ਪੜਚੋਲ ਕਰੋ

Harvinder Rinda Death : ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ 'ਚ ਮੌਤ ,ਬੰਬੀਹਾ ਗੈਂਗ ਦਾ ਦਾਅਵਾ- ਅਸੀਂ ਮਾਰਿਆ , ਮੂਸੇਵਾਲਾ ਦੇ ਕਤਲ ਦਾ ਲਿਆ ਬਦਲਾ

Harvinder Rinda Death : ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ (Harvinder Rinda) ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ ਹੋ ਗਈ ਹੈ। ਹਾਲਾਂਕਿ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।

Harvinder Rinda Death : ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ (Harvinder Rinda) ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ ਹੋ ਗਈ ਹੈ। ਹਾਲਾਂਕਿ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਜਦੋਂ ਕਿ ਕੁਝ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
 
ਦੂਜੇ ਪਾਸੇ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਰਵਿੰਦਰ ਸਿੰਘ ਰਿੰਦਾ ਨੂੰ ਪਾਕਿਸਤਾਨ 'ਚ ਮਾਰਿਆ ਹੈ। ਰਿੰਦਾ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਮੋਹਾਲੀ ਆਰਪੀਜੀ ਹਮਲੇ ਵਿੱਚ ਵੀ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਨ੍ਹਾਂ ਦਾ ਲਾਹੌਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਹਸਪਤਾਲ 'ਚ ਰਿੰਦਾ ਨੂੰ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
 
ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨੇ ਹੀ ਰਿੰਦਾ ਨੂੰ ਪਾਕਿਸਤਾਨ ਵਿੱਚ ਸੈੱਟ ਕਰਵਾਇਆ ਸੀ। ਇਸ ਤੋਂ ਬਾਅਦ ਉਹ ਵਿਰੋਧੀ ਗਰੋਹ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰਾਂ ਲਾਰੈਂਸ ਅਤੇ ਗੋਲਡੀ ਬਰਾੜ ਦਾ ਵੀ ਸਾਥ ਦਿੱਤਾ ਸੀ।  ਰਿੰਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਵੀ ਜੁੜਿਆ ਹੋਇਆ ਸੀ। ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਦਹਿਸ਼ਤ ਫੈਲਾਉਣ ਪਿੱਛੇ ਰਿੰਦਾ ਦਾ ਹੱਥ ਸੀ।
 
ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ

ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸ਼ਿਫਟ ਹੋ ਗਿਆ ਸੀ। ਹਰਵਿੰਦਰ ਸਿੰਘ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਸੀ। ਹਰਵਿੰਦਰ ਸਿੰਘ ਰਿੰਦਾ ਦੀ ਜਾਂਚ ਵਿਚ ਪਤਾ ਲੱਗਾ ਕਿ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਰਾਹੀਂ ਪਾਕਿਸਤਾਨ ਪਹੁੰਚਿਆ ਸੀ। ਉਸ ਨੂੰ ਸਤੰਬਰ 2011 ਵਿੱਚ ਤਰਨਤਾਰਨ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ।

ਉਸ 'ਤੇ 2014 ਵਿਚ ਪਟਿਆਲਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਸੀ। ਇਸ ਤੋਂ ਇਲਾਵਾ ਰਿੰਦਾ ਨੇ ਅਪ੍ਰੈਲ 2016 'ਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ 'ਤੇ ਵੀ ਗੋਲੀਆਂ ਚਲਾਈਆਂ ਸਨ। ਇਸ ਦੇ ਨਾਲ ਹੀ ਪੁਲਿਸ ਨੇ ISIS ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਤਿੰਨੋਂ ਅੱਤਵਾਦੀ ਜਿਨ੍ਹਾਂ 'ਚੋਂ ਇਕ ਨਛੱਤਰ ਸਿੰਘ ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ 'ਚ ਸੀ।

