Punjab News: 11 ਅਗਸਤ ਨੂੰ ਇਤਿਹਾਸ ਰਚੇਗਾ ਸ਼੍ਰੋਮਣੀ ਅਕਾਲੀ ਦਲ: ਪੰਥ ਅਤੇ ਪੰਜਾਬ ਲਈ ਇੱਕਜੁਟ ਲੀਡਰਸ਼ਿਪ
ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਇੱਕਮੱਤ ਅਤੇ ਇਕਜੁਟਤਾ ਨਾਲ ਅਤੇ ਇੱਕਮੁੱਠ ਹੋਕੇ ਪੰਥ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲਕਦਮੀ ਕੀਤੀ । ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ 11 ਅਗਸਤ ਦੇ ਜਨਰਲ ਇਜਲਾਸ ਲਈ ਪੰਥ...

ਸ਼੍ਰੋਮਣੀ ਅਕਾਲੀ ਦਲ ਹਿਤੈਸ਼ੀ ਲੀਡਰਸ਼ਿਪ ਦੀ 7 ਅਗਸਤ ਨੂੰ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਹੋਈ। ਇਸ ਮੌਕੇ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਵਿਚਾਰ- ਵਟਾਂਦਰਾ ਹੋਇਆ। ਸਭ ਤੋਂ ਪਹਿਲਾਂ ਭਰਤੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਸੀਮਤ ਸਮੇਂ ਵਿੱਚ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਪੁਨਰ ਸੁਰਜੀਤੀ ਮੁਹਿੰਮ ਨੂੰ ਘਰ ਘਰ ਤੱਕ ਲਿਜਾਣ ਵਿੱਚ ਆਪਣਾ ਇਤਿਹਾਸਿਕ ਯੋਗਦਾਨ ਪਾਇਆ।
ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਤੇ ਡੂੰਘਾ ਮੰਥਨ
ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਇੱਕਮੱਤ ਅਤੇ ਇਕਜੁਟਤਾ ਨਾਲ ਅਤੇ ਇੱਕਮੁੱਠ ਹੋਕੇ ਪੰਥ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲਕਦਮੀ ਕੀਤੀ । ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ 11 ਅਗਸਤ ਦੇ ਜਨਰਲ ਇਜਲਾਸ ਲਈ ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਤੇ ਡੂੰਘਾ ਮੰਥਨ ਕੀਤਾ। ਇਸ ਦੇ ਨਾਲ ਹੀ ਅਗਲੇ ਦੋ ਦਿਨਾ ਵਿੱਚ ਭਵਿੱਖ ਦੀ ਰਣਨੀਤੀ, ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ ਅਤੇ ਪ੍ਰੋਗਰਾਮ ਦੇਣ ਲਈ ਸਟੇਟ ਡੈਲੀਗੇਟ ਦੇ ਵਿਚਾਰ ਅਤੇ ਰਾਇ ਜਾਨਣ ਦਾ ਫੈਸਲਾ ਹੋਇਆ।
ਇਸ ਮੀਟਿੰਗ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ, ਪਿਛਲੇ ਸਮਿਆਂ ਵਿੱਚ ਰਾਜਨੀਤੀ ਦਾ ਧਰਮ ਵਿੱਚ ਬੇਹੱਦ ਬੇਲੋੜੀ ਦਖਲ ਅੰਦਾਜੀ ਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵਉਚਤਾ, ਪ੍ਰਭਸੱਤਾ ਨੂੰ ਬਹੁੱਤ ਵੱਡੀ ਢਾਅ ਲਾਈ ਹੈ, ਉੱਥੇ ਹੀ ਦਖਲ ਅੰਦਾਜੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਝੱਲਣਾ ਪਿਆ। ਇਸ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਨ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਮੰਨਣ ਅਤੇ ਉਸ ਉਪਰ ਪਹਿਰਾ ਦੇਣ ਵਾਲੀ ਹੋਵੇਗੀ। ਰਾਜਨੀਤੀ ਉਪਰ ਧਰਮ ਦੇ ਕੁੰਡਾ ਹਰ ਹਾਲਤ ਵਿੱਚ ਮਜ਼ਬੂਤ ਰੱਖਿਆ ਜਾਵੇਗਾ।






















