ਪੜਚੋਲ ਕਰੋ

ਫਾਜ਼ਿਲਕਾ ਦੇ ਨੌਜਵਾਨ ਨੇ ਹੱਥ ਵੱਢੇ ਜਾਣ ਮਗਰੋਂ ਵੀ ਨਾ ਹਾਰੀ ਹਿੰਮਤ, ਹੁਣ ਇੰਗਲੈਂਡ 'ਚ ਘੁੰਮਾਏਗਾ ਬੱਲਾ

ਫਾਜ਼ਿਲਕਾ: ਪਿੰਡ ਆਜਮਵਾਲਾ ਦਾ ਮਨਦੀਪ ਸਿੰਘ ਛੇ ਦੇਸ਼ਾਂ ਦੀ ਇੰਗਲੈਂਡ ਵਿੱਚ ਹੋਣ ਜਾ ਰਹੀ T20 ਫਿਜ਼ੀਕਲ ਡਿਸੇਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਲਈ ਚੁਣੇ ਗਏ ਹਨ। ਮਨਦੀਪ ਸਿੰਘ ਦੀ ਸਿਲੈਕਸ਼ਨ ਨਾਲ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਮਨਦੀਪ ਸਿੰਘ ਨੇ ਆਪਣੀ ਮਿਹਨਤ ਸਦਕੇ ਅਜਿਹਾ ਮੁਕਾਮ ਹਾਸਲ ਕੀਤਾ ਹੈ ਜੋ ਦੇਸ਼ ਲਈ ਮਿਸਾਲ ਹੈ। ਇੱਕ ਹੱਥ ਤੋਂ ਅਪਾਹਜ ਮਨਦੀਪ ਦੀ ਫਿਜ਼ੀਕਲ ਡਿਸਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਵਿੱਚ ਚੋਣ ਹੋ ਗਈ ਹੈ।

ਫਾਜ਼ਿਲਕਾ: ਪਿੰਡ ਆਜਮਵਾਲਾ ਦਾ ਮਨਦੀਪ ਸਿੰਘ ਛੇ ਦੇਸ਼ਾਂ ਦੀ ਇੰਗਲੈਂਡ ਵਿੱਚ ਹੋਣ ਜਾ ਰਹੀ T20 ਫਿਜ਼ੀਕਲ ਡਿਸੇਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਲਈ ਚੁਣੇ ਗਏ ਹਨ। ਮਨਦੀਪ ਸਿੰਘ ਦੀ ਸਿਲੈਕਸ਼ਨ ਨਾਲ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਮਨਦੀਪ ਸਿੰਘ ਨੇ ਆਪਣੀ ਮਿਹਨਤ ਸਦਕੇ ਅਜਿਹਾ ਮੁਕਾਮ ਹਾਸਲ ਕੀਤਾ ਹੈ ਜੋ ਦੇਸ਼ ਲਈ ਮਿਸਾਲ ਹੈ। ਇੱਕ ਹੱਥ ਤੋਂ ਅਪਾਹਜ ਮਨਦੀਪ ਦੀ ਫਿਜ਼ੀਕਲ ਡਿਸਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਵਿੱਚ ਚੋਣ ਹੋ ਗਈ ਹੈ। ਬਚਪਨ ਵਿੱਚ ਘਰ 'ਚ ਲੱਗੇ ਟੋਕੇ ਵਿੱਚ ਆਉਣ ਕਰਕੇ ਮਨਦੀਪ ਦਾ ਇੱਕ ਹੱਥ ਵੱਢਿਆ ਗਿਆ ਸੀ ਪਰ ਉਹ ਨਿਰਾਸ਼ ਨਹੀਂ ਹੋਇਆ। ਉਸ ਨੇ ਆਪਣੇ ਕ੍ਰਿਕਟ ਦੇ ਸ਼ੌਕ ਨੂੰ ਪੂਰਾ ਕਰਨ ਲਈ ਮਨ ਵਿੱਚ ਠਾਣ ਲਈ ਤੇ ਪਹਿਲਾਂ ਚੰਗੀ ਬੈਟਿੰਗ ਕਰਨ ਵਾਲਾ ਮਨਦੀਪ ਅੱਜ ਇੱਕ ਹੱਥ ਦਾ ਤੇਜ਼ ਗੇਂਦਬਾਜ਼ ਬਣ ਕੇ ਉੱਭਰਿਆ। ਉਹ ਭਾਰਤੀ ਕ੍ਰਿਕਟ ਟੀਮ ਵੱਲੋਂ ਇੰਗਲੈਂਡ ਵਿੱਚ 3 ਅਗਸਤ ਨੂੰ ਸ਼ੁਰੂ ਹੋਣ ਜਾ ਰਹੇ 6 ਦੇਸ਼ਾਂ ਦੇ T20 ਵਰਲਡ ਸੀਰੀਜ਼ ਵਿੱਚ ਚੁਣਿਆ ਗਿਆ ਹੈ। ਮਨਦੀਪ ਦੇ ਮਾਤਾ-ਪਿਤਾ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ 10 ਸਾਲ ਦੀ ਉਮਰ ਵਿੱਚ ਹੀ ਮਨਦੀਪ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਪਿੰਡ ਵਿੱਚ ਕ੍ਰਿਕਟ ਟੀਮ ਦਾ ਕਲੱਬ ਬਣਿਆ ਹੋਇਆ ਹੈ, ਜਿਸ ਵਿੱਚ ਮਨਦੀਪ ਬਹੁਤ ਚੰਗਾ ਖਿਡਾਰੀ ਸਾਬਤ ਹੋ ਰਿਹਾ ਸੀ। ਇੱਕ ਦਿਨ ਘਰ ਵਿੱਚ ਟੋਕੇ 'ਚ ਹੱਥ ਆਉਣ ਕਰਕੇ ਉਸ ਦੇ ਸੁਫਨੇ ਚਕਨਾਚੂਰ ਹੋ ਗਏ। ਹੁਣ ਉਹ ਇੱਕ ਹੱਥ ਨਾਲ ਹੀ ਤੇਜ਼ ਗੇਂਦਬਾਜ਼ ਬਣਨ ਦੀ ਪ੍ਰੈਕਟਿਸ ਕਰਨ ਲੱਗਾ। ਮਨਦੀਪ ਨੇ ਦੇਸ਼ ਤੇ ਵਿਦੇਸ਼ਾਂ ਵਿੱਚ ਕਈ ਕ੍ਰਿਕਟ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਤੇ ਇਨਾਮ ਵੀ ਜਿੱਤੇ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਕ੍ਰਿਕਟ ਖੇਡਣ ਦਾ ਸ਼ੌਕੀਨ ਸੀ। ਪਹਿਲਾਂ ਉਹ ਚੰਗਾ ਬੈਟਸਮੈਨ ਸੀ ਪਰ ਹੱਥ ਕੱਟੇ ਜਾਣ ਕਰਕੇ ਉਸ ਨੇ ਬੈਟਸਮੈਨ ਤੋਂ ਤੇਜ਼ ਗੇਂਦਬਾਜ਼ ਬਨਣ ਦੀ ਠਾਣ ਲਈ। ਕਈ ਸਾਲ ਦੀ ਪ੍ਰੈਕਟਿਸ ਤੇ ਮਿਹਨਤ ਬਾਅਦ ਅੱਜ ਉਸ ਨੂੰ ਸਫ਼ਲਤਾ ਮਿਲੀ ਤੇ ਉਸ ਦਾ ਬਚਪਨ ਦਾ ਸੁਫ਼ਨਾ ਪੂਰਾ ਹੋ ਗਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ

IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?

ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ

Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ

ABP Premium

ਵੀਡੀਓਜ਼

Punjab Police ਨੇ ਫੜੇ ਨਸ਼ੇ ਦੇ ਤਸਕਰ, ਵੱਡੀ ਮਾਤਰਾ 'ਚ ਨਸ਼ਾ ਬਰਾਮਦGolden Temple | Gurpurabh Atishbazi Live | ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਪੂਰਬ ਮੌਕੇ ਆਤਿਸ਼ਬਾਜੀ LiveHardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤਚੰਡੀਗੜ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਖਿਚੋਤਾਣ ਵਧੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ

Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?

ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ

Embed widget