ਪੜਚੋਲ ਕਰੋ

ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੂ ਨੂੰ ਘੇਰਿਆ, ਮਾਫ਼ੀਆ ਜਾਂ ਦਾਗ਼ੀ ਮੰਤਰੀਆਂ ਦੇ ਮੁੱਦੇ ’ਤੇ ਬੋਲਣ ਤਾਂ ਬਿਹਤਰ ਹੋਵੇਗਾ

ਮੰਤਰੀਆਂ ਦੇ ਮੁੱਦੇ ’ਤੇ ਉਹ (ਸਿੱਧੂ) ਕਿਸੇ ਨੂੰ ਕੁੱਝ ਵੀ ਨਾ ਬੋਲਣ ਤਾਂ ਬਿਹਤਰ ਹੋਵੇਗਾ, ਕਿਉਂਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਉਨ੍ਹਾਂ ਦੇ ਵੀ ਸੱਜੇ- ਖੱਬੇ ਉਹੋ ਦਾਗ਼ੀ ਅਤੇ ਭ੍ਰਿਸ਼ਟਾਚਾਰੀ ਸਾਬਕਾ ਮੰਤਰੀ ਨਜ਼ਰ ਆਉਣਗੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ‘ਪੰਜਾਬ ਕਾਂਗਰਸ ਚੋਣ ਕਮੇਟੀ’ ਦਾ ਚੇਅਰਮੈਨ ਬਣਨ ’ਤੇ ਵਧਾਈ ਦਿੰਦਿਆਂ ਸਲਾਹ ਦਿੱਤੀ ਕਿ ਹੁਣ ਮਾਫ਼ੀਆ ਜਾਂ ਦਾਗ਼ੀ ਮੰਤਰੀਆਂ ਦੇ ਮੁੱਦੇ ’ਤੇ ਉਹ (ਸਿੱਧੂ) ਕਿਸੇ ਨੂੰ ਕੁੱਝ ਵੀ ਨਾ ਬੋਲਣ ਤਾਂ ਬਿਹਤਰ ਹੋਵੇਗਾ, ਕਿਉਂਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਉਨ੍ਹਾਂ ਦੇ ਵੀ ਸੱਜੇ- ਖੱਬੇ ਉਹੋ ਦਾਗ਼ੀ ਅਤੇ ਭ੍ਰਿਸ਼ਟਾਚਾਰੀ ਸਾਬਕਾ ਮੰਤਰੀ ਨਜ਼ਰ ਆਉਣਗੇ, ਜਿਨ੍ਹਾਂ ਨੂੰ ਚੰਨੀ ਮੰਤਰੀ ਮੰਡਲ ’ਚੋਂ ਛੇਕ ਕੇ ਕਾਂਗਰਸ ਸਰਕਾਰ ਪਾਕ- ਪਵਿੱਤਰ ਹੋਣ ਦਾ ਦਾਅਵਾ ਅਤੇ ਦਿਖਾਵਾ ਕਰਦੀ ਸੀ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗਾਂਧੀ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਹੋਵੇਗਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਮੰਡਲ ’ਚੋਂ ਕਿਉਂ ਛੇਕਿਆ ਗਿਆ ਸੀ? ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਹੁਣ ਇਹ ਕੱਢੇ ਗਏ ਸਾਬਕਾ ਕਾਂਗਰਸੀ ਮੰਤਰੀ ਅਜਿਹੀ ਕਿਹੜੀ ਗੰਗਾ ਨਹਾ ਆਏ ਹਨ, ਜਿਸ ਕਰਕੇ ਇਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਪ੍ਰਦੇਸ਼ ਚੋਣ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਸਿੱਧੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਮੁਹਾਲੀ ਦੇ ਬਹੁ -ਚਰਚਿਤ ਅਤੇ ਬਹੁ- ਕਰੋੜੀ ਗਊਸ਼ਾਲਾ ਜ਼ਮੀਨ ਘੋਟਾਲੇ ਵਿਚੋਂ ਬਲਬੀਰ ਸਿੰਘ ਸਿੱਧੂ ਨੂੰ ਕਲੀਨ ਚਿੱਟ ਮਿਲ ਗਈ ਹੈ? ਕੀ ਨਵਜੋਤ ਸਿੰਘ ਸਿੱਧੂ ਦੱਸਣਗੇ ਕਿ ਐਸਸੀ ਵਰਗ ਦੇ ਲੱਖਾਂ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਵਾਲੇ ਤੱਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਬਹੁ- ਕਰੋੜੀ ਵਜ਼ੀਫ਼ਾ ਘੋਟਾਲੇ ’ਚੋਂ ਕਿਵੇਂ ਦੁੱਧ ਧੋਤੇ ਹੋ ਗਏ? ਕੀ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਥਾਂ ਨਵਜੋਤ ਸਿੰਘ ਸਿੱਧੂ ਆਪਣੇ ਸੱਜੇ ਜਾਂ ਖੱਬੇ ਉਵੇਂ ਹੀ ਬਠਾਉਣਗੇ, ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਮੰਡੀ ਮਾਫ਼ੀਆ ਤੇ ਲੈਂਡ ਮਾਫ਼ੀਆ ਦੇ ਪ੍ਰਤੀਕ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ, ਸੁੱਖ ਸਰਕਾਰੀਆ ਆਦਿ ਨੂੰ ਬਿਠਾਉਂਦੇ ਹਨ। 
ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਤਿੰਨ ਮਹੀਨੇ ਪਹਿਲਾ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਤੱਤਕਾਲੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਪਣੀ ਜ਼ਮੀਨ ਉੱਤੇ ਵਾਰ- ਵਾਰ ਮੁਆਵਜ਼ਾ ਲੈਣ ਵਾਲੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ‘ਭ੍ਰਿਸ਼ਟਾਚਾਰ ਮੁਕਤ ਸਰਟੀਫਿਕੇਟ’  ਕਿਸ ਨੇ ਜਾਰੀ ਕੀਤਾ ਹੈ?
ਚੀਮਾ ਨੇ ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ’ਚ ਮਾਫ਼ੀਆ ਰਹੇਗਾ, ਜਾਂ ਨਵਜੋਤ ਸਿੰਘ ਸਿੱਧੂ ਰਹੇਗਾ’ ਐਲਾਨ ’ਤੇ ਵਿਅੰਗ ਕਰਦਿਆਂ ਕਿਹਾ, ‘‘ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਚੋਣ ਕਮੇਟੀ ਬਾਰੇ ਹੀ ਫ਼ੈਸਲਾ ਕਰ ਲੈਣ ਕਿ ਕਮੇਟੀ ’ਚ ਸ਼ਾਮਲ ਦਾਗ਼ੀ ਅਤੇ ਮਾਫ਼ੀਆ ਸਰਪ੍ਰਸਤ ਰਹੇ ਕਾਂਗਰਸੀਆਂ ਨਾਲ ਬੈਠਣਗੇ ਜਾਂ ਨਹੀਂ?’’
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੋਖਲੇ ਐਲਾਨਾਂ ਕਾਰਨ ਪੰਜਾਬ ’ਚ ਮਜ਼ਾਕ ਦੇ ਪਾਤਰ ਬਣ ਚੁੱਕੇ ਹਨ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਨੂੰ ‘ਗਿੱਦੜ ਧਮਕੀਆਂ’ ਦੇ - ਦੇ ਕੇ ਆਪਣਾ ਅਕਸ ਗੁਆ ਚੁੱਕੇ ਹਨ। ਚੀਮਾ ਨੇ ਕਿਹਾ ਕਿ ਬਾਕੀ ਕਾਂਗਰਸੀਆਂ ਵਾਂਗ ਨਵਜੋਤ ਸਿੰਘ ਸਿੱਧੂ ਵੀ ਕੁਰਸੀ ਦੇ ਪੁਜਾਰੀ ਹਨ, ਪਰ ਕਥਨੀ - ਕਰਨੀ ਦੇ ਪੱਕੇ ਨਹੀਂ ਹਨ।

ਇਹ ਵੀ ਪੜ੍ਹੋ: Omicron Threat : 6 ਹਵਾਈ ਅੱਡਿਆਂ 'ਤੇ 'ਰਿਸਕ' ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰੀ-ਬੁਕਿੰਗ RT-PCR ਲਾਜ਼ਮੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Advertisement
ABP Premium

ਵੀਡੀਓਜ਼

SGPC | ਕਤਰ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ, ਪੁਲਿਸ ਨੇ ਪਾਵਨ ਅਸਥਾਨ 'ਤੇ ਪਹੁੰਚਾਇਆAmritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨPunjab Saloon & Beauty Parlour| ਪੰਜਾਬ 'ਚ ਧੜਾਧੜ ਚੱਲ ਰਹੇ ਪਾਰਲਰਾਂ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾAmritsar Big Incident | ਅੰਮ੍ਰਿਤਸਰ 'ਚ ਦਿਨ ਦਿਹਾੜੇ ਕੋਠੀ ਨੰਬਰ 49 'ਚ ਮਹਿਲਾ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ
Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ
Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ
Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ
Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ
Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ
Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ
Embed widget