(Source: ECI/ABP News/ABP Majha)
Punjab news: ਜੇਕਰ ਚੀਨ ਦਾ ਬਾਡਰ ਖੁੱਲ੍ਹ ਸਕਦਾ ਹੈ ਤਾਂ ਪਾਕਿਸਤਾਨ ਦਾ ਕਿਉਂ ਨਹੀਂ : ਸਿਮਰਨਜੀਤ ਸਿੰਘ ਮਾਨ
Punjab news: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਨੂੰ ਪਾਕਿਸਤਾਨ ਦਾ ਬਾਰਡਰ ਵੀ ਖੋਲ੍ਹਣਾ ਚਾਹੀਦਾ ਹੈ, ਜੇਕਰ ਚੀਨ ਨਾਲ ਵਪਾਰ ਹੋ ਸਕਦਾ ਹੈ, ਤਾਂ ਪਾਕਿ ਨਾਲ ਕਿਉਂ ਨਹੀਂ?
Punjab news: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ ਵੱਡੀਆਂ ਕੰਪਨੀਆਂ ਗੁਜਰਾਤ ਲੈ ਕੇ ਜਾ ਰਹੇ ਹਨ ਅਤੇ ਪੰਜਾਬ ਨੂੰ ਕਹਿ ਰਹੇ ਹਨ ਕਿ ਇਹ ਬਾਰਡਰ ਸਟੇਟ ਹੈ, ਜੋ ਬਹੁਤ ਜਿਆਦਾ ਨਿੰਦਨਯੋਗ ਹੈ, ਕਿਉਂਕਿ ਮੋਦੀ ਇਕੱਲੇ ਗੁਜਰਾਤ ਦੇ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ।
ਇਹ ਵਿਚਾਰ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਇਥੋਂ ਨੇੜਲੇ ਪਿੰਡ ਖੰਡੇਵਾਦ ਵਿਖੇ ਮਾਤਾ ਚਤਿੰਨ ਕੌਰ ਚੈਰੀਟੇਬਲ ਟਰੱਸਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਸਬੰਧਤ ਪਰਿਵਾਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜੇ ਕਿਸੇ ਪਰਿਵਾਰ ਨੇ ਗਰੀਬਾਂ ਦਾ ਖਿਆਲ ਰੱਖਦਿਆਂ 80 ਪਿੰਡਾਂ ਦੇ ਗਰੀਬ ਲੋੜਵੰਦ ਔਰਤਾਂ ਨੂੰ ਪੈਨਸ਼ਨ ਦੇ ਚੈੱਕ ਦੇਣੇ ਸ਼ੁਰੂ ਕੀਤੇ ਹਨ।
ਇਹ ਵੀ ਪੜ੍ਹੋ: Ludhiana News: ਭਾਨਾ ਸਿੱਧੂ ਨੂੰ ਸੋਸ਼ਲ ਮੀਡੀਆ ‘ਤੇ ਗਾਲ਼ਾਂ ਕੱਢਣ ਵਾਲਾ ਡਾ. ਰੰਗਰੇਟਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਉਨਾਂ ਨੇ ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਵਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਖਰਾਬ ਹੈ, ਪ੍ਰੰਤੂ ਪੰਜਾਬੀਆਂ ਨੂੰ ਹੌਸਲੇ ਬੁਲੰਦ ਰੱਖਣੇ ਚਾਹੀਦੇ ਹਨ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮਦਿਨ ਮਨਾਇਆ ਜਾਣਾ ਹੈ। ਜਿਸ ਤਰ੍ਹਾਂ ਅਯੁਧਿਆ ਵਿਖੇ ਹਿੰਦੂਆਂ ਨੇ ਵੱਡਾ ਇਕੱਠ ਕੀਤਾ ਉਸੇ ਤਰ੍ਹਾਂ ਸਿੱਖਾਂ ਨੂੰ ਵੀ ਵੱਡਾ ਇਕੱਠ ਕਰਨਾ ਚਾਹੀਦਾ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਾਕਿਸਤਾਨ ਦਾ ਬਾਰਡਰ ਵੀ ਖੋਲ੍ਹਣਾ ਚਾਹੀਦਾ ਹੈ, ਜੇਕਰ ਚੀਨ ਨਾਲ ਵਪਾਰ ਹੋ ਸਕਦਾ ਹੈ, ਤਾਂ ਪਾਕਿ ਨਾਲ ਕਿਉਂ ਨਹੀਂ? ਪਾਕਿ ਨਾਲ ਵਪਾਰ ਹੋਣ 'ਤੇ ਸਾਡੇ ਨੌਜਵਾਨਾਂ ਨੂੰ ਕੰਮ ਮਿਲੇਗਾ। ਲੋਕ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਨਾਲ ਸਮਝੌਤਾ ਹੋਵੇਗਾ ਦੇ ਜਵਾਬ 'ਚ ਉਨਾਂ ਹੱਸਦਿਆਂ ਕਿਹਾ ਕਿ ਜਿਵੇਂ ਪ੍ਰੈਸ ਵਾਲੇ ਸਲਾਹ ਦੇਣਗੇ ਉਸੇ ਤਰ੍ਹਾਂ ਕਰ ਲਵਾਂਗੇ।
ਇਹ ਵੀ ਪੜ੍ਹੋ: Lok Sabha Election: ਪੰਜਾਬ ਹੀ ਨਹੀਂ ਹਰਿਆਣਾ 'ਚ ਵੀ ਨਹੀਂ ਹੋਵੇਗਾ ਇੰਡੀਆ ਗਠਜੋੜ ? ਆਪ ਨੇ 90 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਐਲਾਨ