ਸਖਤੀ ਮਗਰੋਂ ਹਰਿਆਣਾ ਦੇ ਕਿਸਾਨਾਂ ਨੇ ਝੋਨਾ ਵੇਚਣ ਲਈ ਪੰਜਾਬ ਵੱਲ ਪਾਏ ਚਾਲੇ
ਹਰਿਆਣਾ ਦੇ ਨਾਲ ਲੱਗਦੇ ਮੂਨਕ ਤੇ ਖਨੌਰੀ ਦੀਆਂ ਮੰਡੀਆਂ 'ਚ ਤੇਜ਼ੀ ਨਾਲ ਝੋਨਾ ਪਹੁੰਚ ਰਿਹਾ ਹੈ। ਬੇਸ਼ੱਕ ਪੰਜਾਬ ਤੇ ਹਰਿਆਣਾ 'ਚ ਫਸਲ ਦਾ ਰੇਟ ਇਕੋ ਜਿਹਾ ਹੈ ਪਰ ਕਿਸਾਨਾਂ ਦਾ ਮੰਨਣਾ ਹੈ ਕਿ ਉਹ ਪੰਜਾਬ ਦੀਆਂ ਮੰਡੀਆਂ 'ਚ ਪਰੇਸ਼ਾਨੀ ਤੋਂ ਬਚ ਰਹੇ ਹਨ।
ਚੰਡੀਗੜ੍ਹ: ਨਵੇਂ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਜਿੱਥੇ ਇਕ ਪਾਸੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਖਿਲਾਫ ਸੰਘਰਸ਼ ਵਿੱਢੀ ਬੈਠੇ ਹਨ। ਅਜਿਹੇ 'ਚ ਝੋਨੇ ਦੀ ਫਸਲ ਦੀ ਵਿਕਰੀ ਲਈ ਹਰਿਆਣਾ 'ਚ ਸਖਤ ਕਾਨੂੰਨਾਂ ਦੇ ਚੱਲਦਿਆਂ ਕਿਸਾਨਾਂ ਦੀ ਖੱਜਲ ਖੁਆਰੀ ਵੀ ਵਧ ਗਈ ਹੈ। ਮਜ਼ਬੂਰੀ 'ਚ ਕਿਸਾਨਾਂ ਨੂੰ ਆਪਣੀ ਫਸਲ ਪੰਜਾਬ 'ਚ ਵੇਚਣਾ ਪੈ ਰਹੀ ਹੈ।
ਇਸ ਲਈਓਧਰ ਹਲਾਤ ਦੇਖਦਿਆਂ ਹਰਿਆਣਾ ਦੇ ਕਈ ਆੜਤੀਆਂ ਨੇ ਵੀ ਪੰਜਾਬ ਦੇ ਲਾਇਸੈਂਸ ਬਣਵਾ ਲਏ ਹਨ।
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨ ਹਰਿਆਣਾ ਜਾਕੇ ਆਪਣੀ ਫਸਲ ਵੇਚਣ ਨੂੰ ਤਰਜੀਹ ਦਿੰਦੇ ਸਨ ਪਰ ਇਸ ਵਾਰ ਰੁਝਾਨ ਉਲਟ ਹੋ ਗਿਆ ਹੈ। ਦਰਅਸਲ ਹਰਿਆਣਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਿਸਟਮ ਆਲਾਈਨ ਕਰ ਦਿੱਤਾ ਹੈ। ਇਸ ਤਹਿਤ ਪੋਰਟਲ 'ਤੇ ਜਿਸ ਕਿਸਾਨ ਦੀ ਜਿੰਨੀ ਜ਼ਮੀਨ ਤੇ ਔਸਤ ਫਸਲ ਇਸ ਪੋਰਟਲ 'ਤੇ ਫੀਡ ਕੀਤੀ ਗਈ ਹੈ, ਉਹ ਕਿਸਾਨ ਓਨੀ ਫਸਲ ਹੀ ਮੰਡੀ 'ਚ ਵੇਚ ਸਕੇਗਾ।
ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਵੱਲੋਂ ਝਟਕਾ, ਅਪੀਲ ਖਾਰਜ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