ਪੜਚੋਲ ਕਰੋ
Advertisement
(Source: ECI/ABP News/ABP Majha)
Illegal Mining : ਮਾਈਨਿੰਗ ਖੱਡਾਂ ਦੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Illegal Mining : ਸ੍ਰੀ ਆਨੰਦਪੁਰ ਸਾਹਿਬ ,ਨੰਗਲ ਤੇ ਰੂਪਨਗਰ ਵਿਖੇ ਮਾਈਨਿੰਗ ਖੱਡਾਂ ਦੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਬੀਤੇ ਦਿਨ ਰੂਪਨਗਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਉਸ ਨੂੰ ਨੰਗਲ ਕੋਰਟ ਵਿਖੇ ਪੇਸ਼ ਕੀਤਾ ਗਿਆ
Illegal Mining : ਸ੍ਰੀ ਆਨੰਦਪੁਰ ਸਾਹਿਬ ,ਨੰਗਲ ਤੇ ਰੂਪਨਗਰ ਵਿਖੇ ਮਾਈਨਿੰਗ ਖੱਡਾਂ ਦੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਬੀਤੇ ਦਿਨ ਰੂਪਨਗਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਉਸ ਨੂੰ ਨੰਗਲ ਕੋਰਟ ਵਿਖੇ ਪੇਸ਼ ਕੀਤਾ ਗਿਆ ,ਜਿੱਥੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਬੀਤੇ ਦਿਨੀਂ ਰਾਕੇਸ਼ ਚੌਧਰੀ ਨੂੰ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਲਾਗਿਓਂ ਗ੍ਰਿਫਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਚੌਧਰੀ ਦੇ ਇਲਾਕੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦੇ ਦੋਸ਼ ਲੱਗਦੇ ਰਹੇ ਹਨ।
ਪੰਜਾਬ ਸਰਕਾਰ ਗੈਰਕਾਨੂੰਨੀ ਮਾਈਨਿੰਗ 'ਤੇ ਸਖ਼ਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਬੀਤੇ ਦਿਨ ਰੋਪੜ ਜ਼ਿਲ੍ਹੇ ਦੀਆਂ ਖੱਡਾਂ ਦੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਗੈਰਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ ਐੱਫਆਈਆਰ ਨੰਬਰ 150 ਜੋ ਕਿ 2-11-22 ਮਾਈਨਿੰਗ ਐਕਟ ਅਤੇ 379 ਆਈ ਪੀ ਸੀ ਦੇ ਤਹਿਤ ਕੀਤਾ ਗਿਆ। ਐਫ.ਆਈ.ਆਰ ਦੇ ਮੁਤਾਬਿਕ ਸੈਂਸੋਵਾਲ ਖੱਡ ਜੋ ਕਿ ਡੀਸਿਲਟਿੰਗ ਲਈ ਅਲਾਟ ਹੋਈ ਸੀ ਵਿਖੇ ਜ਼ਰੂਰਤ ਤੋਂ ਵੱਧ ਖਣਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਐਸਡੀਓ ਡਰੇਨੇਜ ਆਕਾਸ਼ ਅਗਰਵਾਲ ਦੀ ਸ਼ਿਕਾਇਤ 'ਤੇ ਕੀਤੀ ਗਈ ਤੇ ਜਾਂਚ ਤੋਂ ਬਾਅਦ ਰਾਕੇਸ਼ ਚੌਧਰੀ ਨੂੰ ਦੋਸ਼ੀ ਪਾਇਆ ਗਿਆ।
ਰਾਜੇਸ਼ ਚੌਧਰੀ ਦੇ ਵਕੀਲ ਦਾ ਕਹਿਣਾ ਹੈ ਮਾਣਯੋਗ ਨੰਗਲ ਕੋਰਟ ਨੇ ਇਸ ਮਾਮਲੇ ਵਿਚ ਸਾਨੂੰ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਵਕੀਲ ਨੇ ਕਿਹਾ ਹੈ ਕਿ ਇੱਕੋ ਗੱਲ ਇਕੋ ਝਗੜਾ ਹੈ ਕਿ ਸਰਕਾਰ ਇਨ੍ਹਾਂ ਨੂੰ ਬਾਹਰ ਕਰਨਾ ਚਾਹੁੰਦੀ ਹੈ ਲੀਗਲੀ ਕੰਟੈਕਟ ਅਲਾਟ ਕੀਤਾ ਗਿਆ ਹੈ ਤੇ ਸਰਕਾਰ ਇਹਦੇ ਨਾਲ 100 ਪਰਸੈਂਟ ਧੱਕਾ ਕਰ ਰਹੀ ਹੈ।
ਇਸੇ ਮਾਮਲੇ ਨੂੰ ਲੈ ਕੇ ਨੰਗਲ ਪੁਲਿਸ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਡੀਐੱਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਸਾਡੇ ਦੌਰ ਐਪਲੀਕੇਸ਼ਨ ਆਈ ਸੀ ਕਿ ਆਕਾਸ਼ ਅਗਰਵਾਲ ਐਸਡੀਓ ਮਾਈਨਿੰਗ ਵੱਲੋਂ 02,11 ਮਈ ਨੂੰ ਉਹਦੀ ਐਪਲੀਕੇਸ਼ਨ 'ਤੇ ਮੁਕੱਦਮਾ ਦਰਜ ਕੀਤਾ ਸੀ। ਰਾਕੇਸ਼ ਚੌਧਰੀ ਦੇ ਖਿਲਾਫ ਮੁਕੱਦਮਾ ਨੰਬਰ 150 ਅੰਡਰ ਸੈਕਸ਼ਨ 411ਮਾਈਨਿੰਗ ਐਕਟ 379 IPC ਐਕਟ ਤਾਂ ਉਹਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਸੀ ਤੇ ਅੱਜ ਉਸ ਨੂੰ ਨੰਗਲ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਹੋਇਆ ਹੈ। ਇਸੇ ਮਾਮਲੇ ਸਬੰਧੀ ਇਕ ਆਡੀਓ ਵੀ ਵਾਇਰਲ ਹੋਈ ਹੈ ,ਜਿਸ ਵਿੱਚ ਇਲਾਕਾ ਸੰਘਰਸ਼ ਕਮੇਟੀ ਕਮੇਟੀ ਦੇ ਮੈਂਬਰਾਂ ਦੇ ਦੀ ਗੱਲਬਾਤ ਕਰੱਸ਼ਰ ਮਾਲਕਾਂ ਦੇ ਨਾਲ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement