ਮੋਮੋਜ਼ ਫੈਕਟਰੀ 'ਚ ਜਾਨਵਰ ਦਾ ਸਿਰ ਮਿਲਣ 'ਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਲਿਆ ਆਹ ਐਕਸ਼ਨ
Mohali News: ਮੋਹਾਲੀ ਦੇ ਪਿੰਡ ਮਟੌਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ, ਜਿਸ ਵਿਚ ਗੰਦਗੀ ਵਿਚਾਲੇ ਬਣਾਏ ਜਾ ਰਹੇ ਮੋਮੋਜ਼ 'ਚ ਚਿਕਨ ਦੇ ਨਾਂ 'ਤੇ ਕੁੱਤੇ ਅਤੇ ਬਿੱਲੀ ਦਾ ਮਾਸ ਪਾਇਆ ਜਾ ਰਿਹਾ ਸੀ। ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਉਸ ਘਰ ਨੂੰ ਸੀਲ ਕਰ ਦਿੱਤਾ ਜਿਸ ਵਿਚ ਫੈਕਟਰੀ ਚੱਲ ਰਹੀ ਸੀ।

Mohali News: ਮੋਹਾਲੀ ਦੇ ਪਿੰਡ ਮਟੌਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ, ਜਿਸ ਵਿਚ ਗੰਦਗੀ ਵਿਚਾਲੇ ਬਣਾਏ ਜਾ ਰਹੇ ਮੋਮੋਜ਼ 'ਚ ਚਿਕਨ ਦੇ ਨਾਂ 'ਤੇ ਕੁੱਤੇ ਅਤੇ ਬਿੱਲੀ ਦਾ ਮਾਸ ਪਾਇਆ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਅੱਗ ਵਾਂਗ ਵਾਇਰਲ ਹੋਈ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਸ ਦੇ ਰੌਂਗਟੇ ਖੜ੍ਹੇ ਹੋ ਗਏ।
ਸਿਹਤ ਵਿਭਾਗ ਨੇ ਮੋਮੇੇਜ਼ ਫੈਕਟਰੀ ਦੇ ਮਾਮਲੇ 'ਚ ਕੀਤੀ ਵੱਡੀ ਕਾਰਵਾਈ
ਹੁਣ ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਉਸ ਘਰ ਨੂੰ ਸੀਲ ਕਰ ਦਿੱਤਾ ਜਿਸ ਵਿਚ ਫੈਕਟਰੀ ਚੱਲ ਰਹੀ ਸੀ। ਇਸ ਤੋਂ ਇਲਾਵਾ ਮਟੌਰ ਥਾਣੇ ਵਿਚ ਸ਼ਿਕਾਇਤ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਫੈਕਟਰੀ ਮਾਲਕ ਅਤੇ ਮਕਾਨ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਫੈਕਟਰੀ ਸੰਚਾਲਕ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।
ਵਾਇਰਲ ਵੀਡੀਓ ਵਿੱਚ ਸਾਹਮਣੇ ਆਇਆ ਸਾਰੀ ਫੈਕਟਰੀ ਦਾ ਸੱਚ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਪਿੰਡ ਮਟੌਰ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਮੋਮੋਜ਼ ਬਨਾਉਣ ਵਾਲੀ ਫੈਕਟਰੀ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਵੀਡੀਓ ਵਿਚ ਦੇਖਿਆ ਗਿਆ ਕਿ ਕੂੜੇ ਦੇ ਢੇਰ ਵਿਚ ਮੋਮੋਜ਼ ਬਣਾਏ ਜਾ ਰਹੇ ਸਨ ਅਤੇ ਉੱਥੇ ਫਰਿੱਜ ਵਿਚ ਇਕ ਕੁੱਤੇ ਜਾਂ ਬਿੱਲੀ ਦਾ ਸਿਰ ਵੀ ਮਿਲਿਆ। ਪਹਿਲਾਂ ਪ੍ਰਸ਼ਾਸਨ ਨੇ ਸਿਰਫ਼ ਰਸਮੀ ਤੌਰ 'ਤੇ ਸਫ਼ਾਈ ਦੀ ਘਾਟ ਕਾਰਨ ਨੇਪਾਲੀ ਵਰਕਰ ਦਾ ਚਲਾਨ ਕੀਤਾ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਹੁਣ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















