(Source: ECI/ABP News)
ਸ੍ਰੀ ਹੇਮਕੁੰਟ ਸਾਹਿਬ ਅਤੇ ਉੱਚੀਆਂ ਚੋਟੀਆਂ 'ਤੇ ਪਈ ਬਰਫ਼ ਦੀ ਚਿੱਟੀ ਚਾਦਰ
ਮੌਸਮ ਵਿੱਚ ਤਬਦੀਲੀ ਅਤੇ ਮੀਂਹ ਕਾਰਨ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਚੀ ਥਾਵਾਂ 'ਤੇ ਮੌਸਮ ਖਰਾਬ ਹੋਣ ਤੋਂ ਬਾਅਦ ਲਗਾਤਾਰ ਬਰਫਬਾਰੀ ਹੋ ਰਹੀ ਹੈ।

ਚੰਡੀਗੜ੍ਹ: ਮੌਸਮ ਵਿੱਚ ਤਬਦੀਲੀ ਅਤੇ ਮੀਂਹ ਕਾਰਨ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਚੀ ਥਾਵਾਂ 'ਤੇ ਮੌਸਮ ਖਰਾਬ ਹੋਣ ਤੋਂ ਬਾਅਦ ਲਗਾਤਾਰ ਬਰਫਬਾਰੀ ਹੋ ਰਹੀ ਹੈ। ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਹੇਮਕੁੰਟ ਸਾਹਿਬ 'ਚ ਵੀ ਬਰਫਬਾਰੀ ਹੋਈ, ਜਿਸ ਤੋਂ ਬਾਅਦ ਐਤਵਾਰ ਨੂੰ ਜਦੋਂ ਮੌਸਮ ਖੁੱਲ੍ਹਿਆ ਤਾਂ ਹੇਮਕੁੰਟ ਸਾਹਿਬ ਦਾ ਨਜ਼ਾਰਾ ਬੇਹੱਦ ਖੂਬਸੂਰਤ ਨਜ਼ਰ ਆਇਆ।
15225 ਫੁੱਟ ਦੀ ਉਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਦੋ ਇੰਚ ਤੱਕ ਬਰਫ ਨਾਲ ਢੱਕਿਆ ਹੋਇਆ ਹੈ। ਇੱਥੇ ਆਉਣ ਵਾਲੇ ਯਾਤਰੀ ਅਤੇ ਸੈਲਾਨੀ ਇਸ ਖੂਬਸੂਰਤ ਨਜ਼ਾਰੇ ਨੂੰ ਦੇਖਣ ਲਈ ਹਾਵੀ ਹੋ ਰਹੇ ਹਨ। ਉੱਚੀਆਂ ਪਹਾੜੀਆਂ 'ਤੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ। ਰਾਤ ਦੇ ਸਮੇਂ ਇੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚ ਜਾਂਦਾ ਹੈ। ਸਿੱਖ ਸੰਗਤਾਂ ਕੜਾਕੇ ਦੀ ਠੰਡ ਵਿੱਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ।
ਇੱਥੇ ਠੰਢ ਦੇ ਬਾਵਜੂਦ ਸ਼ਰਧਾਲੂਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਯਾਤਰਾ ਬੇਰੋਕ ਜਾਰੀ ਹੈ। ਗੁਰਦੁਆਰਾ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਟ ਦੇ ਦਰਵਾਜ਼ੇ 22 ਮਈ ਨੂੰ ਖੋਲ੍ਹੇ ਗਏ ਸਨ। 10 ਅਕਤੂਬਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਬੰਦ ਕੀਤੇ ਜਾਣਗੇ।
ਹੁਣ ਤੱਕ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਉਪਰ ਪਹੁੰਚ ਚੁੱਕੀ ਹੈ। ਅਗਲੇ ਨੌਂ ਦਿਨਾਂ ਵਿੱਚ ਯਾਤਰੀਆਂ ਦੀ ਗਿਣਤੀ ਵਧ ਸਕਦੀ ਹੈ। ਉੱਥੇ ਹੀ ਸ਼ਨੀਵਾਰ ਦੇਰ ਸ਼ਾਮ ਕੇਦਾਰਨਾਥ ਇਲਾਕੇ 'ਚ ਭਾਰੀ ਬਾਰਿਸ਼ ਹੋਈ।
ਕਰੀਬ ਪੰਜ ਘੰਟੇ ਤੱਕ ਮੀਂਹ ਦੇ ਨਾਲ-ਨਾਲ ਐਤਵਾਰ ਤੜਕੇ ਦੁਗਧ ਗੰਗਾ, ਵਾਸੁਕੀਤਲ, ਚੋਰਾਬਾੜੀ ਖੇਤਰ ਦੀਆਂ ਪਹਾੜੀਆਂ 'ਤੇ ਭਾਰੀ ਬਰਫਬਾਰੀ ਹੋਈ। ਮੌਸਮ ਦੇ ਕਾਰਨ ਕੇਦਾਰਨਾਥ 'ਚ ਸਵੇਰੇ ਅਤੇ ਸ਼ਾਮ ਨੂੰ ਠੰਡ ਵਧ ਗਈ ਹੈ। ਐਤਵਾਰ ਨੂੰ ਇੱਥੇ ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ ਅਤੇ ਦਿਨ ਭਰ ਧੁੱਪ ਛਾਈ ਰਹੀ। ਪਰ ਠੰਢੀ ਹਵਾ ਚੱਲਦੀ ਰਹੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
