ਪੜਚੋਲ ਕਰੋ
ਹਰਿਆਣਾ ਦੀਆਂ 30 ਖਾਪਾਂ ਦੀ 'ਕਿਸਾਨਾਂ' ਨੂੰ ਹਮਾਇਤ? ਹੁਣ ਕਸੂਤੇ ਘਿਰੇ ਮੁੱਖ ਮੰਤਰੀ ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਸੰਘਰਸ਼ ਬਾਰੇ ਆਪਣੇ ਹੀ ਬਿਆਨ ਕਰਕੇ ਕਸੂਤੇ ਘਿਰ ਗਏ ਹਨ। ਉਹ ਪਿਛਲੇ ਦਿਨਾਂ ਤੋਂ ਇਲਾਜ਼ਾਮ ਲਾਉਂਦੇ ਆ ਰਹੇ ਹਨ ਕਿ ਸੰਘਰਸ਼ ਪਿੱਛੇ ਖਾਲਿਸਤਾਨੀ ਤੱਤਾਂ ਤੇ ਪੰਜਾਬ ਸਰਕਾਰ ਦਾ ਹੱਥ ਹੈ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਸੰਘਰਸ਼ ਬਾਰੇ ਆਪਣੇ ਹੀ ਬਿਆਨ ਕਰਕੇ ਕਸੂਤੇ ਘਿਰ ਗਏ ਹਨ। ਉਹ ਪਿਛਲੇ ਦਿਨਾਂ ਤੋਂ ਇਲਾਜ਼ਾਮ ਲਾਉਂਦੇ ਆ ਰਹੇ ਹਨ ਕਿ ਸੰਘਰਸ਼ ਪਿੱਛੇ ਖਾਲਿਸਤਾਨੀ ਤੱਤਾਂ ਤੇ ਪੰਜਾਬ ਸਰਕਾਰ ਦਾ ਹੱਥ ਹੈ। ਹੁਣ ਹਰਿਆਣਾ ਦੀਆਂ 30 ਖਾਪਾਂ ਨੇ ਵੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਸਵਾਲ ਉੱਠ ਰਹੇ ਹਨ ਕਿ ਕੀ ਹੁਣ ਖਾਪਾਂ ਨੇ ਖਾਲਿਸਤਾਨ ਪੱਖੀਆਂ ਦੀ ਹਮਾਇਤ ਕੀਤੀ ਹੈ। ਇਸ ਨੂੰ ਲੈ ਕੇ ਬੀਜੇਪੀ ਲੀਡਰ ਕਸੂਤੇ ਘਿਰ ਗਏ ਹਨ। ਤਾਜ਼ਾ ਹਾਲਾਤ ਮਗਰੋਂ ਅਮਿਤ ਸ਼ਾਹ ਨੇ ਬੈਕਫੁੱਟ ਉੱਪਰ ਆਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਕਿਸਾਨ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ। ਹਰਿਆਣਾ ਦੀਆਂ 30 ਖਾਪਾਂ ਦਾ ਪਿੰਡਾਂ ਵਿੱਚ ਵੱਡਾ ਆਧਾਰ ਹੈ। ਇਨ੍ਹਾਂ ਦਾ ਅਸਰ ਹਰਿਆਣਾ ਹੀ ਨਹੀਂ ਸਗੋਂ ਯੂਪੀ ਤੇ ਰਾਜਸਥਾਨ ਤੱਕ ਹੈ। ਇਸ ਲਈ ਕਿਸਾਨ ਸੰਘਰਸ਼ ਹੁਣ ਵੱਡਾ ਰੂਪ ਲੈਣ ਜਾ ਰਿਹਾ ਹੈ। ਇਸ ਮਗਰੋਂ ਬੀਜੇਪੀ ਨੂੰ ਕੁਝ ਨਹੀਂ ਸੁੱਝ ਰਿਹਾ ਕਿ ਹੁਣ ਉਹ ਕੀ ਕਰਨ। ਦੱਸ ਦਈਏ ਕਿ ਹਰਿਆਣਾ ਦੇ ਜੀਂਦ ਦੀਆਂ ਖਾਪਾਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆ ਗਈਆਂ ਹਨ। ਸੋਮਵਾਰ ਨੂੰ ਜੀਂਦ 'ਚ ਚਹਿਲ ਖਾਪ ਨੇ ਮੀਟਿੰਗ ਕਰਕੇ ਕਿਹਾ, ਪੂਰੇ ਸਾਜੋ ਸਾਮਾਨ ਨਾਲ ਦਿੱਲੀ ਕੂਚ ਕਰਨਗੇ। ਮੀਟਿੰਗ ਵਿੱਚ ਕਿਹਾ ਗਿਆ ਕਿ, ਜਦ ਤੱਕ ਦਿੱਲੀ 'ਚ ਕਿਸਾਨ ਅੰਦੋਲਨ ਰਹੇਗਾ ਉਦੋਂ ਤੱਕ ਉਹ ਵੀ ਦਿੱਲੀ ਵਿੱਚ ਕਿਸਾਨਾਂ ਨਾਲ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਨਜ਼ਦੀਕ ਹਨ ਕਿਸਾਨਾਂ ਨੂੰ ਜੋ ਵੀ ਮਦਦ ਦੀ ਲੋੜ ਹੋਏਗੀ ਉਸ ਵਿੱਚ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਦੱਸ ਦੇਈਏ ਕਿ ਕੱਲ੍ਹ ਰੋਹਤਕ ਵਿੱਚ ਵੀ 30 ਖਾਪਾਂ ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀ। ਇੱਕ ਦੋ ਦਿਨਾਂ ਵਿੱਚ ਹਰਿਆਣਾ ਦੀਆਂ ਸਾਰੀਆਂ ਖਾਪਾਂ ਮੈਦਾਨ ਵਿੱਚ ਉਤਰਨਗੀਆਂ। ਇਨ੍ਹਾਂ ਖਾਪਾਂ ਦਾ ਟੀਚਾ ਦੋ ਦਿਨਾਂ ਦੇ ਅੰਦਰ ਅੰਦਰ ਦੋ ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਲੈ ਜਾਣ ਦਾ ਹੈ। ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਵੀ ਕਈ ਖਾਪਾਂ ਕਿਸਾਨਾਂ ਦੇ ਹੱਕ 'ਚ ਡਟੀਆਂ ਸੀ। ਦੱਸ ਦੇਈਏ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਹੁਣ ਕਿਸਾਨਾਂ ਨੂੰ ਵੱਖ ਵੱਖ ਵਰਗ ਦਾ ਸਮਰਥਨ ਵੀ ਮਿਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















