Punjab News: ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ AIIMS ਦਾ ਮੁੱਦਾ, ਪੋਸਟਾਂ ਵਧਾਉਣ ਦੀ ਕੀਤੀ ਮੰਗ
ਪੰਜਾਬੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ AIIMS ਬਠਿੰਡਾ ਵਿਖੇ ਐਮਰਜੈਂਸੀ ਸੇਵਾਵਾਂ ‘ਚ ਬੈੱਡਾਂ ਦੀ ਗਿਣਤੀ ਵਧਾ ਕੇ 300 ਕੀਤੀ ਜਾਵੇ ਅਤੇ ਨਾਲ ਦੀ ਨਾਲ ਤੁਰੰਤ ਪ੍ਰਭਾਵ ਨਾਲ ਡਾਕਟਰਾਂ ਦੀਆਂ ਅਸਾਮੀਆਂ ਵੀ ਪੂਰੀਆਂ ਕੀਤੀਆਂ ਜਾਣ
Punjab News: ਮਾਲਵਾ ਵਾਸੀਆਂ ਖਾਸ ਕਰਕੇ ਬਠਿੰਡਾ ਬਰਨਾਲਾ, ਫਾਜ਼ਿਲਕਾ, ਮਾਨਸਾ ਤੇ ਨੇੜਲੇ ਇਲਾਕਿਆਂ ਲਈ ਬਠਿੰਡਾ ਵਿੱਚ ਖੁੱਲ੍ਹਿਆ ਏਮਸ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ ਪਰ ਇਸ ਵਿੱਚ ਬੈੱਡਾਂ ਦੀ ਕਮੀ ਕਾਰਨ ਕਈ ਵਾਰ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਚੁੱਕਿਆ।
ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ AIIMS ਬਠਿੰਡਾ ਵਿਖੇ ਐਮਰਜੈਂਸੀ ਸੇਵਾਵਾਂ ‘ਚ ਬੈੱਡਾਂ ਦੀ ਗਿਣਤੀ ਵਧਾ ਕੇ 300 ਕੀਤੀ ਜਾਵੇ ਅਤੇ ਨਾਲ ਦੀ ਨਾਲ ਤੁਰੰਤ ਪ੍ਰਭਾਵ ਨਾਲ ਡਾਕਟਰਾਂ ਦੀਆਂ ਅਸਾਮੀਆਂ ਵੀ ਪੂਰੀਆਂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਨਾ ਆਉਣ।
ਹਰਸਿਮਰਤ ਬਾਦਲ ਦੇ ਸੰਸਦ ਵਿੱਚ ਪੋਸਟਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਬਾਬਤ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਏਮਸ ਦੀਆਂ ਰਹਿੰਦੀਆਂ ਪੋਸਟਾਂ ਨੂੰ ਵੀ ਭਰਿਆ ਜਾਵੇਗਾ। ਬਾਦਲ ਨੇ ਕਿਹਾ ਕਿ ਇਹ 750 ਬੈੱਡ ਦਾ ਹਸਪਤਾਲ ਹੈ ਜਿੱਥੇ ਹਰ ਰੋਜ਼ 2 ਹਜ਼ਾਰ ਤੋਂ ਵੱਧ ਓਪੀਡੀ ਹੁੰਦੇ ਹਨ ਤੇ 40 ਤੋਂ ਜ਼ਿਆਦਾ ਕੇਸ ਐਮਰਜੈਂਸੀ ਦੇ ਹੁੰਦੇ ਹਨ ਪਰ ਉੱਥੇ ਐਮਰਜੈਂਸੀ ਵਿੱਚ ਸਿਰਫ਼ 28 ਬੈੱਡ ਹਨ ਜਿਨ੍ਹਾਂ ਦੀ ਗਿਣਤੀ ਵਧਾਈ ਜਾਵੇ। ਬਾਦਲ ਨੇ ਕਿਹਾ ਕਿ ਉੱਥੇ 300 ਬੈੱਡ ਦਾ ਟਰੋਮਾ ਸੈਂਟਰ ਹੋਣਾ ਚਾਹੀਦਾ ਹੈ।
ਬਾਦਲ ਨੇ ਹਸਪਤਾਲ ਵਿੱਚ ਪੋਸਟਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਥੇ ਪੋਸਟਾਂ ਦੀ ਬਹੁਤ ਕਮੀ ਹੈ। ਫੈਕਲਟੀ ਦੇ ਵਿੱਚ 765 ਪੋਸਟਾਂ ਹਨ ਪਰ ਉੱਥੇ 166 ਖ਼ਾਲੀ ਹਨ ਜਦੋਂ ਕਿ ਨੌਨ ਫੈਕਲਟੀ ਵਿੱਚ 50 ਫ਼ੀਸਦੀ ਦੀ ਕਮੀ ਹੈ। ਬਾਦਲ ਨੇ ਮੰਤਰੀ ਤੋਂ ਇਨ੍ਹਾਂ ਪੋਸਟਾਂ ਨੂੰ ਛੇਤੀ ਤੋਂ ਛੇਤੀ ਭਰਨ ਦੀ ਮੰਗ ਕੀਤੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।