Punjab news: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਕੀਤਾ ਅਹਿਮ ਖੁਲਾਸਾ, ਬਰਾਮਦ ਹੋਏ ਇੰਨੇ ਕਰੋੜ
Punjab news: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ‘ਚ ਈਡੀ ਨੇ ਕੀਤੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਛਾਪੇਮਾਰੀ ਕੀਤੀ ਸੀ।
Punjab news: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ‘ਚ ਈਡੀ ਨੇ ਕੀਤੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਛਾਪੇਮਾਰੀ ਕੀਤੀ ਸੀ।
ਉੱਥੇ ਹੀ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ‘ਚ ਈਡੀ ਨੇ ਟਵੀਟ ਕਰਕੇ ਦੱਸਿਆ ਕਿ ਮਾਮਲੇ ‘ਚ ਨਾਮਜ਼ਦ ਮੁਲਜ਼ਮ ਦੇ ਬੈਂਕ ਲਾਕਰ ‘ਚੋਂ 4 ਕਿੱਲੋ ਦੇ ਕਰੀਬ ਸੋਨੇ ਦੇ ਬਿਸਕੁਟ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ, ਜਿਨ੍ਹਾ ਦੀ ਕੀਮਤ ਲਗਭਗ 2.12 ਕਰੋੜ ਰੁਪਏ ਹੈ। ਉੱਥੇ ਹੀ ਇਸ ਮਾਮਲੇ ‘ਚ ਲਗਾਤਾਰ ਵੱਡੀਆਂ ਬਰਾਮਦਗੀਆਂ ਹੋ ਰਹੀਆਂ ਹਨ। ਹੁਣ ਤੱਕ ਈਡੀ ਵੱਲੋਂ ਇਸ ਮਾਮਲੇ ਵਿਚ 8.6 ਕਰੋੜ ਰੁਪਏ ਦੀ ਜਾਇਦਾਦ, ਗਹਿਣੇ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: Punjab News: ਨੌਜਵਾਨੋਂ ਹੋ ਜਾਓ ਤਿਆਰ ! ਸਿੱਖਿਆ ਮਹਿਕਮੇ 'ਚ ਸਰਕਾਰ ਕਰਨ ਜਾ ਰਹੀ ਹੈ ਬੰਪਰ ਭਰਤੀਆਂ, ਜਾਣੋ
ED has seized approx. 4 kgs of gold bullion & gold jewelry worth ₹2.12 Crore (approx.) on 4.09.2023 during search operation conducted under provisions of PMLA, 2002 for the bank lockers in Ludhiana belonging to the accused persons and their associates in Punjab Tender Scam case.
— ED (@dir_ed) September 5, 2023
ਕੀ ਹੈ ਪੂਰਾ ਮਾਮਲਾ?
ਦਰਅਸਲ, ਇਹ ਮਾਮਲਾ ਉਦੋਂ ਉਜਾਗਰ ਹੋਇਆ ਸੀ, ਜਦੋਂ ਸਾਬਕਾ ਸਰਕਾਰ ਵੇਲੇ ਅਨਾਜ ਦੀ ਢੋਆ-ਢੁਆਈ ਦੇ ਵਿੱਚ ਵਿਜੀਲੈਂਸ ਵਲੋਂ ਕਥਿਤ ਬੋ-ਨਿਯਮੀਆਂ ਪਾਈਆਂ ਗਈਆਂ ਸਨ, ਆਪਣਾ ਨੂੰ ਫਾਇਦਾ ਪਹੁੰਚਾਉਣ ਅਤੇ ਠੇਕੇ ਦਿਵਾਉਣ ਲਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਇੰਨਾ ਹੀ ਨਹੀਂ ਢੋਆ-ਢੁਆਈ ਲਈ ਟਰੱਕਾਂ ਦੇ ਨੰਬਰ ਦੀ ਥਾਂ ਮੋਟਰ ਸਾਈਕਲਾਂ ਦੇ ਨੰਬਰ ਟੈਂਡਰ ਦੇ ਵਿੱਚ ਦਿੱਤੇ ਗਏ ਸਨ।
ਇਹ ਵੀ ਪੜ੍ਹੋ: Bhagwant Mann: ਅਧਿਆਪਕ ਦਿਵਸ ਮੌਕੇ ਅਧਿਆਪਕਾਂ 'ਤੇ ਡੰਡਾ! ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਝੜਪ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।