Punjab Farmer Protest LIVE: ਕਿਸਾਨ ਬੁਰਾੜੀ ਜਾਣਗੇ ਜਾਂ ਸਿੰਘੂ ਬਾਡਰ ਤੇ ਹੀ ਕਰਨਗੇ ਅੰਦੋਲਨ, ਕਿਸਾਨਾਂ ਦੀ ਮੀਟਿੰਗ ਜਾਰੀ
Farmer Protest LIVE: ਟਿੱਕਰੀ ਬਾਡਰ ਤੇ ਪੁਲਿਸ ਦੀ ਸਖ਼ਤੀ, ਕਿਸਾਨਾਂ ਨੂੰ ਖਦੇੜਣ ਦੀ ਕੋਸ਼ਿਸ਼
Background
ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਖੱਟਰ ਸਰਕਾਰ ਨੇ ਰਾਤੋ ਰਾਤ ਵੱਡੀਆਂ ਤਿਆਰੀਆਂ ਕੀਤੀਆਂ ਹਨ। ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਹਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ। ਹਰਿਆਣਾ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਪੰਜਾਬ 'ਚੋਂ ਕਿਸਾਨ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਦਿੱਲੀ ਨਾ ਪਹੁੰਚ ਸਕਣ।
ਓਧਰ ਪੰਜਾਬ ਦੇ ਕਿਸਾਨ ਬਰਸਾਤ ਦੇ ਮੌਸਮ 'ਚ ਵੀ ਧਰਨੇ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਿੱਟੀ ਦੇ ਢੇਰ ਚੁੱਕਣੇ ਸਾਡਾ ਕੁਝ ਪਲਾਂ ਦਾ ਕੰਮ ਹੈ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਹਰ ਗੱਲ ਰੱਖਣੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੰਢਿਆਲੀਆਂ ਤਾਰਾਂ ਸਾਨੂੰ ਰੋਕਣ ਲਈ ਲਾਈਆਂ ਗਈਆਂ ਹਨ ਉਸੇ ਤਰ੍ਹਾਂ ਤਾਂ ਭਾਰਤ-ਪਾਕਿਸਤਾਨ ਸਰਹੱਦ 'ਤੇ ਲਾਈਆਂ ਜਾਂਦੀਆਂ ਹਨ।
ਕਿਸਾਨਾਂ ਨੇ ਸਵਾਲ ਕੀਤਾ ਕਿ ਕੀ ਅਸੀਂ ਭਾਰਤ ਦੇ ਵਾਸੀ ਨਹੀਂ? ਕਿਸਾਨ ਵੱਡੇ ਪੱਧਰ 'ਤੇ ਤਿਆਰੀਆਂ ਕਰਕੇ ਦਿੱਲੀ ਵੱਲ ਕੂਚ ਕਰ ਰਹੇ ਹਨ ਪਰ ਰਾਹ 'ਚ ਥਾਂ-ਥਾਂ 'ਤੇ ਔਕੜਾ ਸਾਹਮਣੇ ਆ ਰਹੀਆਂ ਹਨ। ਇਸ 'ਚ ਫਿਲਹਾਲ ਸਭ ਤੋਂ ਵੱਡੀ ਮੁਸ਼ਕਲ ਹਰਿਆਣਾ ਬਾਰਡਰ ਪਾਰ ਕਰਨ ਦੀ ਹੈ।
ਸੰਗੀਤਾ ਫੋਗਾਟ ਤੇ ਪਹਿਲਵਾਨ ਬਜਰੰਗ ਪੂਨੀਆ ਦਾ ਹੋਇਆ ਵਿਆਹ, ਅੱਠ ਫੇਰੇ ਲੈਕੇ ਕੀਤੀ ਮਿਸਾਲ ਕਾਇਮ
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















