ਪੜਚੋਲ ਕਰੋ
Advertisement
ਸੈਂਕੜੇ ਪੰਜਾਬੀ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ, ਮੋਟੀਆਂ ਰਕਮਾਂ ਬਟੋਰ ਲਾਏ ਨਕਲੀ ਵੀਜ਼ੇ
ਵਿਦੇਸ਼ ਜਾਣ ਦੀ ਚਾਹ ਤੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਅੱਜ ਸੈਂਕੜੇ ਨੌਜਵਾਨ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਅੜਿੱਕੇ ਆ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਨੇ ਸੈਂਕੜੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲੱਖਾਂ ਰੁਪਏ ਡਾਕਾਰ ਲਏ ਹਨ।
ਹੁਸ਼ਿਆਰਪੁਰ: ਵਿਦੇਸ਼ ਜਾਣ ਦੀ ਚਾਹ ਤੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਅੱਜ ਸੈਂਕੜੇ ਨੌਜਵਾਨ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਅੜਿੱਕੇ ਆ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਨੇ ਸੈਂਕੜੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲੱਖਾਂ ਰੁਪਏ ਡਾਕਾਰ ਲਏ ਹਨ।
ਹੁਸ਼ਿਆਰਪੁਰ ਦੀ ਟ੍ਰੈਵਲ ਕੰਪਨੀ ਨੇ ਪਿਛਲੇ ਦਿਨੀਂ ਅਖ਼ਬਾਰ ‘ਚ ਇਸ਼ਤਿਹਾਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੁਵੈਤ ਲਈ ਕੁਝ ਨੌਜਵਾਨਾਂ ਦੀ ਲੋੜ ਹੈ। ਇਸ ਲਈ ਪੰਜਾਬ ਤੋਂ ਕਰੀਬ 400 ਨੌਜਵਾਨਾਂ ਨੇ ਅਪਲਾਈ ਕੀਤਾ। ਏਜੰਟ ਨੇ ਹਰ ਇੱਕ ਤੋਂ 20,000 ਤੋਂ 40,000 ਰੁਪਏ ਵੀ ਲਏ। ਇਸ ਮਗਰੋਂ ਉਨ੍ਹਾਂ ਨੂੰ ਨਕਲੀ ਵੀਜ਼ੇ ਫੜਾ ਦਿੱਤੇ। ਇਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਏਅਰਪੋਰਟ ਅਥਾਰਟੀ ਨਾਲ ਸੰਪਰਕ ‘ਚ ਆਏ।
ਇਸ ਤੋਂ ਬਾਅਦ ਕਰੀਬ 100 ਨੌਜਵਾਨਾਂ ਨੇ ਏਜੰਟ ਦੇ ਦਫਤਰ ‘ਤੇ ਧਾਵਾ ਬੋਲ ਦਿੱਤਾ ਤੇ ਏਜੰਟ ਨੂੰ ਥਾਣੇ ਲੈ ਗਏ। ਨੌਜਵਾਨਾਂ ਦਾ ਕਹਿਣਾ ਹੈ ਕਿ ‘ਜਗਦੰਬੇ ਟੂਰ ਐਂਡ ਟ੍ਰੈਵਲਸ’ ਨਾਂ ਦੀ ਕੰਪਨੀ ਦੇ ਏਜੰਟ ਨੇ ਨਾ ਤਾਂ ਉਨ੍ਹਾਂ ਨੂੰ ਬਾਹਰ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਦੇ ਨਾਲ ਹੀ ਪੀੜਤਾਂ ਦੇ ਪਾਸਪੋਰਟ ਵੀ ਖ਼ਰਾਬ ਕਰ ਦਿੱਤੇ। ਹੁਣ ਪੀੜਤ ਨੌਜਵਾਨ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਏਜੰਟ ਨੂੰ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਸਿਹਤ
Advertisement