ਮੋਹਾਲੀ RPG ਹਮਲੇ ਵਿੱਚ ਵਾਂਟੇਡ 

ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਮੋਹਾਲੀ ਆਰਪੀਜੀ  (RPG) ਹਮਲੇ ਵਿੱਚ  ਵਾਂਟੇਡ ਸੀ। ਇਸ ਮਾਮਲੇ ਵਿੱਚ ਮੁਲਜ਼ਮ ਕੰਵਰ ਬਾਠ, ਬਲਜੀਤ ਕੌਰ, ਬਲਜਿੰਦਰ ਸਿੰਘ ਰੈਂਬੋ, ਅਨੰਤਦੀਪ ਸੋਨੂੰ, ਜਗਦੀਪ ਕੰਗ, ਨਿਸ਼ਾਨ ਸਿੰਘ ਅਤੇ ਰਾਕੇਟ ਚਲਾਉਣ ਵਾਲੇ ਦੋਵੇਂ ਮੁਲਜ਼ਮ ਅਜੇ ਫੜੇ ਨਹੀਂ ਗਏ। ਪਾਕਿਸਤਾਨ ਤੋਂ ਰਿੰਦਾ ਅਤੇ ਕੈਨੇਡਾ ਤੋਂ ਲਖਵਿੰਦਰ ਨੇ ਇਹ ਸਾਜ਼ਿਸ਼ ਰਚੀ ਸੀ।

ਪੁਲੀਸ ਅਨੁਸਾਰ ਉਸ ਨੇ ਲੁਧਿਆਣਾ ਦੀ ਅਦਾਲਤ ਵਿੱਚ ਇਹ ਧਮਾਕਾ ਕਰਵਾਇਆ ਸੀ। ਰਿੰਦਾ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਲਗਾਤਾਰ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਭੇਜ ਰਿਹਾ ਸੀ। ਉਹ ਪੰਜਾਬ, ਹਰਿਆਣਾ, ਮਹਾਰਾਸ਼ਟਰ, ਚੰਡੀਗੜ੍ਹ ਵਿੱਚ ਕਤਲ, ਫਿਰੌਤੀ, ਲੁੱਟ-ਖੋਹ ਅਤੇ ਕਾਤਲਾਨਾ ਹਮਲੇ ਦੇ 25 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।

ਰਿੰਦਾ ਖ਼ਿਲਾਫ਼ ਕਈ ਕੇਸ ਦਰਜ

ਪੰਜਾਬ 'ਚ ਸਰਗਰਮ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨੇ ISI ਦੇ ਇਸ਼ਾਰੇ 'ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਖੁਫੀਆ ਹੈੱਡਕੁਆਰਟਰ 'ਤੇ ਹਮਲੇ ਤੋਂ ਇਲਾਵਾ ਤੇਲੰਗਾਨਾ ਅਤੇ ਹਰਿਆਣਾ ਨੂੰ ਆਰਡੀਐਕਸ ਸਪਲਾਈ ਭੇਜਣਾ ਵੀ ਸ਼ਾਮਲ ਹੈ। ਰਿੰਦਾ ਖ਼ਿਲਾਫ਼ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਕਤਲ ਅਤੇ ਜਬਰੀ ਵਸੂਲੀ ਦੇ ਦਰਜਨਾਂ ਕੇਸ ਦਰਜ ਹਨ। ਆਈ.ਐਸ.ਆਈ ਨੇ ਰਿੰਦਾ ਦੀ ਜਾਨ ਬਚਾਉਣ ਲਈ ਸੱਟਾ ਖੇਡ ਕੇ ਪਾਕਿਸਤਾਨ ਸ਼ਿਫਟ ਕਰ ਦਿੱਤਾ ਅਤੇ ਹੁਣ ਉਸਦੀ ਕੋਸ਼ਿਸ਼ ਹੈ ਕਿ ਅਮਰੀਕਾ, ਕੈਨੇਡਾ, ਜਰਮਨੀ ਵਿਚ ਬੈਠੇ ਸਾਰੇ ਗਰੋਹ ਅਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਇਕ ਕੜੀ ਵਿਚ ਜੋੜ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣਾ ਹੈ ਤਾਂ ਜੋ ਪੰਜਾਬ ਵਿਚ ਅੱਤਵਾਦ ਦਾ ਮਾਹੌਲ ਬਣਾ ਕੇ ਦੇਸ਼ 'ਚ ਦਹਿਸ਼ਤ ਫੈਲਾਈ ਜਾ ਸਕੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget