ਪੜਚੋਲ ਕਰੋ
Advertisement
ਮੀਂਹ ਦਾ ਕਹਿਰ, ਮਕਾਨ ਦੀ ਛੱਤ ਡਿੱਗਣ ਨਾਲ 4 ਲੋਕਾਂ ਦੀ ਮੌਤ, 6 ਜ਼ਖਮੀ , ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੰਗਲਵਾਰ ਦੁਪਹਿਰ ਨੂੰ ਇਹ ਹਾਦਸਾ ਸ਼ਹਿਰ ਦੇ ਮੁਥੀਗੰਜ ਥਾਣਾ ਖੇਤਰ ਦੀ ਹਟੀਆ ਪੁਲਿਸ ਚੌਕੀ ਨੇੜੇ ਵਾਪਰਿਆ ਹੈ। ਇੱਥੇ ਸਥਿਤ ਇੱਕ ਘਰ ਦੀ ਛੱਤ ਅਚਾਨਕ ਢਹਿ ਗਈ।
ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੰਗਲਵਾਰ ਦੁਪਹਿਰ ਨੂੰ ਇਹ ਹਾਦਸਾ ਸ਼ਹਿਰ ਦੇ ਮੁਥੀਗੰਜ ਥਾਣਾ ਖੇਤਰ ਦੀ ਹਟੀਆ ਪੁਲਿਸ ਚੌਕੀ ਨੇੜੇ ਵਾਪਰਿਆ ਹੈ। ਇੱਥੇ ਸਥਿਤ ਇੱਕ ਘਰ ਦੀ ਛੱਤ ਅਚਾਨਕ ਢਹਿ ਗਈ। ਮਲਬੇ ਹੇਠ ਦੱਬੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਸਥਾਨਕ ਲੋਕ ਮਲਬੇ ਨੂੰ ਹਟਾਉਣ ਵਿੱਚ ਲੱਗੇ ਹੋਏ ਹਨ। ਮਲਬੇ ਹੇਠ ਅਜੇ ਵੀ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਸੀਐਮ ਯੋਗੀ ਨੇ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ 4 ਲੱਖ ਮੁਆਵਜ਼ੇ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ।
ਮੁਠੀਗੰਜ ਇਲਾਕੇ 'ਚ ਜਦੋਂ ਮਕਾਨ ਦੀ ਛੱਤ ਡਿੱਗੀ ਤਾਂ ਉਸ ਸਮੇਂ ਮੀਂਹ ਪੈ ਰਿਹਾ ਸੀ। ਬਰਸਾਤ ਤੋਂ ਬਚਣ ਲਈ ਬਿਜਲੀ ਵਿਭਾਗ ਦੇ ਕੁਝ ਮੁਲਾਜ਼ਮ ਵੀ ਇਸੇ ਮਕਾਨ ਦੀ ਛੱਤ ਹੇਠ ਖੜ੍ਹੇ ਸਨ। ਇਸ ਦੌਰਾਨ ਜ਼ੋਰਦਾਰ ਆਵਾਜ਼ ਨਾਲ ਘਰ ਦੀ ਛੱਤ ਡਿੱਗ ਗਈ। ਘਰ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਮਲਬੇ ਦੀ ਲਪੇਟ ਵਿੱਚ ਆਉਣ ਨਾਲ ਹੇਠਾਂ ਖੜ੍ਹੇ ਬਿਜਲੀ ਵਿਭਾਗ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉੱਥੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਦੇ ਨਾਲ ਹੀ ਸੂਚਨਾ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਸਥਾਨਕ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਚਾਰ ਲੋਕਾਂ ਦੀ ਮੌਤ ਅਤੇ ਅੱਧੀ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਸ਼ਹਿਰ ਦੇ ਜੀਵਨ ਜਯੋਤੀ ਹਸਪਤਾਲ ਅਤੇ ਐਸਆਰਐਨ ਹਸਪਤਾਲ ਲਿਜਾਇਆ ਗਿਆ। ਕੁਝ ਸਮੇਂ ਬਾਅਦ ਡੀਐਮ ਅਤੇ ਐਸਐਸਪੀ ਵੀ ਆ ਗਏ। ਇਸ ਦੇ ਨਾਲ ਹੀ ਸੀਐਮ ਯੋਗੀ ਨੇ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ 4 ਲੱਖ ਮੁਆਵਜ਼ੇ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ।
ਬਿਜਲੀ ਡਿੱਗਣ ਕਾਰਨ ਢਹਿ ਗਿਆ ਮਕਾਨ
ਕੁਝ ਦਿਨ ਪਹਿਲਾਂ ਮੁਜ਼ੱਫਰਨਗਰ ਜ਼ਿਲੇ ਦੇ ਜਨਸਠ ਤਹਿਸੀਲ ਖੇਤਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਡਿੱਗੇ ਮਕਾਨ ਦੇ ਮਲਬੇ ਹੇਠਾਂ ਦੱਬ ਕੇ ਮਾਂ-ਪੁੱਤ ਦੀ ਮੌਤ ਹੋ ਗਈ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਜਨਸਠ ਤਹਿਸੀਲ ਖੇਤਰ ਦੇ ਤੁਲਹੇੜੀ ਪਿੰਡ 'ਚ ਭਾਰੀ ਮੀਂਹ ਕਾਰਨ ਇਕ ਘਰ 'ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਉਹ ਢਹਿ ਗਿਆ ਅਤੇ ਮਲਬੇ 'ਚ ਦੱਬ ਕੇ ਅੰਗੂਰੀ ਦੇਵੀ (55) ਅਤੇ ਉਸ ਦੇ ਬੇਟੇ ਮੁੰਨਾ (30) ਦੀ ਮੌਤ ਹੋ ਗਈ ਸੀ। ਮਾਲ ਵਿਭਾਗ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਸੀ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement