟਾਂ ਲਈ ਜਵਾਬ ਦੇਣਾ ਪਵੇਗਾ।

ਇਹ ਵੀ ਪੜ੍ਹੋ: Helicopter Crash: ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਮਿਲਿਆ ਹੈਲੀਕਾਪਟਰ, ਰੈਡ ਕ੍ਰੀਸੈਂਟ ਦੇ ਮੁਖੀ ਨੇ ਹਾਲਾਤ ਚੰਗੇ ਨਾ ਹੋਣ ਦੀ ਆਖੀ ਗੱਲ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਪੰਜਾਬ ਆ ਰਹੇ ਹਨ। ਇਸ ਦੌਰਾਨ ਉਹ ਤਿੰਨ ਲੋਕ ਸਭਾ ਹਲਕਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 23 ਮਈ ਨੂੰ ਉਹ ਪਟਿਆਲਾ ਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਲੋਕ ਸਭਾ ਹਲਕਿਆਂ ਵਿੱਚ ਰੈਲੀਆਂ ਕਰਨਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...

ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ

Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ

ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?

ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ
ਦਲੀਲਾਂ ਖ਼ਤਮ ਹੁਣ ਹੋਵੇਗਾ ਐਕਸ਼ਨ ! ਪੰਜਾਬ 'ਚ ਨਹੀਂ ਚੱਲਣ ਦਿਆਂਗੇ ਕੰਗਨਾ ਦੀ Emergency , SGPC ਨੇ ਦਿੱਤੀ ਸਖ਼ਤ ਚਿਤਾਵਨੀ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 

Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ

Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ

ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'

Embed widget